• Home
  • »
  • News
  • »
  • punjab
  • »
  • CHANDIGARH PUNJAB POLITICS DEPARTMENT OF TRANSPORTATION CLOSED BUSES ON 22 ROUTES OF NEW DEEP COMPANY AND BROUGHT IN GOVERNMENT BUSES KS

ਟਰਾਂਸਪੋਰਟ ਵਿਭਾਗ ਨੇ ਗਿੱਦੜਬਾਹਾ-ਮੁਕਤਸਰ ਦੇ 22 ਰੂਟਾਂ 'ਤੇ ਨਿੱਜੀ ਕੰਪਨੀ ਦੀਆਂ ਬਸਾਂ ਕੀਤੀਆਂ ਬੰਦ, ਸਰਕਾਰੀ ਬਸਾਂ ਲਾਈਆਂ

ਐਤਵਾਰ ਨੂੰ ਟਰਾਂਸਪੋਰਟ ਵਿਭਾਗ ਵੱਲੋਂ ਗਿੱਦੜਬਾਹਾ ਤੋਂ ਸ੍ਰੀ ਮੁਕਤਸਰ ਸਾਹਿਬ ਜਾਣ ਵਾਲੀਆਂ 22 ਬਸਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ, ਜਿਨ੍ਹਾਂ ਦੀ ਥਾਂ 'ਤੇ ਪੀਆਰਟੀਸੀ ਦੀਆਂ 22 ਬਸਾਂ ਨੇ ਸੇਵਾ ਦਿੱਤੀ।

ਨਿਊ ਦੀਪ ਬੱਸ ਦੀ ਤਸਵੀਰ। (ਫਾਈਲ ਫੋਟੋ)

ਨਿਊ ਦੀਪ ਬੱਸ ਦੀ ਤਸਵੀਰ। (ਫਾਈਲ ਫੋਟੋ)

  • Share this:
    ਚੰਡੀਗੜ੍ਹ: ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਐਤਵਾਰ ਨੂੰ ਨਿਊ ਦੀਪ ਦੀਆਂ 22 ਬਸਾਂ 'ਤੇ ਸ਼ਿਕੰਜਾ ਕਸਿਆ ਗਿਆ। ਇਸ ਦੌਰਾਨ ਟਰਾਂਸਪੋਰਟ ਵਿਭਾਗ ਨੇ ਗਿੱਦੜਬਾਹਾ ਤੋਂ ਸ੍ਰੀ ਮੁਕਤਸਰ ਜਾਣ ਵਾਲੀ ਇੱਕ ਵੀ ਬੱਸ ਨੂੰ ਨਹੀਂ ਬਖਸ਼ਿਆ। ਟਰਾਂਸਪੋਰਟ ਮੰਤਰੀ ਦੀਆਂ ਹਦਾਇਤਾਂ 'ਤੇ ਇਸ ਕਾਰਵਾਈ ਤੋਂ ਬਾਅਦ ਇਨ੍ਹਾਂ ਖਾਲੀ ਹੋਏ ਰੂਟਾਂ 'ਤੇ ਅਧਿਕਾਰੀਆਂ ਵੱਲੋਂ ਪੀਆਰਟੀਸੀ ਦੀਆਂ ਬਸਾਂ ਚਲਾਈਆਂ ਗਈਆਂ।

    ਜ਼ਿਕਰਯੋਗ ਹੈ ਕਿ ਪੰਜਾਬ ਟਰਾਂਸਪੋਰਟ ਵਿਭਾਗ ਦਾ ਮੰਤਰੀ ਬਨਣ ਤੋਂ ਬਾਅਦ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬਸਾਂ 'ਤੇ ਕਾਰਵਾਈ ਲਈ ਐਕਸ਼ਨ ਵਿੱਚ ਹਨ ਅਤੇ ਹੁਣ ਤੱਕ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਸੈਂਕੜੇ ਬਸਾਂ ਦੇ ਟਾਇਰ ਪੈਂਚਰ ਕਰ ਚੁੱਕੇ ਹਨ।

    ਬਸ ਰੂਟਾਂ ਦੀ ਜਾਰੀ ਸੂਚੀ।


    ਜਾਣਕਾਰੀ ਅਨੁਸਾਰ ਐਤਵਾਰ ਨੂੰ ਟਰਾਂਸਪੋਰਟ ਵਿਭਾਗ ਵੱਲੋਂ ਗਿੱਦੜਬਾਹਾ ਤੋਂ ਸ੍ਰੀ ਮੁਕਤਸਰ ਸਾਹਿਬ ਜਾਣ ਵਾਲੀਆਂ 22 ਬਸਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਗਿਆ, ਜਿਨ੍ਹਾਂ ਦੀ ਥਾਂ 'ਤੇ ਪੀਆਰਟੀਸੀ ਦੀਆਂ 22 ਬਸਾਂ ਨੇ ਸੇਵਾ ਦਿੱਤੀ।

    ਬਸ ਰੂਟਾਂ ਦੀ ਜਾਰੀ ਸੂਚੀ


    ਵਿਭਾਗ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਲਗਾਈ ਹੋਈ ਸੀ ਅਤੇ ਨਿੱਜੀ ਕੰਪਨੀ ਦੀ ਕਿਸੇ ਵੀ ਬੱਸ ਨੂੰ ਸੜਕ 'ਤੇ ਨਹੀਂ ਦੌੜਨ ਦਿੱਤਾ ਗਿਆ। ਵਿਭਾਗ ਵੱਲੋਂ ਬੰਦ ਇਨ੍ਹਾਂ ਬਸਾਂ ਦੇ ਰੂਟਾਂ ਦੀ ਸੂਚੀ ਵੀ ਜਾਰੀ ਕੀਤੀ ਗਈ।
    Published by:Krishan Sharma
    First published: