• Home
 • »
 • News
 • »
 • punjab
 • »
 • CHANDIGARH PUNJAB POLITICS MP RAVNEET BITTU ACCUSES CENTER OF WIDENING BSF CIRCLE KS

ਸੰਸਦ ਮੈਂਬਰ ਰਵਨੀਤ ਬਿੱਟੂ ਨੇ ਬੀਐਸਐਫ ਦਾ ਘੇਰਾ ਵਧਾਉਣ 'ਤੇ ਕੇਂਦਰ 'ਤੇ ਲਾਏ ਦੋਸ਼

ਬਿੱਟੂ ਨੇ ਕਿਹਾ, ''ਬੀਐਸਐਫ ਦੀ ਨਿਯੁਕਤੀ ਨਾਲ ਕੇਂਦਰ ਸਰਕਾਰ ਵਿਧਾਨ ਸਭਾ 2022 ਚੋਣਾਂ ਵਿੱਚ ਫਾਇਦਾ ਚੁੱਕਣਾ ਚਾਹੁੰਦੀ ਹੈ, ਸਾਨੂੰ ਇਨ੍ਹਾਂ 'ਤੇ ਸ਼ੱਕ ਹੈ ਕਿ ਇਹ ਲੋਕਾਂ ਨੂੰ ਤੰਗ ਕਰਨਗੇ ਕਿ ਲੰਗਰ ਕਿਵੇਂ ਚਲ ਰਿਹਾ ਹੈ, ਪੈਸੇ ਕਿੱਥੋਂ ਆ ਰਹੇ ਹਨ।''

 • Share this:
  ਚੰਡੀਗੜ੍ਹ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਵਿੱਚ ਬੀਐਸਐਫ ਦੇ ਘੇਰੇ ਹੇਠ 50 ਕਿੱਲੋਮੀਟਰ ਦਾ ਰਕਬਾ ਵਧਾਏ ਜਾਣ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਸੰਸਦ ਮੈਂਬਰ ਨੇ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ 'ਤੇ ਕੇਂਦਰ ਸਰਕਾਰ 'ਤੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਬਿਨਾਂ ਮੁੱਖ ਮੰਤਰੀ ਦੀ ਸਲਾਹ ਲਏ ਹੀ ਖੇਤਰ ਵਧਾ ਦਿੱਤਾ ਹੈ, ਕਿਉਂ ਇਸ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਤੋਂ ਸਲਾਹ ਨਹੀਂ ਲਈ ਗਈ?

  ਰਵਨੀਤ ਬਿੱਟੂ ਨੇ ਕਿਹਾ ਕਿ ਇਹ ਕਿਸੇ ਇੱਕ ਵਿਅਕਤੀ ਦੀ ਗੱਲ ਨਹੀਂ ਹੈ, ਸਗੋਂ ਪੂਰੇ ਪੰਜਾਬ ਦੀ ਗੱਲ ਹੈ। ਉਨ੍ਹਾਂ ਕਿਹਾ, ''ਅਸੀਂ ਪੈਰਾਮਿਲਟਰੀ ਫੋਰਸਾਂ 'ਤੇ ਕੋਈ ਸ਼ੱਕ ਨਹੀਂ ਕਰਦੇ, ਉਹ ਸਾਡੀ ਰੱਖਿਆ ਕਰਦੇ ਹਨ, ਅਸੀਂ ਕੇਂਦਰ ਸਰਕਾਰ 'ਤੇ ਕਿਵੇਂ ਭਰੋਸਾ ਕਰ ਸਕਦੇ ਹਾਂ।'' ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਫੈਸਲੇ ਨਾਲ ਬੀਐਸਐਫ ਅਤੇ ਪੰਜਾਬ ਪੁਲਿਸ ਵਿੱਚ ਕਿਵੇਂ ਤਾਲਮੇਲ ਹੋਵੇਗਾ?, ਜੇਕਰ ਤੁਸੀ ਕਿਸੇ ਵੀ ਵਿਅਕਤੀ ਨੂੰ ਫੜਦੇ ਹੋ ਤਾਂ ਕੀ ਕੀਤਾ ਜਾਵੇਗਾ?

  ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬ ਵਿੱਚ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣਾ ਇੱਕ ਗੰਭੀਰ ਮੁੱਦਾ ਹੈ, ਇਸ ਲਈ ਸਾਰੇ ਪੰਜਾਬ ਨੂੰ ਇੱਕਜੁਟ ਹੋ ਕੇ ਚੱਲਣਾ ਪਵੇਗਾ, ਅਤੇ ਪੰਜਾਬ ਦੇ ਵੱਡੇ ਆਗੂਆਂ ਦੇ ਵਫ਼ਦ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ, ਬਾਦਲ ਅਤੇ ਭਗਵੰਤ ਮਾਨ ਨੂੰ ਅਪੀਲ ਕਰਨਗੇ ਕਿ ਸਾਰੇ ਇਕਜੁਟ ਹੋ ਕੇ ਪ੍ਰਧਾਨ ਮੰਤਰੀ ਨੂੰ ਇਹ ਮੁੱਦਾ ਹੱਲ ਕਰਵਾਉਣ ਲਈ ਮਿਲਣ।

  ਬਿੱਟੂ ਨੇ ਕਿਹਾ, ''ਬੀਐਸਐਫ ਦੀ ਨਿਯੁਕਤੀ ਨਾਲ ਕੇਂਦਰ ਸਰਕਾਰ ਵਿਧਾਨ ਸਭਾ 2022 ਚੋਣਾਂ ਵਿੱਚ ਫਾਇਦਾ ਚੁੱਕਣਾ ਚਾਹੁੰਦੀ ਹੈ, ਸਾਨੂੰ ਇਨ੍ਹਾਂ 'ਤੇ ਸ਼ੱਕ ਹੈ ਕਿ ਇਹ ਲੋਕਾਂ ਨੂੰ ਤੰਗ ਕਰਨਗੇ ਕਿ ਲੰਗਰ ਕਿਵੇਂ ਚਲ ਰਿਹਾ ਹੈ, ਪੈਸੇ ਕਿੱਥੋਂ ਆ ਰਹੇ ਹਨ।''
  Published by:Krishan Sharma
  First published: