• Home
  • »
  • News
  • »
  • punjab
  • »
  • CHANDIGARH PUNJAB POLITICS GOVT CHANGES VIGILANCE CHIEF BEFORE ELECTIONS ISHWAR SINGH BECOMES NEW BUREAU CHIEF KS

ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਿਜੀਲੈਂਸ ਮੁਖੀ ਬਦਲਿਆ, ਈਸ਼ਵਰ ਸਿੰਘ ਬਣੇ ਨਵੇਂ ਬਿਊਰੋ ਮੁਖੀ

Punjab News: ਪੰਜਾਬ ਸਰਕਾਰ (Punjab Government) ਨੇ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਵਿਜੀਲੈਂਸ ਵਿਭਾਗ (Vigilance Bureau) ਵਿੱਚ ਵੱਡੀ ਬਦਲੀ ਕੀਤੀ ਹੈ। ਸਰਕਾਰ ਨੇ ਵਿਜੀਲੈਂਸ ਐਂਡ ਐਂਟੀ ਕੁਰੱਪਸ਼ਨ ਬਿਊਰੋ (Vigilance and Anti-Corruption Bureau) ਵਿੱਚ ਨਵਾਂ ਮੁਖੀ ਥਾਪਿਆ ਹੈ। ਇਸਤੋਂ ਪਹਿਲਾਂ ਦੇ ਮੁਖੀ ਬੀ.ਕੇ. ਉਪਲ ਦਾ ਤਬਾਦਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਵਿਜੀਲੈਂਸ ਦੇ ਮੁਖੀ ਵੱਜੋਂ ਈਸ਼ਵਰ ਸਿੰਘ (ishwar Singh IPS), ਜੋ ਕਿ 1993 ਬੈਚ ਦੇ ਆਈਪੀਐਸ ਅਧਿਕਾਰੀ ਹਨ, ਨੂੰ ਨਵਾਂ ਵਿਜੀਲੈਂਸ ਮੁਖੀ ਤੈਨਾਤ ਕੀਤਾ ਹੈ।

  • Share this:
    ਚੰਡੀਗੜ੍ਹ: Punjab News: ਪੰਜਾਬ ਸਰਕਾਰ (Punjab Government) ਨੇ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਵਿਜੀਲੈਂਸ ਵਿਭਾਗ (Vigilance Bureau) ਵਿੱਚ ਵੱਡੀ ਬਦਲੀ ਕੀਤੀ ਹੈ। ਸਰਕਾਰ ਨੇ ਵਿਜੀਲੈਂਸ ਐਂਡ ਐਂਟੀ ਕੁਰੱਪਸ਼ਨ ਬਿਊਰੋ (Vigilance and Anti-Corruption Bureau) ਵਿੱਚ ਨਵਾਂ ਮੁਖੀ ਥਾਪਿਆ ਹੈ। ਇਸਤੋਂ ਪਹਿਲਾਂ ਦੇ ਮੁਖੀ ਬੀ.ਕੇ. ਉਪਲ ਦਾ ਤਬਾਦਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਵਿਜੀਲੈਂਸ ਦੇ ਮੁਖੀ ਵੱਜੋਂ ਈਸ਼ਵਰ ਸਿੰਘ (ishwar Singh IPS), ਜੋ ਕਿ 1993 ਬੈਚ ਦੇ ਆਈਪੀਐਸ ਅਧਿਕਾਰੀ ਹਨ, ਨੂੰ ਨਵਾਂ ਵਿਜੀਲੈਂਸ ਮੁਖੀ ਤੈਨਾਤ ਕੀਤਾ ਹੈ।

    ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਬੀ.ਕੇ. ਉਪਲ ਨੂੰ ਵਿਸ਼ੇਸ਼ ਤੌਰ 'ਤੇ ਵਿਜੀਲੈਂਸ ਮੁਖੀ ਲਾਇਆ ਗਿਆ ਸੀ। ਬੀ.ਕੇ. ਉਪਲ ਨੇ ਹੀ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਕੀਤੇ ਸਨ ਅਤੇ ਹਿਰਾਸਤ ਵਿੱਚ ਰੱਖਿਆ ਸੀ। ਉਪਰੰਤ ਸਾਬਕਾ ਡੀਜੀਪੀ ਸੈਣੀ ਨੇ ਉਚ ਅਦਾਲਤ ਦਾ ਰੁਖ ਕੀਤਾ ਸੀ ਅਤੇ ਬੀਕੇ ਉਪਲ ਨੂੰ ਨੋਟਿਸ ਜਾਰੀ ਹੋਇਆ ਸੀ।

    ਇਸ ਮਾਮਲੇ ਵਿੱਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਝਿੜਕ ਪਾਈ ਸੀ ਅਤੇ ਜਵਾਬ ਤਲਬ ਵੀ ਕੀਤਾ ਸੀ।

    ਹਾਈਕੋਰਟ ਦੀ ਝਿੜਕ ਤੋਂ ਬਾਅਦ ਹੀ ਸਰਕਾਰ ਦੀ ਹੋਈ ਕਿਰਕਿਰੀ ਨੂੰ ਲੈ ਕੇ ਉਦੋਂ ਮੰਤਰੀ ਅਤੇ ਮੌਜੂਦਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਬੀਕੇ ਉਪਲ ਦੀ ਕਾਰਾਗੁਜਾਰੀ 'ਤੇ ਸਵਾਲ ਚੁਕੇ ਸਨ ਅਤੇ ਸਰਕਾਰ ਤੋਂ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ।

    Published by:Krishan Sharma
    First published: