• Home
  • »
  • News
  • »
  • punjab
  • »
  • CHANDIGARH PUNJAB POLITICS ANIRUDH TEWARI TAKES OVER AS PUNJABS NEW CHIEF SECRETARY KS

ਅਨਿਰੁੱਧ ਤਿਵਾੜੀ ਬਣੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਕਾਰਜਭਾਰ ਸੰਭਾਲਿਆ

  • Share this:
    ਚੰਡੀਗੜ੍ਹ: ਪੰਜਾਬ ਸਰਕਾਰ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ਭਰ ਵਿੱਚ ਪ੍ਰਸ਼ਾਸਨਿਕ ਫੇਰਬਦਲ ਕੀਤੇ ਜਾ ਰਹੇ ਹਨ। ਸੂਬੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਨਵੀਂਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵੱਜੋਂ ਅਨਿਰੁੱਧ ਤਿਵਾੜੀ ਦੀ ਨਿਯੁਕਤੀ ਕੀਤੀ ਗਈ ਹੈ।

    ਵੀਰਵਾਰ ਨੂੰ ਅਨਿਰੁੱਧ ਤਿਵਾੜੀ ਆਪਣਾ ਕਾਰਜਭਾਰ ਸੰਭਾਲਣ ਲਈ ਮੁੱਖ ਸਕੱਤਰ ਦੇ ਦਫ਼ਤਰ ਪੁੱਜ ਕੇ ਅਹੁਦਾ ਸੰਭਾਲ ਲਿਆ ਹੈ ਪਰੰਤੂ ਇਥੇ ਉਨ੍ਹਾਂ ਦੇ ਸਵਾਗਤ ਲਈ ਵਿੰਨੀ ਮਹਾਜਨ ਹਾਜ਼ਰ ਨਹੀਂ ਸਨ ਉਹ ਉਨ੍ਹਾਂ ਤੋਂ ਕੁੱਝ ਸਮਾਂ ਬਾਅਦ ਦਫ਼ਤਰ ਪੁੱਜੇ।

    ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅਨਿਰੁੱਧ ਤਿਵਾੜੀ ਨੂੰ ਉਨ੍ਹਾਂ ਦੀ ਥਾਂ ਲਾਇਆ ਗਿਆ ਹੈ। ਜਾਰੀ ਪੱਤਰ ਵਿੱਚ ਵਿੰਨੀ ਮਹਾਜਨ ਦੀ ਅਗਲੀ ਨਿਯੁਕਤੀ ਅਗਲੇ ਹੁਕਮਾਂ ਵਿੱਚ ਲਾਉਣ ਬਾਰੇ ਕਿਹਾ ਗਿਆ ਹੈ। ਇਸਤੋਂ ਪਹਿਲਾਂ ਉਹ ਵਧੀਕ ਚੀਫ਼ ਸਕੱਤਰ ਵੱਜੋਂ ਕੰਮ ਕਰ ਰਹੇ ਸਨ।

    1990 ਬੈਚ ਦੇ ਆਈਏਐਸ ਅਧਿਕਾਰੀ ਪੰਜਾਬ ਸਰਕਾਰ ਵਿੱਚ ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ। ਉਨ੍ਹਾਂ ਨੇ 3 ਸਾਲ ਆਈਏਐਫਡੀ ਦੇ ਕੰਟਰੀ ਕੋਆਰਡੀਨੇਟਰ ਵੱਜੋਂ ਕੰਮ ਕੀਤਾ ਹੈ।
    Published by:Krishan Sharma
    First published: