• Home
  • »
  • News
  • »
  • punjab
  • »
  • CHANDIGARH PUNJAB POLITICS NAVJOT SINGH SIDHUS ATTACK ON GOVERNMENT LOLLIPOPS BEING DISTRIBUTED BEFORE ELECTIONS CHANNIS COUNTERATTACK WATCH VIDEO KS

ਸਿੱਧੂ ਦਾ ਸਰਕਾਰ 'ਤੇ ਹਮਲਾ; ਚੋਣਾਂ ਤੋਂ ਪਹਿਲਾਂ ਵੰਡੇ ਜਾ ਰਹੇ ਲਾਲੀਪੌਪ, ਚੰਨੀ ਦਾ ਪਲਟਵਾਰ, ਵੇਖੋ ਵੀਡੀਓ

ਪੰਜਾਬ ਰਾਜਨੀਤੀ: ਬੀਤੇ ਦਿਨ ਠੇਕਾ ਮੁਲਾਜ਼ਮਾਂ ਨਾਲ ਗੱਲਬਾਤ ਦੌਰਾਨ ਜਿਥੇ ਨਵਜੋਤ ਸਿੰਘ ਸਿੱਧੂ ਨੇ ਚੰਨੀ ਸਰਕਾਰ ਨੂੰ ਨੌਕਰੀਆਂ ਨਾ ਦੇਣ ਦੇ ਮਾਮਲੇ 'ਤੇ ਘੇਰਿਆ, ਉਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਸਿੱਧੂ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ 104 ਵਾਅਦੇ ਪੂਰੇ ਕਰ ਦਿੱਤੇ ਹਨ।

  • Share this:
    ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਕਾਰ ਜੰਗ ਜਾਰੀ ਹੈ ਅਤੇ ਸਿੱਧੂ ਚੰਨੀ ਉਪਰ ਤੰਜ ਕਸਣ ਵਿੱਚ ਕੋਈ ਮੌਕਾ ਨਹੀਂ ਛੱਡ ਰਹੇ। ਅਮਰਨਾਥ ਯਾਤਰਾ 'ਤੇ ਭੋਲੇਨਾਥ ਦਾ ਅਸ਼ੀਰਵਾਦ ਲੈਣ ਸਮੇਂ ਇਕੱਠੇ ਨਜ਼ਰ ਆਏ ਚੰਨੀ ਅਤੇ ਸਿੱਧੂ ਵਿੱਚ ਮੁੜ ਖੜਕਦੀ ਵਿਖਾਈ ਦਿੱਤੀ ਹੈ। ਨਵਜੋਤ ਸਿੱਧੂ ਨੇ ਟਵਿੱਟਰ 'ਤੇ ਪੋਸਟ ਸਾਂਝੀ ਕਰਦੇ ਹੋਏ ਚੰਨੀ ਸਰਕਾਰ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਨਾ ਦੇਣ ਦੇ ਮਾਮਲੇ 'ਤੇ ਘੇਰਿਆ ਹੈ।

    ਨਵਜੋਤ ਸਿੱਧੂ ਵੱਲੋਂ ਇਹ ਹਮਲਾ ਬੀਤੇ ਦਿਨ ਪਟਿਆਲਾ ਵਿਖੇ ਨੌਕਰੀ ਲਈ ਧਰਨਾ-ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਨਾਲ ਗੱਲਬਾਤ ਦੌਰਾਨ ਰਹੀ। ਇਸਤੋਂ ਬਾਅਦ ਸਿੱਧੂ ਨੇ ਇਸ ਵੀਡੀਓ ਨੂੰ ਪੋਸਟ ਕਰਕੇ ਲਿਖਿਆ ਕਿ, ਜਦੋਂ ਵੀ ਸਿੱਧੂ ਬੋਲਿਆ ਹੈ ਸਚ ਬੋਲਿਆ ਹੈ, ਸਿੱਧੂ ਨੇ ਸੋਚ ਸਮਝ ਕੇ ਹੀ ਮੂੰਹ ਖੋਲ੍ਹਿਆ ਹੈ....।


    ਠੇਕਾ ਮੁਲਾਜ਼ਮਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਚੰਨੀ ਸਰਕਾਰ 'ਤੇ ਆਖਰੀ ਤਿੰਨ ਮਹੀਨਿਆਂ ਵਿੱਚ ਇੱਕ ਲੱਖ ਨੌਕਰੀਆਂ ਨਾ ਦੇਣ ਅਤੇ ਲਾਲੀਪੌਪ ਦੇਣ ਦਾ ਮੁੱਦਾ ਚੁੱਕਿਆ। ਉਨ੍ਹਾਂ ਚੰਨੀ ਸਰਕਾਰ 'ਤੇ ਸਿੱਧਾ ਹਮਲਾ ਕਰਦੇ ਕਿਹਾ, ''ਉਸ ਕੋਲ ਪਾਰਟੀ ਦੀ ਪਾਵਰ ਹੈ, ਐਡਮਿਨਿਸਟ੍ਰੇਸ਼ਨ ਦੀ ਨਹੀਂ। ਮੈਂ ਝੂਠੇ ਵਾਅਦੇ ਨਹੀਂ ਕਰਾਂਗਾ। ਚੋਣਾਂ ਤੋਂ ਪਹਿਲਾਂ ਲਾਲੀਪੌਪ ਵੰਡੇ ਜਾ ਰਹੇ ਹਨ। ਜੇਕਰ ਇਸ ਵਾਰੀ ਗਲਤੀ ਕਰ ਲਈ ਤਾਂ ਪੰਜਾਬ ਮੁੜ ਬਰਬਾਦ ਹੋ ਜਾਵੇਗਾ।''

    ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪੋਸਟ।


    ਸਿੱਧੂ ਨੇ ਕਿਹਾ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਧ ਕਰਜੇ ਵਾਲਾ ਸੂਬਾ ਬਣ ਗਿਆ ਹੈ। ਇਸ ਮੌਕੇ ਉਨ੍ਹਾਂ ਧਰਨਾਕਾਰੀਆਂ ਨੂੰ ਭਰੋਸਾ ਵੀ ਦਿੱਤਾ ਕਿ ਇਹ ਮੰਤਰਾਲਾ ਮੁੱਖ ਮੰਤਰੀ ਕੋਲ ਹੈ ਅਤੇ ਉਹ ਧਰਨਾਕਾਰੀਆਂ ਦੀਆਂ ਮੰਗਾਂ ਉਨ੍ਹਾਂ ਕੋਲ ਪੁੱਜਦਾ ਕਰਨਗੇ।

    ਉਧਰ, ਨਵਜੋਤ ਸਿੱਧੂ ਦੇ ਹਮਲੇ ਪਿੱਛੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਪਲਟਵਾਂ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 52 ਦਿਨਾਂ ਵਿੱਚ ਹੀ ਉਹ ਕਰ ਵਿਖਾਇਆ ਹੈ ਜੋ ਕੋਈ ਹੋਰ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਤੱਕ ਇਨ੍ਹਾਂ ਦਿਨਾਂ ਵਿੱਚ 104 ਵਾਅਦੇ ਪੂਰੇ ਕਰ ਦਿੱਤੇ ਹਨ।
    Published by:Krishan Sharma
    First published: