ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕੇਂਦਰ ਸਰਕਾਰ (Central Government) ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨ (Agriculture Laws) ਵਾਪਸ ਲਏ ਜਾਣ ਦਾ ਐਲਾਨ ਕਰਨ ਨੂੰ ਲੈ ਕੇ ਚੇਤਾਇਆ ਹੈ ਕਿ ਅਜੇ ਇਹ ਗੁੱਝੀ ਸਾਜਿਸ਼ ਜਾਰੀ ਰਹੇਗੀ, ਜੋ ਕਿ ਹੁਣ ਹੋਰ ਗੁਪਤ ਅਤੇ ਖ਼ਤਰਨਾਕ ਹੋਵੇਗੀ।
ਪੰਜਾਬ ਕਾਂਗਰਸ ਦੇ ਪ੍ਰਧਾਨ (Punab Congress President) ਨਵਜੋਤ ਸਿੰਘ ਸਿੱੱਧੂ ਨੇ ਕਾਲੇ ਖੇਤੀ ਕਾਨੂੰਨਾਂ ਬਾਰੇ ਚੌਕਸ ਕਰਦੇ ਹੋਏ ਕਿਹਾ ਹੈ ਭਾਵੇਂ ਅਸੀਂ ਕੇਂਦਰ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸੀ ਦੇ ਐਲਾਨਾਂ 'ਤੇ ਖੁਸ਼ੀ ਮਨਾ ਰਹੇ ਹਾਂ, ਪਰ ਸਾਡਾ ਅਸਲ ਕੰਮ ਅਜੇ ਸਿਰਫ਼ ਸ਼ੁਰੂ ਹੀ ਹੋਇਆ ਹੈ।
ਟਵਿੱਟਰ 'ਤੇ ਪੋਸਟ ਰਾਹੀਂ ਆਪਣੀ ਗੱਲ ਸਾਂਝੀ ਕਰਦਿਆਂ ਸਿੱਧੂ ਨੇ ਕਿਹਾ ਕਿ ਖੇਤੀ ਕਾਨੂੰਨਾਂ ਤੋਂ ਬਿਨਾਂ ਕੇਂਦਰ ਦੀ ਐਮਐਸਪੀ, ਗਰੀਬਾਂ ਲਈ ਭੋਜਨ ਸੁਰੱਖਿਆ, ਸਰਕਾਰੀ ਖਰੀਦ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਖਤਮ ਕਰਨ ਦੀ ਗੁੱਝੀ ਸਾਜਿਸ਼ ਜਾਰੀ ਰਹੇਗੀ ਅਤੇ ਇਹ ਹੁਣ ਗੁਪਤ ਅਤੇ ਹੋਰ ਖਤਰਨਾਕ ਹੋਵੇਗੀ।
Centre's design to give Procurement, Storage and Retail to private capital is still ongoing... No word by Centre for MSP legalisation, we are back to June 2020, Small farmers need Punjab Govt's support to protect them from Corporate take over - Punjab Model is the only way !! 2/2
— Navjot Singh Sidhu (@sherryontopp) November 21, 2021
ਨਵਜੋਤ ਸਿੰਘ ਸਿੱਧੂ ਨੇ ਛੋਟੇ ਕਿਸਾਨਾਂ ਨੂੰ ਕਾਰਪੋਰੇਟਾਂ ਦੇ ਕਬਜ਼ੇ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੇ ਸਮਰਥਨ ਦੀ ਲੋੜ ਹੈ। ਉਨ੍ਹਾਂ ਕਿਹਾ ਭੰਡਾਰ, ਖਰੀਦ ਅਤੇ ਪ੍ਰਚੂਨ ਨਿੱਜੀ ਹੱਥਾਂ ਵਿੱਚ ਦੇਣ ਲਈ ਕੇਂਦਰ ਦੀ ਯੋਜਨਾ ਅਜੇ ਵੀ ਜਾਰੀ ਹੈ, ਕਿਉਂਕਿ ਕੇਂਦਰ ਵੱਲੋਂ ਐਮਐਸਪੀ ਦੇ ਕਾਨੂੰਨੀਕਰਨ ਬਾਰੇ ਇੱਕ ਵੀ ਸ਼ਬਦ ਨਹੀਂ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮੁੜ ਜੂਨ 2020 ਦੀ ਸਥਿਤੀ ਵਿੱਚ ਪੁੱਜ ਗਏ ਹਾਂ ਅਤੇ ਕਾਰਪੋਰੇਟਾਂ ਦੇ ਕਬਜ਼ੇ ਵਿੱਚੋਂ ਬਚਣ ਲਈ ਪੰਜਾਬ ਮਾਡਲ ਹੀ ਇਸਦਾ ਇੱਕੋ-ਇੱਕ ਹੱਲ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Agricultural law, Agriculture ordinance, Central government, Kisan andolan, Modi government, Navjot singh sidhu, Punjab politics