• Home
  • »
  • News
  • »
  • punjab
  • »
  • CHANDIGARH PUNJAB POLITICS NAVJOT SINGH SIDHU AGAIN BESIEGED CAPT AMARINDER SINGH SAID PUNJAB TOPS IN CRIME RATE DURING LAST 4 YEARS KS

ਸਿੱਧੂ ਨੇ ਮੁੜ ਘੇਰਿਆ ਕੈਪਟਨ, ਕਿਹਾ; ਪੰਜਾਬ ਪਿਛਲੇ 4 ਸਾਲਾਂ ਦੌਰਾਨ ਅਪਰਾਧ ਦਰ 'ਚ ਚੋਟੀ 'ਤੇ ਰਿਹਾ

ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਕਿਹਾ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀਆਂ 2017 ਤੋਂ 2020 ਦੀਆਂ ਰਿਪੋਰਟਾਂ ਅਨੁਸਾਰ ਪਿਛਲੇ ਸਮੇਂ ਤੋਂ ਲਗਾਤਾਰ 4 ਸਾਲ ਦੌਰਾਨ ਪੰਜਾਬ ਨੇ NDPS ਵਿੱਚ ਅਪਰਾਧ ਦਰ ਵਿੱਚ ਲਗਾਤਾਰ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ।

  • Share this:
    ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਤੰਜ ਕਸਦਿਆਂ ਕਿਹਾ ਹੈ ਕਿ 2017 ਵਿੱਚ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਅਸੀਂ 4 ਹਫ਼ਤਿਆਂ ਵਿੱਚ ਨਸ਼ਿਆਂ ਦਾ ਲੱਕ ਤੋੜ ਦੇਵਾਂਗੇ ਪਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀਆਂ 2017 ਤੋਂ 2020 ਦੀਆਂ ਰਿਪੋਰਟਾਂ ਅਨੁਸਾਰ ਪਿਛਲੇ ਸਮੇਂ ਤੋਂ ਲਗਾਤਾਰ 4 ਸਾਲ ਦੌਰਾਨ ਪੰਜਾਬ ਨੇ NDPS ਵਿੱਚ ਅਪਰਾਧ ਦਰ ਵਿੱਚ ਲਗਾਤਾਰ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ।

    ਟਵਿੱਟਰ 'ਤੇ ਪੋਸਟ ਸਾਂਝੀ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਹਾਈਕੋਰਟ ਨੇ ਨਸ਼ਿਆਂ 'ਤੇ STF ਦੀ ਰਿਪੋਰਟ ਦੀ ਕਾਪੀ ਸਰਕਾਰ ਨੂੰ ਦਿੱਤੀ ਪਰ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਬਜਾਏ ਫਰਵਰੀ, 2018 ਤੋਂ STF ਦੀ ਰਿਪੋਰਟ 'ਤੇ ਬੈਠੇ ਹਾਂ। ਇੱਥੋਂ ਤੱਕ ਕਿ ਅਸੀਂ ਇਸ ਬਹੁ-ਕਰੋੜੀ ਡਰੱਗ ਕੇਸ ਦੇ ਦੂਜੇ ਦੋਸ਼ੀਆਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਉਣ 'ਚ ਵੀ ਅਸਫਲ ਰਹੇ ਹਾਂ। ਇਸਦਾ ਹੱਲ, ਵੱਡੀ ਮੱਛੀ ਨੂੰ ਫੜਨਾ ਅਤੇ ਸਜ਼ਾ ਦੇਣਾ ਹੈ।

    ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਕਾਨੂੰਨ ਅਨੁਸਾਰ, ਸਰਕਾਰ ਕੋਲ STF ਰਿਪੋਰਟ ਦੇ ਆਧਾਰ ‘ਤੇ ਅੱਗੇ ਵਧਣ ਦੀਆਂ ਸਾਰੀਆਂ ਸ਼ਕਤੀਆਂ ਹਨ। ਇਸ ਲਈ ਇਸ ਨੂੰ ਤੁਰੰਤ ਜਨਤਕ ਕੀਤਾ ਜਾਣਾ ਚਾਹੀਦਾ ਹੈ, ਇਸਦੇ ਆਧਾਰ ‘ਤੇ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਅਤੇ ਨਸ਼ਾ-ਅੱਤਵਾਦ ਲਈ ਜ਼ਿੰਮੇਵਾਰ ਵੱਡੀਆਂ ਮੱਛੀਆਂ ਨੂੰ ਫੜਨ ਲਈ ਸਮਾਂਬੱਧ ਜਾਂਚ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।


    ਸਿੱਧੂ ਨੇ ਕਿਹਾ ਕਿ ਸਾਡੇ ‘ਤੇ ਨਸ਼ਿਆਂ ਵਿਰੁੱਧ ਝੂਠੀ ਜੰਗ ਛੇੜ ਕੇ ਅਕਾਲੀਆਂ ਦੀ ਲਾਸਾਨੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਦੋਸ਼ ਲਾਇਆ ਗਿਆ ਹੈ। P&H HC ਦੀਆਂ ਟਿੱਪਣੀਆਂ ਇਸਦੀ ਗਵਾਹੀ ਹਨ, CRM (M) ਨੰਬਰ 20630/2021 ਵਿੱਚ, HC ਨੇ ਕਿਹਾ ਕਿ “ਨਸ਼ਾ ਸਪਲਾਇਰ ਸਜਾ ਤੋਂ ਬਚਣ ਲਈ ਸਿਆਸੀ ਸਰਪ੍ਰਸਤੀ ਦਾ ਆਨੰਦ ਲੈਂਦੇ ਹਨ, ਸਿਰਫ਼ ਸਮਾਲ ਟਾਈਮ ਕੈਰੀਅਰ ਹੀ ਫੜੇ ਜਾਂਦੇ ਹਨ”।
    Published by:Krishan Sharma
    First published: