• Home
 • »
 • News
 • »
 • punjab
 • »
 • CHANDIGARH PUNJAB POLITICS CAPTAIN AAM AADMI PARTY AMARINDER SINGH BIG POLITICIANS NAVJOT SIDHU RANDHWA MAKE WISE DECISIONS GREWAL FARMERS KS

ਕੈਪਟਨ ਦੀ ਕਾਨਫਰੰਸ: ਭਾਜਪਾ ਨੇ ਥਾਪੀ ਕੈਪਟਨ ਦੀ ਪਿੱਠ, ਤਾਂ ਆਪ ਬੋਲੀ; ਖੋਦਿਆ ਪਹਾੜ ਨਿਕਲਿਆ ਚੂਹਾ

ਕੈਪਟਨ ਅਮਰਿੰਦਰ ਸਿੰਘ ਦੀ ਕਾਨਫਰੰਸ ਨੂੰ ਜਿਥੇ ਭਾਜਪਾ ਨੇ ਸਲਾਹਿਆ ਹੈ, ਉਥੇ ਆਮ ਆਦਮੀ ਪਾਰਟੀ ਨੇ ਕਾਨਫਰੰਸ ਨੂੰ ਠੁੱਸ ਦੱਸਿਆ ਹੈ। ਆਪ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਕੈਪਟਨ ਦੀ ਕਾਨਫਰੰਸ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਉਹ ਕੁੱਝ ਨਵਾਂ ਕੱਢਣਗੇ ਪਰ ਇਹ ਖੋਦਿਆ ਪਹਾੜ, ਨਿਕਲਿਆ ਚੂਹਾ, ਸਾਬਤ ਹੋਈ ਹੈ।

 • Share this:
  ਚੰਡੀਗੜ੍ਹ: ਪੰਜਾਬ ਦੀ ਰਾਜਨੀਤੀ ਵਿੱਚ ਨਵੇਂ ਸਮੀਕਰਨ ਭਰਦੇ ਹੋਏ ਬੁੱਧਵਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਤੋਂ ਲੈ ਕੇ ਅਰੂਸਾ ਆਲਮ, ਬੀਐਸਐਫ ਦੇ ਅਧਿਕਾਰ ਖੇਤਰ, ਕਿਸਾਨੀ ਅੰਦੋਲਨ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਈ ਐਲਾਨ ਕੀਤੇ ਗਏ, ਜਿਨ੍ਹਾਂ ਦੀ ਸਿਆਸੀ ਪਾਰਟੀਆਂ ਵਿੱਚ ਕਾਫੀ ਚਰਚਾ ਹੋ ਰਹੀ ਹੈ ਅਤੇ ਸਾਰੀਆਂ ਪਾਰਟੀਆਂ ਨੇ ਕੈਪਟਨ ਅਮਰਿੰਦਰ ਸਿੰਘ ਉਪਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ।

  ਕੈਪਟਨ ਅਮਰਿੰਦਰ ਸਿੰਘ ਦੀ ਕਾਨਫਰੰਸ ਨੂੰ ਜਿਥੇ ਭਾਜਪਾ ਨੇ ਸਲਾਹਿਆ ਹੈ, ਉਥੇ ਆਮ ਆਦਮੀ ਪਾਰਟੀ ਨੇ ਕਾਨਫਰੰਸ ਨੂੰ ਠੁੱਸ ਦੱਸਿਆ ਹੈ। ਆਪ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਕੈਪਟਨ ਦੀ ਕਾਨਫਰੰਸ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਉਹ ਕੁੱਝ ਨਵਾਂ ਕੱਢਣਗੇ ਪਰ ਇਹ ਖੋਦਿਆ ਪਹਾੜ, ਨਿਕਲਿਆ ਚੂਹਾ, ਸਾਬਤ ਹੋਈ ਹੈ।

  ਕੈਪਟਨ ਅਤੇ BJP ਦੀ ਰਾਸ਼ਟਰਵਾਦ ਮੁੱਦੇ 'ਤੇ ਇੱਕੋ ਸੋਚ: ਗਰੇਵਾਲ

  ਕੈਪਟਨ ਅਤੇ BJP ਦੀ ਰਾਸ਼ਟਰਵਾਦ ਮੁੱਦੇ 'ਤੇ ਇੱਕੋ ਸੋਚ: ਗਰੇਵਾਲ


  ਇਸਤੋਂ ਪਹਿਲਾਂ ਭਾਜਪਾ ਨੇ ਕਾਨਫਰੰਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕੀਤੀ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੈਪਟਨ ਇੱਕ ਬਹੁਤ ਵਧੀਆ ਰਾਜਨੇਤਾ ਹਨ, ਉਹ ਹਰ ਫੈਸਲਾ ਸੋਚ ਸਮਝ ਕੇ ਲੈਂਦੇ ਹਨ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਹੁਣ ਵੀ ਕੈਪਟਨ ਪੰਜਾਬ ਦੇ ਹਿੱਤ ਵਿੱਚ ਫੈਸਲਾ ਕਰਨਗੇ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਉਨ੍ਹਾਂ ਦੀ ਰਾਸ਼ਟਰਵਾਦ ਮੁੱਦੇ 'ਤੇ ਇੱਕੋ ਸੋਚ ਹੈ। ਬੀਐਸਐਫ ਦਾ ਮੁੱਦਾ ਸਹੀ ਹੈ ਅਤੇ ਜਿਹੜਾ ਵੀ ਰਾਸ਼ਟਰਹਿਤ ਨੂੰ ਸਮਝਦਾ ਹੈ ਉਹ ਦੇਸ਼ ਦੀ ਸੁਰੱਖਿਆ ਲਈ ਅਜਿਹਾ ਕਰਨਾ ਚਾਹੁੰਦਾ ਹੈ।

  'ਕੈਪਟਨ ਖੁਦ ਜਾਣਦੇ ਹਨ ਕੀ ਕਰਨਾ ਹੈ'

  ਕੈਪਟਨ ਅਮਰਿੰਦਰ ਸਿੰਘ ਨਾਲ ਭਾਜਪਾ ਦੇ ਗਠਜੋੜ ਬਾਰੇ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਇਹ ਨਹੀਂ ਕਿ ਕਿ ਸਾਡੀ ਕੈਪਟਨ ਨਾਲ ਗਠਜੋੜ ਦੀ ਗੱਲਬਾਤ ਹੋਈ ਹੈ, ਸਗੋਂ ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਖੁਦ ਜਾਣਦੇ ਹਨ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਕੈਪਟਨ ਨਾਲ ਗਠਜੋੜ ਬਾਰੇ ਭਾਜਪਾ ਹਾਈਕਮਾਨ ਹੀ ਫੈਸਲਾ ਲਵੇਗਾ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਇਕੱਲੀ ਹੀ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ 'ਤੇ ਲੜਣ ਦੇ ਸਮਰੱਥ ਹੈ।

  'ਜੋ ਕਿਸਾਨ ਅੰਦੋਲਨ ਦਾ ਹੱਲ ਚਾਹੁੰਦੈ, ਅਸੀਂ ਉਸ ਨਾਲ'

  ਗਰੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ, ਪੰਜਾਬ ਦਾ ਮੁੱਖ ਮੁੱਦਾ ਹੈ ਅਤੇ ਅੰਦੋਲਨ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਹ ਚਾਹੁੰਦੇ ਹਨ ਕਿ ਕਿਸਾਨੀ ਮਸਲਾ ਛੇਤੀ ਹੱਲ ਹੋਵੇ। ਉਨ੍ਹਾਂ ਕਿਹਾ ਕਿ ਜਿਹੜਾ ਵੀ ਕਿਸਾਨ ਅੰਦੋਲਨ ਦਾ ਹੱਲ ਚਾਹੁੰਦਾ ਹੈ, ਸਹੀ ਹੈ, ਅਸੀਂ ਉਨ੍ਹਾਂ ਸਾਰਿਆਂ ਨਾਲ ਹਾਂ।  ਪ੍ਰੈਸ ਕਾਨਫਰੰਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਕੈਪਟਨ 'ਤੇ ਬੋਲਿਆ ਧਾਵਾ

  ਉਧਰ, ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੀਲ ਗਰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਹ ਕਾਨਫਰੰਸ ਪੂਰੀ ਤਰ੍ਹਾਂ ਫਲਾਪ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੀਡੀਆ ਵਿੱਚ ਕਾਨਫਰੰਸ ਦੌਰਾਨ ਵੱਡੇ ਐਲਾਨ ਹੋਣ ਦੀ ਉਡੀਕੀ ਕੀਤੀ ਜਾ ਰਹੀ ਸੀ ਉਹ ਸਿਰਫ 'ਖੋਦਿਆ ਪਹਾੜ ਨਿਕਲਿਆ ਚੂਹਾ' ਵਾਲੀ ਗੱਲ ਸਾਬਤ ਹੋਈ ਹੈ।

  ਕੈਪਟਨ ਅਮਰਿੰਦਰ ਸਿੰਘ ਦੀ ਇਹ ਕਾਨਫਰੰਸ ਪੂਰੀ ਤਰ੍ਹਾਂ ਫਲਾਪ.


  ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੜੀ ਉਮੀਦ ਸੀ ਕਿ ਕੈਪਟਨ ਜ਼ਿਆਦਾਤਰ ਵਿਦੇਸ਼ੀ ਦੋਸਤਾਂ ਤੋਂ ਪ੍ਰਭਾਵਤ ਰਹਿੰਦੇ ਹਨ ਅਤੇ ਉਮੀਦ ਸੀ ਕਿ ਉਹ ਉਨ੍ਹਾਂ ਤੋਂ ਕੁੱਝ ਸਿੱਖ ਕੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਚੁੱਕਣਗੇ ਕਿ ਕਿਉਂ ਗੁਟਕਾ ਸਾਹਿਬ ਦੀ ਸਹੁੰ ਖਾਣ 'ਤੇ ਵੀ ਉਹ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰ ਸਕੇ, ਬੇਰੁਜ਼ਗਾਰੀ ਦੂਰ ਨਹੀਂ ਕਰ ਸਕੇ ਅਤੇ ਕਿਉਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਕਾਮਯਾਬ ਨਹੀਂ ਹੋਏ। ਪਰੰਤੂ ਕੈਪਟਨ ਵੱਲੋਂ ਅੱਜ ਵੀ ਉਹੀ ਘਸੀਆ-ਪਿਟੀਆਂ ਗੱਲਾਂ ਹੀ ਦੁਹਰਾਈਆਂ ਗਈਆਂ।

  ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਤੋਂ ਜਿਹੜੇ ਮੁੱਦੇ ਲੋਕ ਸੁਣ ਕੇ ਥੱਕ ਚੁੱਕੇ ਹਨ, ਹੁਣ ਲੋਕਾਂ ਨੂੰ ਇਨ੍ਹਾਂ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਜਿਹੜਾ ਵਿਅਕਤੀ ਸਾਢੇ 4 ਸਾਲਾਂ ਦੌਰਾਨ ਕੁੱਝ ਨਹੀਂ ਕਰ ਸਕਿਆ ਹੁਣ ਉਹ ਨਵੀਂ ਪਾਰਟੀ ਬਣਾ ਕੇ ਕੀ ਕਰ ਲਵੇਗਾ। ਉਨ੍ਹਾਂ ਕਿਹਾ ਕਿ ਨਵੀਂ ਪਾਰਟੀ ਨਾਲ ਸਿਰਫ ਇਹ ਹੋ ਸਕਦਾ ਹੈ ਕਿ ਕੈਪਟਨ ਕਾਂਗਰਸ ਦੇ ਪਾਪਾਂ ਦਾ ਘੜਾ ਜ਼ਰੂਰ ਭੰਨ ਦੇਣਗੇ ਪਰ ਪੰਜਾਬ ਦੇ ਲੋਕ ਹੁਣ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ।
  Published by:Krishan Sharma
  First published: