Home /News /punjab /

ਇਤਿਹਾਸ ਤੇ ਰਾਜਨੀਤੀ ਦੀ ਜਾਣਕਾਰੀ ਨਾ ਹੋਣਾ ਚੰਨੀ ਦਾ ਮਾਨਸਿਕ ਦੀਵਾਲੀਆਪਣ; RSS ਬਾਰੇ ਬਿਆਨ 'ਤੇ ਭਾਜਪਾ ਦਾ CM 'ਤੇ ਪਲਟਵਾਰ

ਇਤਿਹਾਸ ਤੇ ਰਾਜਨੀਤੀ ਦੀ ਜਾਣਕਾਰੀ ਨਾ ਹੋਣਾ ਚੰਨੀ ਦਾ ਮਾਨਸਿਕ ਦੀਵਾਲੀਆਪਣ; RSS ਬਾਰੇ ਬਿਆਨ 'ਤੇ ਭਾਜਪਾ ਦਾ CM 'ਤੇ ਪਲਟਵਾਰ

ਭਾਜਪਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਨਾ ਤਾਂ ਇਤਿਹਾਸ ਦੀ ਜਾਣਕਾਰੀ ਹੈ ਅਤੇ ਨਾ ਹੀ ਰਾਜਨੀਤੀ ਦੀ ਜਾਣਕਾਰੀ ਹੈ, ਜੋ ਕਿ ਮਾਨਸਿਕ ਦੀਵਾਲੀਆਪਣ ਹੈ।

  • Share this:

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨ 'ਤੇ ਭਾਜਪਾ ਨੇ ਪਲਟਵਾਰ ਕੀਤਾ ਹੈ। ਨਿਊਜ਼18 ਨਾਲ ਗੱਲਬਾਤ ਦੌਰਾਨ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਸੈਸ਼ਨ ਵਿੱਚ ਆਪਣੇ ਭਾਸ਼ਣ ਦੌਰਾਨ ਕਈ ਇਤਿਹਾਸਕ ਗਲਤੀਆਂ ਕੀਤੀਆਂ ਹਨ।

ਭਾਜਪਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਨਾ ਤਾਂ ਇਤਿਹਾਸ ਦੀ ਜਾਣਕਾਰੀ ਹੈ ਅਤੇ ਨਾ ਹੀ ਰਾਜਨੀਤੀ ਦੀ ਜਾਣਕਾਰੀ ਹੈ, ਜੋ ਕਿ ਮਾਨਸਿਕ ਦੀਵਾਲੀਆਪਣ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਨੂੰ ਆਰਐਸਐਸ ਸਪੁਰਦ ਕਰਨ ਦਾ ਬਿਆਨ ਦਿੱਤਾ ਸੀ, ਜਿਸ 'ਤੇ ਭਾਜਪਾ ਨੇ ਸਖਤ ਇਤਰਾਜ਼ ਜਤਾਇਆ ਹੈ।

ਭਾਜਪਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਅਕਾਲੀ ਦਲ, ਆਰਐਸਐਸ ਨੂੰ ਪੰਜਾਬ ਵਿੱਚ ਲੈ ਕੇ ਆਇਆ ਹੈ, ਉਨ੍ਹਾਂ ਕਿਹਾ ਕਿ ਉਹ ਦੱਸਣਾ ਚਾਹੁੰਦੇ ਹਨ ਕਿ ਆਰਐਸਐਸ 1931 ਤੋਂ ਕੰਮ ਕਰ ਰਹੀ ਹੈ, ਜਦੋਂ ਚੰਨੀ ਸਾਬ੍ਹ, ਪੈਦਾ ਵੀ ਨਹੀਂ ਹੋਏ ਸਨ।

'ਚੰਨੀ ਪਾਪਾਂ ਨਾਲ ਭਰੀ ਕਾਂਗਰਸ ਦੀ ਗੋਦੀ 'ਚ ਬੈਠ ਕੇ ਕਰ ਰਹੇ ਬਿਆਨਬਾਜ਼ੀ'

ਭਾਜਪਾ ਆਗੂ ਨੇ ਕਿਹਾ ਕਿ 1947 ਦੇਸ਼ ਦੀ ਵੰਡ ਕਾਂਗਰਸ ਨੇ ਕੀਤੀ ਅਤੇ ਕਾਂਗਰਸ ਦੀ ਬੁੱਕਲ 'ਚ ਅੱਜ ਚੰਨੀ ਬੈਠ ਕੇ ਰਾਜਨੀਤੀ ਕਰ ਰਹੇ ਹਨ। ਵੰਡ ਦੌਰਾਨ ਆਰਐਸਐਸ ਨੇ ਇਥੇ ਆਈ ਲੋਕਾਂ ਦੀ ਆਪਣੀ ਜਾਨ ਦਾਅ 'ਤੇ ਲਾ ਕੇ ਮਦਦ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਜਾਣਕਾਰੀ ਲਈ ਮੁੱਖ ਮੰਤਰੀ ਚੰਨੀ ਨੂੰ ਛੇਤੀ ਹੀ ਇੱਕ ਕਿਤਾਬ ਭੇਜਣਗੇ।

ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਕਹਿ ਰਹੇ ਹਨ RSS ਪੰਜਾਬ ਦੀ ਦੁਸ਼ਮਣ ਹੈ, ਮੈਂ ਪੁੱਛਣਾ ਚਾਹੁੰਦਾ ਹਾਂ ਕਿ 1984 ਵਿੱਚ ਦਰਬਾਰ ਸਾਹਿਬ 'ਤੇ ਹਮਲਾ ਕਾਂਗਰਸ ਨੇ ਕੀਤਾ, ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਾਂਗਰਸ ਨੇ ਢਾਹਿਆ, 1984 ਵਿੱਚ ਸਿੱਖ ਦੰਗੇ ਕਾਂਗਰਸ ਨੇ ਕਰਵਾਏ, ਦੰਗਿਆਂ ਦੇ ਦੋਸ਼ੀਆਂ ਨੂੰ ਮੰਤਰੀ ਵੀ ਕਾਂਗਰਸ ਨੇ ਬਣਾਇਆ, ਇਹ ਸਾਰੇ ਪਾਪ ਕਰਨ ਵਾਲੇ ਗਾਂਧੀ ਪਰਿਵਾਰ ਦੀ ਗੋਦੀ ਵਿੱਚ ਬੈਠ ਕੇ ਚੰਨੀ ਕਹਿ ਰਹੇ ਹਨ।

ਭਾਜਪਾ ਜਨਰਲ ਸਕੱਤਰ ਨੇ ਕਿਹਾ ਕਿ ਅਸੀਂ ਕੁਰਬਾਨੀਆਂ ਦੇ ਕੇ ਪੰਜਾਬ ਵਿੱਚ ਹਿੰਦੂ-ਸਿੱਖ ਭਾਈਚਾਰੇ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਜਿਹੜੀ ਸਿਆਸਤ ਹੋ ਰਹੀ ਹੈ, ਇਸਦਾ ਜਵਾਬ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਨੂੰ ਸੂਬੇ ਦੇ ਲੋਕਾਂ ਨੂੰ ਦੇਣਾ ਪਵੇਗਾ। ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਇਹ ਵੱਡਾ ਮੁੱਦਾ ਹੋਵੇਗਾ, ਪਰੰਤੂ ਜਵਾਬ ਅਸੀਂ ਨਹੀਂ ਸਗੋਂ ਕਾਂਗਰਸ ਦੇਵੇਗੀ।

Published by:Krishan Sharma
First published:

Tags: BJP, Charanjit Singh Channi, Chief Minister, Congress, Punjab Assembly election 2022, Punjab Assembly Polls 2022, Punjab Congress, Punjab politics, RSS