• Home
  • »
  • News
  • »
  • punjab
  • »
  • CHANDIGARH PUNJAB POLITICS I WILL REMAIN LOYAL TO RAHUL AND PRIYANKA GANDHI TILL MY DEATH NAVJOT SIDHU KS

ਮਰਦੇ ਦਮ ਤੱਕ ਰਾਹੁਲ ਤੇ ਪ੍ਰਿਯੰਗਾ ਗਾਂਧੀ ਦਾ ਵਫ਼ਾਦਾਰ ਰਹਾਂਗਾ: ਸਿੱਧੂ

ਸਿੱਧੂ ਨੇ ਕਿਹਾ, ''ਜੋ ਕੰਮ 3 ਮਹੀਨਿਆਂ ਵਿੱਚ ਹੋਇਆ ਹੈ, ਉਹ ਪਿਛਲੇ 4.5 ਸਾਲਾਂ ਵਿੱਚ ਨਹੀਂ ਹੋਇਆ। ਮੈਂ ਮਰਦੇ ਦਮ ਤੱਕ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਦਾ ਵਫ਼ਾਦਾਰ ਰਹਾਂਗਾ।

  • Share this:
    ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਸੋਮਵਾਰ ਨੂੰ ਕਿਹਾ ਕਿ ਬੀਤੇ 4.5 ਸਾਲ ਵਿੱਚ ਜਿਹੜੇ ਕੰਮ ਨਹੀਂ ਹੋਏ ਸਨ, ਉਹ ਪਿਛਲੇ ਤਿੰਨ ਮਹੀਨਿਆਂ ਵਿੱਚ ਹੋਏ ਹਨ। ਇਸਦੇ ਨਾਲ ਹੀ ਉਨ੍ਹਾਂ ਉਤਰ ਪ੍ਰਦੇਸ਼ ਦੀ ਤਰਜ਼ 'ਤੇ ਪੰਜਾਬ ਵਿੱਚ ਔਰਤਾਂ ਲਈ 50 ਫ਼ੀਸਦੀ ਰਾਖਵੇਂਕਰਨ ਦੀ ਵਕਾਲਤ ਵੀ ਕੀਤੀ।

    ਲੁਧਿਆਣਾ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ, ''ਜੋ ਕੰਮ 3 ਮਹੀਨਿਆਂ ਵਿੱਚ ਹੋਇਆ ਹੈ, ਉਹ ਪਿਛਲੇ 4.5 ਸਾਲਾਂ ਵਿੱਚ ਨਹੀਂ ਹੋਇਆ। ਮੈਂ ਮਰਦੇ ਦਮ ਤੱਕ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਦਾ ਵਫ਼ਾਦਾਰ ਰਹਾਂਗਾ। ਯੂਪੀ ਵਿੱਚ, ਪ੍ਰਿਅੰਕਾ ਗਾਂਧੀ ਨੇ 2022 ਦੀਆਂ ਚੋਣਾਂ ਵਿੱਚ ਔਰਤਾਂ ਲਈ 40% ਰਾਖਵਾਂਕਰਨ ਦਾ ਐਲਾਨ ਕੀਤਾ ਹੈ। ਮੈਂ ਕਹਾਂਗਾ ਕਿ ਸਾਡੇ ਪੰਜਾਬ ਮਾਡਲ ਵਿੱਚ 50% ਕੋਟਾ ਦਿੱਤਾ ਜਾਣਾ ਚਾਹੀਦਾ ਹੈ।''

    ਸਿੱਧੂ ਨੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ
    ਸਿੱਧੂ ਨੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਸਬਸਿਡੀ (Kisan Subsidy) ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, “ਅਸੀਂ ਕਿਸਾਨਾਂ ਨੂੰ 8000 ਕਰੋੜ ਰੁਪਏ ਦੀ ਸਬਸਿਡੀ ਦੇ ਰਹੇ ਹਾਂ। ਦੱਸੋ ਕਿਹੜਾ ਸੂਬਾ ਇੰਨੀ ਸਬਸਿਡੀ ਦੇ ਰਿਹਾ ਹੈ। ਅਰਵਿੰਦ ਕੇਜਰੀਵਾਲ ਨੂੰ ਪੁੱਛੋ ਕਿ ਉਹ ਕਿਸਾਨਾਂ ਨੂੰ ਕਿਹੜੀ ਸਬਸਿਡੀ ਦੇ ਰਹੇ ਹਨ।''

    ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਵੀ ਇਨ੍ਹੀਂ ਦਿਨੀ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ 'ਮਿਸ਼ਨ ਪੰਜਾਬ' ਨੂੰ ਲੈ ਕੇ ਦੋ ਰੋਜ਼ਾ ਦੌਰੇ 'ਤੇ ਹਨ।
    Published by:Krishan Sharma
    First published: