• Home
  • »
  • News
  • »
  • punjab
  • »
  • CHANDIGARH PUNJAB POLITICS CAPTAIN PUNJAB ARRIVES FROM DELHI SAYS I WILL NEITHER JOIN THE BJP NOR STAY IN THE CONGRESS KS

ਸੁਰੱਖਿਆ ਮੁੱਦੇ 'ਤੇ ਅਜੀਤ ਡੋਭਾਲ ਨਾਲ ਗੱਲਬਾਤ ਉਪਰੰਤ ਪੰਜਾਬ ਪਰਤੇ ਕੈਪਟਨ, ਨਾ ਭਾਜਪਾ 'ਚ ਜਾਵਾਂਗਾ ਤੇ ਨਾ ਹੀ ਕਾਂਗਰਸੀ ਰਹਾਂਗਾ

ਆਪਣੀ ਅਗਲੀ ਰਣਨੀਤੀ ਬਾਰੇ ਪੁੱਛਣ 'ਤੇ ਉਹ ਟਾਲਾ ਵੱਟ ਗਏ ਅਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਭ ਕੁੱਝ ਦੱਸਣਗੇ। ਪੰਜਾਬ ਕਾਂਗਰਸ ਦੇ ਫਲੋਰ ਟੈਸਟ ਬਾਰੇ ਕੈਪਟਨ ਨੇ ਕਿਹਾ ਕਿ ਇਹ ਫੈਸਲਾ ਸਪੀਕਰ ਨੇ ਲੈਣਾ ਹੈ, ਉਹ ਕੁਝ ਨਹੀਂ ਕਹਿ ਸਕਦੇ। 

ਕੈਪਟਨ ਪੰਜਾਬ ਪੁੱਜੇ।

ਕੈਪਟਨ ਪੰਜਾਬ ਪੁੱਜੇ।

  • Share this:
    ਚੰਡੀਗੜ੍ਹ: ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਅਜੀਤ ਡੋਭਾਲ ਨਾਲ ਮੀਟਿੰਗ ਕਰਨ ਉਪਰੰਤ ਪੰਜਾਬ ਪੁੱਜ ਗਏ ਹਨ। ਉਹ ਚੰਡੀਗੜ੍ਹ ਏਅਰਪੋਰਟ 'ਤੇ ਉਤਰੇ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੜ ਉਹੀ ਗੱਲ ਦੁਹਰਾਈ ਕਿ ਉਹ ਨਾ ਤਾਂ ਭਾਜਪਾ ਵਿੱਚ ਹੀ ਜਾਣਗੇ ਅਤੇ ਨਾ ਹੀ ਕਾਂਗਰਸ ਵਿੱਚ ਰਹਿਣਗੇ।


    ਆਪਣੀ ਅਗਲੀ ਰਣਨੀਤੀ ਬਾਰੇ ਪੁੱਛਣ 'ਤੇ ਉਹ ਟਾਲਾ ਵੱਟ ਗਏ ਅਤੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਭ ਕੁੱਝ ਦੱਸਣਗੇ। ਪੰਜਾਬ ਕਾਂਗਰਸ ਦੇ ਫਲੋਰ ਟੈਸਟ ਬਾਰੇ ਕੈਪਟਨ ਨੇ ਕਿਹਾ ਕਿ ਇਹ ਫੈਸਲਾ ਸਪੀਕਰ ਨੇ ਲੈਣਾ ਹੈ, ਉਹ ਕੁਝ ਨਹੀਂ ਕਹਿ ਸਕਦੇ। ਪੱਤਰਕਾਰਾਂ ਵੱਲੋਂ  ਕਿਹੜੇ-ਕਿਹੜੇ ਵਿਧਾਇਕ ਨਾਲ ਹਨ ਬਾਰੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਕੀ ਮੈਂ ਤੁਹਾਨੂੰ ਇਹ ਦੱਸਾਂਗਾ?

    ਪੰਜਾਬ ਦੇ ਡੀਜੀਪੀ ਨੂੰ ਹਟਾਉਣ ਬਾਰੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਫੈਸਲਾ ਲੈਣਾ ਚੰਨੀ ਦਾ ਫੈਸਲਾ ਹੈ। ਕਿਉਂਕਿ ਚੰਨੀ ਦਾ ਕੰਮ ਸਰਕਾਰ ਚਲਾਉਣਾ ਹੈ ਅਤੇ ਸਿੱਧੂ ਦਾ ਕੰਮ ਗੱਲਬਾਤ ਕਰਨਾ। ਇਸ ਲਈ ਮੁੱਖ ਮੰਤਰੀ ਦਾ ਫੈਸਲਾ ਹੀ ਆਖ਼ਰੀ ਹੁੰਦਾ ਹੈ।


    ਨਵਜੋਤ ਸਿੱਧੂ 'ਤੇ ਉਨ੍ਹਾਂ ਨੇ ਮੁੜ ਹਮਲਾ ਬੋਲਦਿਆਂ ਕਿਹਾ ਕਿ ਸਿੱਧੂ ਸਹੀ ਬੰਦਾ ਨਹੀਂ ਹੈ ਅਤੇ ਉਹ ਦੁਬਾਰਾ ਕਹਿੰਦੇ ਹਨ ਕਿ ਸਿੱਧੂ ਜਿਥੋਂ ਵੀ ਲੜੇਗਾ ਉਥੋਂ ਹਰਾ ਕੇ ਰਹਾਂਗੇ।

    ਕੈਪਟਨ ਨੇ ਕਿਹਾ ਕਿ ਉਹ ਚਾਰ ਸਾਲਾਂ ਤੋਂ ਵੇਖ ਰਹੇ ਹਨ ਕਿ ਕਾਂਗਰਸ ਵਿੱਚ ਕੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਦੋ ਵਾਰ ਸਰਕਾਰ ਚਲਾ ਚੁੱਕੇ ਹਨ ਅਤੇ ਕਾਂਗਰਸ ਵਿੱਚ ਕਈ ਪ੍ਰਧਾਨ ਰਹੇ ਹਨ ਪਰ ਕਦੇ ਵੀ ਅਜਿਹੀ ਸਥਿਤੀ ਪੈਦਾ ਨਹੀਂ ਹੋਈ ਹੈ।


    ਇਸਤੋਂ ਪਹਿਲਾਂ ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਉਹ ਦਿੱਲੀ ਵਿਖੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਸੁਰੱਖਿਆ ਮੁੱਦੇ 'ਤੇ ਗੱਲਬਾਤ ਕਰਕੇ ਆਏ ਹਨ ਅਤੇ ਉਹ ਅਜੇ ਇਸ ਮੌਕੇ ਮੀਡੀਆ ਨੂੰ ਇਸ ਬਾਰੇ ਕੁੱਝ ਨਹੀਂ ਦੱਸ ਸਕਦੇ।
    Published by:Krishan Sharma
    First published: