• Home
  • »
  • News
  • »
  • punjab
  • »
  • CHANDIGARH PUNJAB POLITICS CONGRESS NOT ATTACK CAPTAIN MINISTERS AND MLAS STAY AWAY FROM RHETORIC KS

ਕਾਂਗਰਸ ਨਹੀਂ ਕਰੇਗੀ ਕੈਪਟਨ 'ਤੇ ਹਮਲਾ, ਮੰਤਰੀ ਤੇ ਵਿਧਾਇਕ ਵੀ ਰਹਿਣਗੇ ਬਿਆਨਬਾਜ਼ੀ ਤੋਂ ਦੂਰ, ਜਾਣੋ ਕੀ ਹੈ ਮਾਜਰਾ

Punjab Politics: ਨਵੀਂ ਰਣਨੀਤੀ ਤਹਿਤ ਪੰਜਾਬ ਮਾਮਲਿਆਂ ਦੇ ਨਵੇਂ ਇੰਚਾਰਜ ਹਰੀਸ਼ ਚੌਧਰੀ ਨੇ ਸਾਫ ਤੌਰ 'ਤੇ ਪਾਰਟੀ ਵਿਧਾਇਕਾਂ ਨੂੰ ਕੈਪਟਨ ਖਿਲਾਫ ਬਿਆਨਬਾਜ਼ੀ ਨਾ ਕਰਨ ਲਈ ਕਿਹਾ।

  • Share this:
    ਚੰਡੀਗੜ੍ਹ: ਕਾਂਗਰਸ ਪਾਰਟੀ ਹੁਣ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਨਹੀਂ ਕਰੇਗੀ ਅਤੇ ਨਾ ਹੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਹੀ ਸਾਬਕਾ ਮੁੱਖ ਮੰਤਰੀ ਵਿਰੁੱਧ ਬਿਆਨਬਾਜ਼ੀ ਕਰਨਗੇ। ਕਾਂਗਰਸ ਵੱਲੋਂ ਇਹ ਸਾਰੀ ਰਣਨੀਤੀ ਬੀਤੀ ਦੇਰ ਰਾਤ ਮੀਟਿੰਗ ਵਿੱਚ ਉਲੀਕੀ ਗਈ ਹੈ, ਜਿਸ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।

    ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਕਾਂਗਰਸ ਹਾਈਕਮਾਨ ਦੀ ਮੁਖੀ ਸੋਨੀਆ ਗਾਂਧੀ ਨੂੰ 7 ਪੰਨਿਆਂ ਵਿੱਚ ਪਾਰਟੀ ਤੋਂ ਆਪਣਾ ਅਸਤੀਫਾ ਸੌਂਪਿਆ ਗਿਆ ਹੈ। ਇਸਦੇ ਨਾਲ ਹੀ ਕੈਪਟਨ ਨੇ ਨਵੀਂ ਪਾਰਟੀ ਦਾ ਐਲਾਨ ਵੀ ਕੀਤਾ, ਜਿਸ ਨੇ ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ ਪੈਦਾ ਕਰ ਦਿੱਤੇ ਹਨ। ਕੈਪਟਨ ਦੇ ਐਲਾਨ ਪਿੱਛੋਂ ਪੰਜਾਬ ਕਾਂਗਰਸ ਵਿੱਚ ਵੀ ਹਲਚਲ ਵਿਖਾਈ ਦਿੱਤੀ, ਜਿਸ ਦੇ ਮੱਦੇਨਜ਼ਰ ਹੀ ਬੀਤੀ ਦੇਰ ਰਾਤ ਕਾਂਗਰਸ ਨੇ ਮੀਟਿੰਗ ਕਰਕੇ ਨਵੀਂ ਰਣਨੀਤੀ ਉਲੀਕੀ ਹੈ।

    ਮੀਟਿੰਗ ਦੌਰਾਨ ਨਵੀਂ ਰਣਨੀਤੀ ਤਹਿਤ ਪੰਜਾਬ ਮਾਮਲਿਆਂ ਦੇ ਨਵੇਂ ਇੰਚਾਰਜ ਹਰੀਸ਼ ਚੌਧਰੀ ਨੇ ਸਾਫ ਤੌਰ 'ਤੇ ਪਾਰਟੀ ਵਿਧਾਇਕਾਂ ਨੂੰ ਕੈਪਟਨ ਖਿਲਾਫ ਬਿਆਨਬਾਜ਼ੀ ਨਾ ਕਰਨ ਲਈ ਕਿਹਾ। ਨਾਲ ਹੀ ਉਨ੍ਹਾਂ ਵਿਧਾਇਕਾਂ ਨੂੰ ਚੰਡੀਗੜ੍ਹ ਭੱਜਣ ਦੀ ਥਾਂ ਆਪਣੇ-ਆਪਣੇ ਸਰਕਲਾਂ ਵਿੱਚ ਸਮਾਂ ਦੇਣ ਲਈ ਕਿਹਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕਿਹਾ।

    ਦੱਸਣਾ ਬਣਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਕਾਂਗਰਸ ਵਿੱਚ ਇਕਦਮ ਅੰਦਰੂਨੀ ਕਲੇਸ਼ ਛਿੜ ਪਿਆ ਸੀ। ਜਿਥੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ 'ਤੇ ਹਮਲਾ ਕਰ ਰਹੇ ਸਨ, ਉਥੇ ਕਾਂਗਰਸੀ ਮੰਤਰੀ ਅਤੇ ਵਿਧਾਇਕ ਵੀ ਕੈਪਟਨ ਉਪਰ ਬਿਆਨਬਾਜ਼ੀ ਕਰ ਰਹੇ ਸਨ।

    ਸਿਆਸੀ ਮਾਹਰਾਂ ਵੱਲੋਂ ਹਰੀਸ਼ ਚੌਧਰੀ ਵੱਲੋਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਕੈਪਟਨ ਵਿਰੁੱਧ ਬਿਆਨਬਾਜ਼ੀ ਨਾ ਕਰਨ ਦੀ ਹਦਾਇਤ ਇੱਕ ਤਰ੍ਹਾਂ ਨਾਲ ਕੈਪਟਨ ਨੂੰ ਤਵੱਜੋ ਨਾ ਦੇਣ ਵੱਜੋਂ ਦੇਣ ਦੇ ਹਿੱਸੇ ਵੱਜੋਂ ਵੇਖੀ ਜਾ ਰਹੀ ਹੈ। ਹਾਲਾਂਕਿ ਇਹ ਕਾਂਗਰਸੀ ਆਗੂਆਂ 'ਤੇ ਇਹ ਹਦਾਇਤ ਕਿੰਨੀ ਕੁ ਕਾਰਗਰ ਹੋਵੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰੰਤੂ ਕਾਂਗਰਸ ਨੇ ਕੈਪਟਨ ਵਿਰੁੱਧ ਸਿਆਸੀ ਰਣਨੀਤੀ ਜ਼ਰੂਰ ਉਲੀਕ ਦਿੱਤੀ ਹੈ।
    Published by:Krishan Sharma
    First published:
    Advertisement
    Advertisement