• Home
  • »
  • News
  • »
  • punjab
  • »
  • CHANDIGARH PUNJAB POLITICS IN PATIALA SANJEEV BITTU LOSES MAJORITY IN FLOOR TEST BRAHM MAHINDRA SUSPENDED BITU KS

ਪਟਿਆਲਾ 'ਚ ਸਿਆਸਤ ਭਖੀ: ਫਲੋਰ ਟੈਸਟ ਹਾਰੇ ਮੇਅਰ ਬਿੱਟੂ, ਮਹਿੰਦਰਾ ਨੇ ਕੀਤਾ ਬਰਖਾਸਤ, ਕੈਪਟਨ ਨੇ ਕੀਤਾ ਐਲਾਨ...

ਮੇਅਰ ਬਿੱਟੂ ਨੂੰ ਫਲੋਰ ਟੈਸਟ ਦੌਰਾਨ 24 ਵੋਟਾਂ ਹੱਕ ਵਿੱਚ ਪਈਆਂ, ਜਦਕਿ ਵਿਰੋਧ ਵਿੱਚ 34 ਕੌਂਸਲਰ ਭੁਗਤੇ, ਜਿਸ 'ਤੇ ਕੈਬਨਿਟ ਮੰਤਰੀ ਨੇ ਬਿੱਟੂ ਨੂੰ ਬਰਖਾਸਤ ਕਰ ਦਿੱਤਾ। ਉਧਰ, ਕੈਪਟਨ ਵੱਲੋਂ ਅਦਾਲਤ ਦਾ ਰੁਖ ਕਰਨ ਬਾਰੇ ਕਿਹਾ ਗਿਆ ਹੈ।

  • Share this:
    ਚੰਡੀਗੜ੍ਹ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਖਿੱਚੋਤਾਣ ਸਿਖਰਾਂ 'ਤੇ ਪੁੱਜ ਗਈ ਹੈ। ਵੀਰਵਾਰ ਕੈਪਟਨ ਦੇ ਹੱਕ ਵਿੱਚ ਭੁਗਤੇ ਪਟਿਆਲਾ ਨਗਰ ਨਿਗਮ ਮੇਅਰ ਸੰਜੀਵ ਬਿੱਟੂ ਵੱਲੋਂ ਬਹੁਮਤ ਪੇਸ਼ ਕੀਤਾ ਜਾਣਾ ਸੀ, ਪਰੰਤੂ ਉਹ ਅਜਿਹਾ ਨਹੀਂ ਕਰ ਸਕੇ, ਜਿਸ ਕਾਰਨ ਉਨ੍ਹਾਂ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਬਰਖਾਸਤ ਕਰ ਦਿੱਤਾ।

    ਮੇਅਰ ਬਿੱਟੂ ਨੂੰ ਫਲੋਰ ਟੈਸਟ ਦੌਰਾਨ 24 ਵੋਟਾਂ ਹੱਕ ਵਿੱਚ ਪਈਆਂ, ਜਦਕਿ ਵਿਰੋਧ ਵਿੱਚ 34 ਕੌਂਸਲਰ ਭੁਗਤੇ। ਇਸ 'ਤੇ ਬ੍ਰਹਮ ਮਹਿੰਦਰਾ ਵੱਲੋਂ ਬਹੁਮਤ ਹਾਸਲ ਨਾ ਹੋਣ ਦਾ ਕਹਿੰਦਿਆਂ ਸੰਜੀਵ ਬਿੱਟੂ ਨੂੰ ਮੇਅਰ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ। ਹੁਣ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ ਅਗਲੀ ਚੋਣ ਤੱਕ ਕਾਰਜਕਾਰੀ ਮੇਅਰ ਵਜੋਂ ਕੰਮਕਾਜ ਵੇਖਣਗੇ।

    ਪਟਿਆਲਾ 'ਚ ਮੇਅਰ ਦੇ ਬਹਾਨੇ ਸ਼ਕਤੀ ਪ੍ਰਦਰਸ਼ਨ ਵਿੱਚ ਕੈਪਟਨ ਅਤੇ ਕਾਂਗਰਸ ਵਿਚਕਾਰ ਨਿਗਮ ਵਿੱਚ ਜੰਮ ਕੇ ਬਹਿਸ ਹੋਈ। ਕੈਬਨਿਟ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਦੋਵੇਂ ਇਸ ਦੌਰਾਨ ਨਿਗਮ ਵਿੱਚ ਹੀ ਹਾਜ਼ਰ ਸਨ।

    ਉਧਰ, ਕੈਪਟਨ ਅਮਰਿੰਦਰ ਸਿੰਘ ਦੇ ਧੜੇ ਮੇਅਰ ਸੰਜੀਵ ਬਿੱਟੂ ਦਾ ਕਹਿਣਾ ਸੀ ਕਿ ਵਿਰੋਧੀਆਂ ਵੱਲੋਂ ਉਨ੍ਹਾਂ ਨੂੰ ਅਹੁਦੇ ਤੋਂ ਲਾਹੁਣ ਲਈ ਜੋ ਦੋ ਤਿਹਾਈ ਬਹੁਮਤ ਚਾਹੀਦਾ ਹੁੰਦਾ ਹੈ, ਉਸ ਵਿੱਚ ਉਨ੍ਹਾਂ ਦੀ ਜਿੱਤ ਹੋਈ ਹੈ ਕਿਉਂਕਿ ਮੰਤਰੀ ਬ੍ਰਹਮ ਮਹਿੰਦਰਾ ਦਾ ਧੜਾ ਦੋ ਤਿਹਾਈ ਬਹੁਮਤ ਹਾਸਲ ਨਹੀਂ ਕਰ ਸਕਿਆ।

    ਬਹੁਮਤ ਹਾਰਨ 'ਤੇ ਬੋਲੇ ਕੈਪਟਨ; ਲੋੜ ਪੈਣ ’ਤੇ ਅਦਾਲਤ ਜਾਵਾਂਗੇ

    ਉਧਰ, ਕੈਪਟਨ ਅਮਰਿੰਦਰ ਸਿੰਘ ਨੇ ਬ੍ਰਹਮ ਮਹਿੰਦਰਾ ਵੱਲੋਂ ਮੇਅਰ ਨੂੰ ਸਸਪੈਂਡ ਕਰਨ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਅਰ ਸੰਜੀਵ ਬਿੱਟੂ ਖਿਲਾਫ ਬੇਵਿਸਾਹੀ ਮਤਾ ਫੇਲ੍ਹ ਹੋ ਗਿਆ ਕਿਉਂਕਿ ਕਾਂਗਰਸ ਪਾਰਟੀ ਮਤੇ ਦੇ ਹੱਕ ਵਿੱਚ ਦੋ ਤਿਹਾਈ ਕੌਂਸਲਰਾਂ ਦੀ ਹਮਾਇਤ ਨਹੀਂ ਜੁਟਾ ਸਕੀ। ਇਸ ਸ਼ਕਤੀ ਪ੍ਰਦਰਸ਼ਨ ਵਿੱਚ ਬੇਵਿਸਾਹੀ ਮਤੇ ਦੇ ਵਿਰੋਧ ਵਿੱਚ 25 ਤੇ ਮਤੇ ਦੇ ਹੱਕ ਵਿੱਚ 36 ਕਾਂਗਰਸੀ ਕੌਂਸਲਰਾਂ ਤੇ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ ਨੇ ਵੋਟ ਪਾਈ ਹੈ।

    ਕੈਪਟਨ ਨੇ ਕਿਹਾ ਕਿ ਸਰਕਾਰੀ ਧਿਰ ਹਾਰ ਗਈ ਹੈ ਤੇ ਹੁਣ ਬਹਾਨੇ ਘੜ ਰਹੀ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਅਦਾਲਤ ਦਾ ਰੁਖ ਵੀ ਕਰਨਗੇ। ਦਸਣਾ ਬਣਦਾ ਹੈ ਕਿ ਮੇਅਰ ਬਿੱਟੂ ਇਸ ਮਾਮਲੇ 'ਤੇ ਪਹਿਲਾਂ ਹੀ ਭਲਕੇ ਹਾਈਕੋਰਟ ਜਾਣ ਬਾਰੇ ਕਹਿ ਚੁੱਕੇ ਹਨ।
    Published by:Krishan Sharma
    First published: