• Home
  • »
  • News
  • »
  • punjab
  • »
  • CHANDIGARH PUNJAB POLITICS ARVIND KEJRIWAL PRAISES NAVJOT SIDHU SAYS SIDHU SABH RAISES PEOPLES ISSUES KS

ਕੇਜਰੀਵਾਲ ਨੇ ਨਵਜੋਤ ਸਿੱਧੂ ਦੀ ਕੀਤੀ ਤਾਰੀਫ, ਕਿਹਾ; ਸਿੱਧੂ ਸਾਬ੍ਹ! ਲੋਕਾਂ ਦੇ ਮੁੱਦੇ ਚੁੱਕਦੇ ਹਨ

ਅਰਵਿੰਦ ਕੇਜਰੀਵਾਲ (Arvind Kejriwal) ਵੱਲੋਂ ਪੰਜਾਬ (Punjab Politics) ਦੌਰੇ ਦੇ ਦੂਜੇ ਦਿਨ ਮੰਗਲਵਾਰ ਜਿਥੇ ਅਧਿਆਪਕਾਂ ਨੂੰ 8 ਗਰੰਟੀਆਂ ਦਿੱਤੀਆਂ ਅਤੇ ਚੰਨੀ ਸਰਕਾਰ (Channi Government) ਨੂੰ ਘੇਰਿਆ, ਉਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਤਾਰੀਫ਼ ਵੀ ਕੀਤੀ।

  • Share this:
    ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ (CM Delhi) ਅਤੇ ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਵੱਲੋਂ ਪੰਜਾਬ (Punjab Politics) ਦੌਰੇ ਦੇ ਦੂਜੇ ਦਿਨ ਮੰਗਲਵਾਰ ਜਿਥੇ ਅਧਿਆਪਕਾਂ ਨੂੰ 8 ਗਰੰਟੀਆਂ ਦਿੱਤੀਆਂ ਅਤੇ ਚੰਨੀ ਸਰਕਾਰ (Channi Government) ਨੂੰ ਘੇਰਿਆ, ਉਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਤਾਰੀਫ਼ ਵੀ ਕੀਤੀ।

    ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਸਰਕਾਰ ਨਾਲ ਨਾਰਾਜ਼ਗੀ 'ਤੇ ਕਿਹਾ ਕਿ ਸਿੱਧੂ ਸਾਬ੍ਹ ਨੇ ਜੋ ਕੁੱਝ ਵੀ ਕੱਲ ਬੋਲਿਆ ਹੈ, ਉਨ੍ਹਾਂ ਦੀ ਇਸ ਹਿੰਮਤ ਲਈ ਮੈਂ ਦਾਦ ਦਿੰਦਾ ਹਾਂ। ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਵੱਲੋਂ ਲੁਧਿਆਣਾ ਫੇਰੀ ਦੌਰਾਨ ਕਾਨਫਰੰਸ 'ਚ ਜਦੋਂ ਕਿਹਾ ਗਿਆ ਸੀ ਕਿ ਰੇਤ ਮਾਫੀਆ ਖਤਮ ਕਰ ਦਿੱਤਾ ਹੈ, ਤਾਂ ਸਿੱਧੂ ਨੇ ਤੁਰੰਤ ਕਿਹਾ ਸੀ ਕਿ ਰੇਤ ਮਾਫੀਆ ਅਜੇ ਖਤਮ ਨਹੀਂ ਹੋਇਆ।

    ਕੇਜਰੀਵਾਲ ਨੇ ਕਿਹਾ ਕਿ ਚੰਨੀ ਸਰਕਾਰ ਵਿੱਚ ਉਨ੍ਹਾਂ ਦੇ ਇੱਕ ਪਾਸੇ ਰੇਤ ਮਾਫੀਆ ਬੈਠਾ ਰਹਿੰਦਾ ਹੈ, ਜਦਕਿ ਦੂਜੇ ਪਾਸੇ ਟਰਾਂਸਪੋਰਟ ਮਾਫੀਆ ਬੈਠਾ ਰਹਿੰਦਾ ਹੈ, ਉਥੇ ਹੀ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਲੋਕਾਂ ਦੇ ਮੁੱਦੇ ਚੁੱਕ ਰਹੇ ਹਨ, ਜਦਕਿ ਸਾਰੀ ਕਾਂਗਰਸ ਪਾਰਟੀ ਉਨ੍ਹਾਂ ਨੂੰ ਦੱਬਣ ਲਈ ਤਿਆਰੀ ਕਰੀ ਫਿਰਦੀ ਹੈ।
    Published by:Krishan Sharma
    First published: