• Home
  • »
  • News
  • »
  • punjab
  • »
  • CHANDIGARH PUNJAB POLITICS BALBIR SIDHU IS CHIEF MINISTER FOR US CHANNI SPOKE WHILE LAYING FOUNDATION STONE OF 350 BED HOSPITAL IN MOHALI KS

ਬਲਬੀਰ ਸਿੱਧੂ ਹੀ ਸਾਡੇ ਲਈ 'ਮੁੱਖ ਮੰਤਰੀ'; ਮੋਹਾਲੀ 'ਚ 350 ਬੈਡਾਂ ਵਾਲੇ ਹਸਪਤਾਲ ਦੀ ਨੀਂਹ ਰੱਖਣ ਦੌਰਾਨ ਬੋਲੇ ਚੰਨੀ

ਸਾਡੇ ਲਈ ਬਲਬੀਰ ਸਿੰਘ ਸਿੱਧੂ ਹੀ 'ਮੁੱਖ ਮੰਤਰੀ ਹਨ', ਇਹ ਗੱਲ ਮੰਗਲਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਹੀ। ਮੁੱਖ ਮੰਤਰੀ ਚੰਨੀ ਨੇ ਮੋਹਾਲੀ ਵਿਖੇ 350 ਬੈਡਾਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਣ ਸਮੇਂ ਕਿਹਾ ਕਿ ਬਲਬੀਰ ਸਿੰਘ ਸਿੱਧੂ ਅਜਿਹੇ ਆਗੂ ਹਨ, ਜਿਨ੍ਹਾਂ ਨੇ ਜੋ ਕਹਿ ਦਿੱਤਾ, ਸਮਝੋ ਉਹ ਪਾਸ ਹੈ।

  • Share this:
    ਚੰਡੀਗੜ੍ਹ: ਬਲਬੀਰ ਸਿੰਘ ਸਿੱਧੂ ਵਰਗੇ ਆਗੂ ਬਹੁਤ ਘੱਟ ਮਿਲਦੇ ਹਨ। ਇਥੋਂ ਤੱਕ ਕਿ ਰਾਹੁਲ ਗਾਂਧੀ ਨੇ ਵੀ ਖੁਦ ਇਨ੍ਹਾਂ ਨੂੰ ਬੁਲਾਇਆ ਸੀ। ਸਾਡੇ ਲਈ ਬਲਬੀਰ ਸਿੰਘ ਸਿੱਧੂ ਹੀ 'ਮੁੱਖ ਮੰਤਰੀ ਹਨ', ਇਹ ਗੱਲ ਮੰਗਲਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਹੀ। ਮੁੱਖ ਮੰਤਰੀ ਚੰਨੀ ਨੇ ਮੋਹਾਲੀ ਵਿਖੇ 350 ਬੈਡਾਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਣ ਸਮੇਂ ਕਿਹਾ ਕਿ ਬਲਬੀਰ ਸਿੰਘ ਸਿੱਧੂ ਅਜਿਹੇ ਆਗੂ ਹਨ, ਜਿਨ੍ਹਾਂ ਨੇ ਜੋ ਕਹਿ ਦਿੱਤਾ, ਸਮਝੋ ਉਹ ਪਾਸ ਹੈ।

    ਚੰਨੀ ਨੇ ਮੋਹਾਲੀ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਸਿੱਧੂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਰਜੀ ਤੌਰ 'ਤੇ ਕੈਬਨਿਟ ਵਿੱਚੋਂ ਹਟਾਇਆ ਗਿਆ ਹੈ ਅਤੇ ਛੇਤੀ ਹੀ ਕਾਂਗਰਸ ਪਾਰਟੀ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੇਗੀ, ਕਿਉਂਕਿ ਕਾਂਗਰਸ ਪਾਰਟੀ ਤੁਹਾਡੇ ਕੋਲੋਂ ਵੱਡਾ ਕੰਮ ਲੈਣਾ ਚਾਹੁੰਦੀ ਹੈ। ਮੈਂ ਤਾਂ ਇਥੇ ਸਿਰਫ਼ ਹਸਪਤਾਲ ਦਾ ਨੀਂਹ ਪੱਥਰ ਰੱਖਣ ਆਇਆ ਹਾਂ, ਪਰ ਵਿਕਾਸ ਤਾਂ ਇਥੇ ਸਾਰਾ ਬਲਬੀਰ ਸਿੱਧੂ ਨੇ ਹੈ।

    ਮੁੱਖ ਮੰਤਰੀ ਨੇ ਕਿਹਾ ਕਿ ਉਹ ਤੇ ਬਲਬੀਰ ਸਿੱਧੂ ਦੋਵੇਂ ਇਕੱਠੇ ਵਿਧਾਇਕ ਬਣੇ ਸਨ। ਬਲਬੀਰ ਸਿੱਧੂ 15 ਸਾਲਾਂ ਤੋਂ ਵਿਧਾਇਕ ਹਨ ਅਤੇ ਲਗਾਤਾਰ ਇਲਾਕੇ ਵਿੱਚ ਵਿਕਾਸ ਦੇ ਕੰਮ ਜਾਰੀ ਹਨ, ਜਦਕਿ ਅਕਾਲੀ ਦਲ ਕਹਿੰਦਾ ਸੀ ਕਿ ਕਾਂਗਰਸ ਨੇ ਸ਼ਹਿਰ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ।

    ਚੰਨੀ ਨੇ ਕਿਹਾ ਕਿ ਇਸ ਮੈਡੀਕਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੋਹਾਲੀ ਵਿੱਚ ਇਹ ਹਸਪਤਾਲ ਬਣਨ ਜਾ ਰਿਹਾ ਹੈ ਅਤੇ ਅੱਜ ਇਸਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਲਬੀਰ ਸਿੱਧੂ ਅਤੇ ਉਨ੍ਹਾਂ ਨੇ ਮੈਡੀਕਲ ਲਈ ਬਹੁਤ ਕੰਮ ਕੀਤਾ ਹੈ। ਪੀਜੀਆਈ ਵਿੱਚ ਕਾਫੀ ਭੀੜ ਹੁੰਦੀ ਹੈ, ਜਿਸ ਕਾਰਨ ਇਸ ਇਲਾਕੇ ਵਿੱਚ ਅਜਿਹੇ ਹਸਪਤਾਲ ਦੀ ਬਹੁਤ ਜ਼ਰੂਰਤ ਸੀ।
    Published by:Krishan Sharma
    First published:
    Advertisement
    Advertisement