• Home
  • »
  • News
  • »
  • punjab
  • »
  • CHANDIGARH PUNJAB POLITICS AROOSA COMING TO PUNJAB FOR 16 YEARS WHY DID RANDHAWA REMEMBER NOW CAPT AMARINDER SINGH KS

16 ਸਾਲਾਂ ਤੋਂ ਅਰੂਸਾ ਪੰਜਾਬ ਆ ਰਹੀ, ਰੰਧਾਵਾ ਨੂੰ ਹੁਣ ਹੀ ਕਿਉਂ ਚੇਤੇ ਆਈ: ਕੈਪਟਨ ਅਮਰਿੰਦਰ ਸਿੰਘ

ਪੰਜਾਬ ਰਾਜਨੀਤੀ: ਕੈਪਟਨ ਨੇ ਕਿਹਾ ਕਿ ਅਰੂਸਾ ਆਲਮ 16 ਸਾਲਾਂ ਤੋਂ ਇਥੇ ਪੰਜਾਬ ਆ ਰਹੀ ਹੈ, ਪਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਹ ਇਸ ਸਮੇਂ ਹੀ ਕਿਉਂ ਯਾਦ ਆ ਰਹੀ ਹੈ।

  • Share this:
    ਚੰਡੀਗੜ੍ਹ: ਪੰਜਾਬ ਦੀ ਰਾਜਨੀਤੀ ਵਿੱਚ ਮਾਹੌਲ ਭਖਿਆ ਹੋਇਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ ਹੈ। ਪ੍ਰੈਸ ਕਾਨਫ਼ਰੰਸ ਦੌਰਾਨ ਕੈਪਟਨ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਰੰਧਾਵਾ ਪੰਜਾਬ ਦੇ ਗ੍ਰਹਿ ਮੰਤਰੀ ਵੱਜੋਂ ਸਮਰੱਥ ਨਹੀਂ ਹਨ।

    ਨਵੀਂ ਪਾਰਟੀ ਨੂੰ ਲੈ ਕੇ ਲਾਈਆਂ ਜਾ ਰਹੀਆਂ ਕਿਆਸਰਾਈਆਂ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਨੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਰੂਸਾ ਆਲਮ ਦਾ ਨਾਂਅ ਰਾਜਨੀਤੀ ਵਿੱਚ ਘੜੀਸੇ ਜਾਣ 'ਤੇ ਚੁਟਕੀ ਲਈ ਹੈ।

    ਕੈਪਟਨ ਨੇ ਕਿਹਾ ਕਿ ਅਰੂਸਾ ਆਲਮ 16 ਸਾਲਾਂ ਤੋਂ ਇਥੇ ਪੰਜਾਬ ਆ ਰਹੀ ਹੈ, ਪਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਹ ਇਸ ਸਮੇਂ ਹੀ ਕਿਉਂ ਯਾਦ ਆ ਰਹੀ ਹੈ। ਰੰਧਾਵਾ ਦੇ ਉਨ੍ਹਾਂ ਨਾਲ ਅਰੂਸਾ ਬਾਰੇ ਲੜਾਈ ਸਬੰਧੀ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨਾਲ ਪਿਛਲੇ 6 ਸਾਲਾਂ ਤੋਂ ਨਾਲ ਹਨ, ਉਦੋਂ ਤੱਕ ਕਿਉਂ ਨਹੀਂ ਯਾਦ ਆਈ।

    ਕੈਪਟਨ ਨੇ ਕਿਹਾ ਕਿ ਇਹ ਅਰੂਸਾ ਆਲਮ ਦਾ ਮੁੱਦਾ, ਨਜ਼ਦੀਕ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਛਾਲਿਆ ਜਾ ਰਿਹਾ ਹੈ। ਇਸ ਵਿੱਚ ਹੋਰ ਕੁੱਝ ਵੀ ਨਹੀਂ ਹੈ, ਇਹ ਸਿਰਫ਼ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਉਨ੍ਹਾਂ ਨੂੰ ਢਾਹ ਲਾਉਣ ਲਈ ਚੁਕਿਆ ਗਿਆ ਹੈ, ਪਰੰਤੂ ਉਹ ਅਜਿਹੇ ਬਿਆਨਾਂ ਨੂੰ ਨਹੀਂ ਗੋਲਦੇ।
    Published by:Krishan Sharma
    First published: