• Home
 • »
 • News
 • »
 • punjab
 • »
 • CHANDIGARH PUNJAB POLITICS CM CHARANJEET SINGH CHANNI TO REDUCE VAT AND GIVE RS 10 RELIEF ON DIESEL SUKHBIR BADAL KS

CM ਚੰਨੀ ਵੈਟ 'ਚ ਕਟੌਤੀ ਕਰਕੇ ਡੀਜ਼ਲ 'ਤੇ ਵੀ 10 ਰੁਪਏ ਦੀ ਰਾਹਤ ਦੇਣ: ਸੁਖਬੀਰ ਬਾਦਲ

ਸੁਖਬੀਰ ਸਿੰਘ ਬਾਦਲ ਨੇ ਐਤਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਪੈਟਰੋਲ ’ਤੇ ਕੀਤੀ 10 ਰੁਪਏ ਦੀ ਕਟੋਤੀ ਵਾਂਗ ਡੀਜਲ ’ਤੇ ਸੂਬੇ ਦਾ ਵੈਟ ਘਟਾਉਣ ਤੋਂ ਇਨਕਾਰ ਕਰਕੇ ਕਿਸਾਨਾਂ, ਉਦਯੋਗ ਅਤੇ ਟਰਾਂਸਪੋਰਟ ਸੈਕਟਰ ਨੂੰ ਸ਼ਜਾ ਕਿਉਂ ਦੇ ਰਹੇ ਹਨ।

 • Share this:
  ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਪੈਟਰੋਲ ’ਤੇ ਕੀਤੀ 10 ਰੁਪਏ ਦੀ ਕਟੋਤੀ ਵਾਂਗ ਡੀਜਲ ’ਤੇ ਸੂਬੇ ਦਾ ਵੈਟ ਘਟਾਉਣ ਤੋਂ ਇਨਕਾਰ ਕਰਕੇ ਕਿਸਾਨਾਂ, ਉਦਯੋਗ ਅਤੇ ਟਰਾਂਸਪੋਰਟ ਸੈਕਟਰ ਨੂੰ ਸ਼ਜਾ ਕਿਉਂ ਦੇ ਰਹੇ ਹਨ।

  ਇਥੇ ਜਾਰੀ ਕੀਤੇ ਇੱਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ  ਦੇ ਪ੍ਰਧਾਨ ਨੇ ਕਿਹਾ ਕਿ ਕਿਸਾਨਾ ਦੇ ਨਾਲ ਨਾਲ ਉਦਯੋਗਿਕ ਅਤੇ ਟਰਾਂਸਪੋਰਟ ਸੈਕਟਰ ਨੂੰ ਵੀ ਰਾਹਤ ਦੀ ਜ਼ਰੂਰਤ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਪੈਟਰੋਲੀਅਮ ਪਦਾਰਥਾਂ ’ਤੇ ਵੈਟ ਵਿੱਚ ਕਟੌਤੀ ਦਾ ਫੈਸਲਾ ਲੈਣ ਸਮੇਂ ਉਨ੍ਹਾਂ ਦੀਆਂ ਚਿੰਤਾਵਾਂ ਦਾ ਖਿਆਲ ਨਹੀਂ ਕੀਤਾ।

  ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਡੀਜਲ ’ਤੇ ਸੂਬੇ ਦੇ ਵੈਟ ਵਿੱਚ ਕਟੌਤੀ ਲਈ ਤੁਰੰਤ ਸਮੀਖਿਆ ਕਰਨ ਅਤੇ 10 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰਕੇ ਫੌਰੀ ਰਾਹਤ ਦੇਣ। ਉਨ੍ਹਾਂ ਕਿਹਾ ਕਿ ਕਿਸਾਨ ਸਰਕਾਰ ਵੱਲੋਂ ਉਨ੍ਹਾਂ ਦਾ ਕਰਜਾ ਮੁਆਫ ਕਰਨ ਵਿੱਚ ਫੇਲ੍ਹ ਰਹਿਣ ਕਾਰਨ ਅਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਲਈ ਕਿਸਾਨਾਂ ਨੂੰ ਰਾਹਤ ਦੇਣ ਵਿੱਚ ਫੇਲ੍ਹ ਹੋਣ ਕਾਰਨ ਪਹਿਲਾਂ ਵੀ ਪੀੜ੍ਹਤ ਹਨ।

  ਉਨ੍ਹਾਂ ਕਿਹਾ ਕਿ ਕਿਸਾਨਾਂ ਡੀ.ਏ.ਪੀ. ਦੀ ਕਾਲਾਬਜ਼ਾਰੀ ਕਾਰਨ ਪਹਿਲਾਂ ਹੀ ਮਹਿੰਗੇ ਭਾਅ ਖਾਦ ਖਰੀਦਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਉਦਯੋਗਿਕ ਅਤੇ ਟਰਾਂਸਪੋਰਟ ਸੈਕਟਰ ਕੋਰੋਨਾ ਮਹਾਂਮਾਰੀ ਕਾਰਨ ਬੁਰ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਲਈ ਇਨ੍ਹਾਂ ਸੈਕਟਰਾਂ ਨੂੰ ਵੀ ਆਪਣੀ ਹੌਂਦ ਬਣਾਉਣ ਲਈ ਫੌਰੀ ਰਾਹਤ ਦੀ ਜ਼ਰੂਰਤ ਹੈ।
  Published by:Krishan Sharma
  First published: