• Home
 • »
 • News
 • »
 • punjab
 • »
 • CHANDIGARH PUNJAB POLITICS ARVIND KEJRIWALS VISIT TO MOGA CANCELED TOMORROW REASONS GIVEN TO AGRICULTURAL LAWS KS

ਅਰਵਿੰਦ ਕੇਜਰੀਵਾਲ ਦਾ ਭਲਕੇ ਮੋਗਾ ਦੌਰਾ ਰੱਦ, ਖੇਤੀ ਕਾਨੂੰਨਾਂ ਨੂੰ ਦੱਸਿਆ ਕਾਰਨ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਭਲਕੇ 20 ਨਵੰਬਰ ਹੋਣ ਵਾਲਾ ਦੌਰਾ ਰੱਦ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਦੌਰੇ ਨੂੰ ਰੱਦ ਕਰਨ ਦਾ ਕਾਰਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਨੂੰ ਦੱਸਿਆ ਜਾ ਰਿਹਾ ਹੈ।

 • Share this:
  ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਭਲਕੇ 20 ਨਵੰਬਰ ਹੋਣ ਵਾਲਾ ਦੌਰਾ ਰੱਦ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਲਈ ਆਪ ਕਨਵੀਨਰ ਨੇ ਮੋਗਾ ਵਿਖੇ 2 ਦਿਨ ਪ੍ਰਚਾਰ ਕਰਨਾ ਸੀ। ਆਮ ਆਦਮੀ ਪਾਰਟੀ ਵੱਲੋਂ ਦੌਰੇ ਨੂੰ ਰੱਦ ਕਰਨ ਦਾ ਕਾਰਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਨੂੰ ਦੱਸਿਆ ਜਾ ਰਿਹਾ ਹੈ।

  ਆਪ ਵੱਲੋਂ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਵੱਲੋਂ 20 ਨਵੰਬਰ ਨੂੰ ਮੋਗਾ ਵਿਖੇ ਕੀਤਾ ਜਾਣ ਵਾਲਾ ਦੋ ਰੋਜ਼ਾ ਦੌਰਾ ਹੁਣ 22 ਤਰੀਕ 'ਤੇ ਕੀਤਾ ਗਿਆ ਹੈ। ਕੇਜਰੀਵਾਲ ਹੁਣ 22 ਤਰੀਕ ਨੂੰ ਮੋਗਾ ਪੁੱਜਣਗੇ।

  ਆਪ ਨੇ ਕਿਹਾ ਕਿ ਦੌਰਾ ਖੇਤੀ ਕਾਨੂੰਨਾਂ ਦੇ ਚਲਦਿਆਂ ਰੱਦ ਕੀਤਾ ਗਿਆ ਹੈ ਕਿਉਂਕਿ ਪੰਜਾਬ ਭਰ ਵਿੱਚ ਖੇਤੀ ਕਾਨੂੰਨਾਂ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਜਸ਼ਨਾਂ ਵਿੱਚ ਪਾਰਟੀ ਵਲੰਟੀਅਰ ਅਤੇ ਪਾਰਟੀ ਦੇ ਆਗੂ ਵੀ ਸ਼ਾਮਲ ਹੋ ਰਹੇ ਹਨ, ਜਿਸ ਲਈ ਦੌਰਾ ਅੱਗੇ ਕੀਤਾ ਗਿਆ ਹੈ।

  ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ(Arvind Kejriwal) ਹੁਣ 22 ਨਵੰਬਰ ਤੋਂ ਸੂਬੇ ਵਿੱਚ ‘ਮਿਸ਼ਨ ਪੰਜਾਬ’( Mission Punjab) ਦੀ ਸ਼ੁਰੂਆਤ ਕਰਨਗੇ। ਮਿਸ਼ਨ ਪੰਜਾਬ ਦੇ ਤਹਿਤ ਅਰਵਿੰਦ ਕੇਜਰੀਵਾਲ ਸ਼ਹਿਰਾਂ, ਕਸਬਿਆਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ ਜਾਣਗੇ ਅਤੇ ਪਿੰਡ ਵਾਸੀਆਂ ਦੀ ਸਮੱਸਿਆਵਾਂ ਵੀ ਸੁਣਨਗੇ।
  Published by:Krishan Sharma
  First published: