• Home
  • »
  • News
  • »
  • punjab
  • »
  • CHANDIGARH PUNJAB POLITICS NAVJOT SINGH SIDHU WITHDRAWS RESIGNATION BUT IS CONFRONTATION WITH CHIEF MINISTER CHANNI OVER KS

ਸਿੱਧੂ ਵੱਲੋਂ ਅਸਤੀਫਾ ਵਾਪਸ, ਪਰ ਕੀ ਮੁੱਖ ਮੰਤਰੀ ਚੰਨੀ ਨਾਲ ਵੀ ਟਕਰਾਅ ਖ਼ਤਮ ਹੋਇਆ?

ਸਿੱਧੂ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਟਕਰਾਅ ਜਾਰੀ ਹੈ। ਮੰਨਿਆ ਜਾ ਰਿਹਾ ਹੈ ਸੂਬੇ ਵਿੱਚ ਕਾਂਗਰਸ ਦਾ ਸਿਆਸੀ ਡਰਾਮਾ ਜਾਰੀ ਹੈ। ਸਿੱਧੂ ਨੇ ਸ਼ੁੱਕਰਵਾਰ ਨੂੰ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫਾ ਵਾਪਸ ਲੈਣ ਅਤੇ ਪ੍ਰਧਾਨ ਅਹੁਦੇ 'ਤੇ ਬਣੇ ਰਹਿਣ ਦਾ ਫੈਸਲਾ ਲਿਆ।

  • Share this:
    ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਵਿੱਚ ਸਥਿਤੀ ਠੀਕ ਹੁੰਦਿਆਂ ਭਾਵੇਂ ਵਿਖਾਈ ਦੇ ਰਹੀ ਹੈ ਪਰ ਅੰਦਰੂਨੀ ਹਾਲਾਤ ਅਜੇ ਵੀ ਜਿਉਂ ਦੇ ਤਿਉਂ ਬਣੇ ਹੋਏ ਹਨ। ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਪੰਜਾਬ ਕਾਂਗਰਸ ਦਾ ਅਹੁਦੇ ਤੋਂ ਲਿਆ ਅਸਤੀਫਾ ਵਾਪਸ ਲੈ ਲਿਆ ਹੈ ਅਤੇ ਕਿਹਾ ਜਾ ਰਿਹਾ ਹੈ ਮੁੜ ਤੋਂ ਕੰਮ 'ਤੇ ਜੁਟ ਗਏ ਹਨ। ਉਧਰ, ਇੱਕ ਮੀਡੀਆ ਰਿਪੋਰਟ ਅਨੁਸਾਰ ਸਿੱਧੂ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਟਕਰਾਅ ਜਾਰੀ ਹੈ। ਮੰਨਿਆ ਜਾ ਰਿਹਾ ਹੈ ਸੂਬੇ ਵਿੱਚ ਕਾਂਗਰਸ ਦਾ ਸਿਆਸੀ ਡਰਾਮਾ ਜਾਰੀ ਹੈ। ਸਿੱਧੂ ਨੇ ਸ਼ੁੱਕਰਵਾਰ ਨੂੰ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫਾ ਵਾਪਸ ਲੈਣ ਅਤੇ ਪ੍ਰਧਾਨ ਅਹੁਦੇ 'ਤੇ ਬਣੇ ਰਹਿਣ ਦਾ ਫੈਸਲਾ ਲਿਆ।

    ਰਾਹੁਲ ਗਾਂਧੀ ਦੀ 12, ਤੁਗਲਕ ਲੇਨ ਸਥਿਤ ਰਿਹਾਇਸ਼ 'ਤੇ ਉਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਸਿੱਧੂ ਨੇ ਕਿਹਾ ਕਿ ਸਾਰੇ ਮੁੱਦਿਆਂ ਦਾ ਹੱਲ ਕੱਢ ਲਿਆ ਗਿਆ ਹੈ। ਮੀਟਿੰਗ ਵਿੱਚ ਕਾਂਗਰਸ ਜਨਰਲ ਸਕੱਤਰ ਅਤੇ ਪੰਜਾਬ ਇੰਚਾਰਜ ਹਰੀਸ਼ ਰਾਵਤ ਵੀ ਹਾਜ਼ਰ ਸਨ। ਸਿੱਧੂ ਨੇ ਕਿਹਾ, ''ਮੈਂ ਆਪਣੀ ਚਿੰਤਾਵਾਂ ਤੋਂ ਰਾਹੁਲ ਗਾਂਧੀ ਨੂੰ ਜਾਣੂ ਕਰਵਾਇਆ। ਸਾਰੇ ਮੁੱਦਿਆਂ ਦਾ ਹੱਲ ਕਰ ਲਿਆ ਗਿਆ ਹੈ।' ਰਾਵਤ ਨੇ ਕਿਹਾ ਕਿ ਸਿੱਧੂ ਨੇ ਆਪਣਾ ਅਸਤੀਫਾ ਵਾਪਸ ਲੈਣ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਕੰਮ ਮੁੜ ਸੰਭਾਲਣ ਦਾ ਭਰੋਸਾ ਦਿਵਾਇਆ।

    ਉਨ੍ਹਾਂ ਕਿਹਾ, ‘ਅਸੀਂ ਸਿੱਧੂ ਨੂੰ ਕਿਹਾ ਹੈ ਕਿ ਉਸ ਦੀਆਂ ਚਿੰਤਾਵਾਂ ‘ਤੇ ਧਿਆਨ ਦਿੱਤਾ ਜਾਵੇਗਾ।’ ਇਸਤੋਂ ਇੱਕ ਦਿਨ ਪਹਿਲਾਂ ਹੀ, ਸਿੱਧੂ ਨੇ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਮੁੱਦਿਆਂ ਤੋਂ ਸੀਨੀਅਰ ਆਗੂਆਂ ਨੂੰ ਜਾਣੂ ਕਰਵਾਇਆ, ਜਿਨ੍ਹਾਂ ਨੂੰ ਲੈ ਅਸਤੀਫਾ ਦਿੱਤਾ ਸੀ।

    ਚੰਨੀ ਸਰਕਾਰ 'ਤੇ ਹਮਲੇ ਤੋਂ ਨਾਰਾਜ਼ ਹਾਈਕਮਾਨ
    ਉਧਰ, ਪਾਰਟੀ ਹਾਈਕਮਾਨ ਸਿੱਧੂ ਤੋਂ ਚੰਨੀ ਸਰਕਾਰ 'ਤੇ ਹਮਲਾਵਰ ਹੋਣ ਕਾਰਨ ਨਾਰਾਜ਼ ਹੈ। ਉਨ੍ਹਾਂ ਨੂੰ ਸਪੱਸ਼ਟ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਮੁੱਦੇ 'ਤੇ ਉਹ ਇੰਚਾਰਜ ਹਰੀਸ਼ ਰਾਵਤ ਨਾਲ ਗੱਲ ਕਰਨ। ਉਨ੍ਹਾਂ ਨੂੰ ਸਿੱਧਾ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ ਹੈ।

    ਪਾਰਟੀ ਸੂਤਰਾਂ ਅਨੁਸਾਰ ਹਾਈਕਮਾਨ - ਟਵਿੱਟਰ 'ਤੇ ਅਸਤੀਫੇ ਦੀ ਜਾਣਕਾਰੀ ਦੇਣ ਅਤੇ ਚੰਨੀ ਸਰਕਾਰ 'ਤੇ ਪ੍ਰਸ਼ਨ ਚਿੰਨ ਲਾਉਣ ਨੂੰ ਲੈ ਕੇ ਨਾਰਾਜ਼ ਹੈ। ਨਾਰਾਜ਼ਗੀ ਦਾ ਅੰਦਾਜਾ ਇਥੋਂ ਹੀ ਲਾਇਆ ਜਾ ਸਕਦਾ ਹੈ ਕਿ ਕੌਮੀ ਰਾਜਧਾਨੀ ਦਿੱਲੀ ਸਥਿਤੀ ਪੰਜਾਬ ਭਵਨ ਵਿੱਚ ਬੈਠੇ ਸਿੱਧੂ ਨੂੰ ਰਾਤ 8 ਵਜੇ ਹਰੀਸ਼ ਰਾਵਤ ਦੀ ਮੌਜੂਦਗੀ 'ਚ ਮੀਟਿੰਗ ਲਈ ਸੱਦਿਆ ਗਿਆ।
    Published by:Krishan Sharma
    First published: