• Home
  • »
  • News
  • »
  • punjab
  • »
  • CHANDIGARH PUNJAB POLITICS NOW TELL ME WHO IS THE ISI AGENT CAPTAIN RELEASED 15 PICTURES OF AROOSA AALAM KS

ਹੁਣ ਦੱਸੋ ਕੌਣ ਹੈ ‘ਆਈਐਸਆਈ’ ਏੇਜੰਟ, ਕੈਪਟਨ ਨੇ ਅਰੂਸਾ ਦੀਆਂ 15 ਤਸਵੀਰਾਂ ਜਾਰੀ ਕਰਕੇ ਸਿਆਸਤ ਭਖਾਈ

ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਇਹ ਤਸਵੀਰਾਂ ਇੱਕ, ਦੋ ਜਾਂ ਤਿੰਨ ਨਹੀਂ ਹਨ, ਸਗੋਂ ਪੂਰੀਆਂ 15 ਤਸਵੀਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ ਜਾਰੀ ਤਸਵੀਰਾਂ ਵਿੱਚ ਕਾਂਗਰਸ ਹਾਈਕਮਾਨ ਦੀ ਮੁਖੀ ਸ੍ਰੀਮਤੀ ਸੋਨੀਆ ਗਾਂਧੀ ਤੋਂ ਲੈ ਕੇ ਭਾਜਪਾ ਆਗੂਆਂ ਨਾਲ ਤਸਵੀਰਾਂ ਸ਼ਾਮਲ ਹਨ।

  • Share this:
    ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ਨੂੰ ਲੈ ਕੇ ਭਖਵੀਂ ਸਿਆਸਤ ਹੋ ਰਹੀ ਹੈ। ਪੰਜਾਬ ਕਾਂਗਰਸ ਦੇ ਮੰਤਰੀਆਂ ਤੋਂ ਲੈ ਕੇ ਵਿਰੋਧੀ ਪਾਰਟੀਆਂ ਵੀ ਸਾਬਕਾ ਮੁੱਖ ਮੰਤਰੀ ਦੀ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨਾਲ ਤਸਵੀਰਾਂ ਦੇ ਮੁੱਦੇ ਨੂੰ ਖੂਬ ਉਛਾਲਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਅਰੂਸਾ ਆਲਮ ਨੂੰ ਕੈਪਟਨ ਉਪਰ ਹਮਲੇ ਵੱਜੋਂ ਆਈਐਸਆਈ ਦਾ ਏਜੰਟ ਵੀ ਦੱਸਿਆ ਜਾ ਰਿਹਾ ਹੈ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਅਰੂਸਾ ਆਲਮ ਨੂੰ ਲੈ ਕੇ ਲੜਾਈ ਖੂਬ ਤਿੱਖੀ ਹੋ ਗਈ ਹੈ ਅਤੇ ਇਸ 'ਤੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਨੂੰ ਵੀ ਤੰਜ ਕਰਨਾ ਪਿਆ ਕਿ ਪੰਜਾਬ ਦੇ ਅਸਲੀ ਮੁੱਦਿਆਂ 'ਤੇ ਆਉਣ ਲਈ ਕਿਹਾ।

    ਉਧਰ, ਕੈਪਟਨ ਅਮਰਿੰਦਰ ਸਿੰਘ ਨੇ ਅਰੂਸਾ ਆਲਮ ਨੂੰ ਪਾਕਿਸਤਾਨੀੇ (ਆਈਐਸਆਈ) ਏਜੰਸੀ ਦਾ ਏਜੰਟ ਕਹੇ ਜਾਣ ਦਾ ਰਾਗ ਅਲਾਪੇ ਜਾਣ 'ਤੇ ਕੁੱਝ ਤਸਵੀਰਾਂ ਪੇਸ਼ ਕੀਤੀਆਂ ਹਨ। ਉਨ੍ਹਾਂ ਇਹ ਤਸਵੀਰਾਂ ਜਾਰੀ ਕਰ ਕੇ ਪੁੱਛਿਆ ਕਿ ਹੁਣ ਦੱਸੋ ਕੌਣ ਆਈਐਸਆਈ ਏਜੰਟ ਹੈ।

    ਕੈਪਟਨ ਅਮਰਿੰਦਰ ਸਿੰਘ ਵੱਲੋਂ ਫੇਸਬੁੱਕ 'ਤੇ ਜਾਰੀ ਇਹ ਤਸਵੀਰਾਂ ਇੱਕ, ਦੋ ਜਾਂ ਤਿੰਨ ਨਹੀਂ ਹਨ, ਸਗੋਂ ਪੂਰੀਆਂ 15 ਤਸਵੀਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਨ੍ਹਾਂ ਜਾਰੀ ਤਸਵੀਰਾਂ ਵਿੱਚ ਕਾਂਗਰਸ ਹਾਈਕਮਾਨ ਦੀ ਮੁਖੀ ਸ੍ਰੀਮਤੀ ਸੋਨੀਆ ਗਾਂਧੀ ਤੋਂ ਲੈ ਕੇ ਸਮਾਜਵਾਦੀ ਪਾਰਟੀ, ਭਾਜਪਾ ਦੇ ਉਚ ਆਗੂਆਂ ਤੋਂ ਇਲਾਵਾ ਹੋਰ ਬਾਲੀਵੁੱਡ ਅਤੇ ਵੱਡੀਆਂ ਹਸਤੀਆਂ ਨਾਲ ਤਸਵੀਰਾਂ ਸ਼ਾਮਲ ਹਨ।

    ਕੈਪਟਨ ਅਮਰਿੰਦਰ ਸਿੰਘ ਨੇ ਇਹ ਤਸਵੀਰਾਂ ਜਾਰੀ ਕਰਕੇ ਵਿਰੋਧੀਆਂ ਨੂੰ ਸਵਾਲ ਕੀਤਾ ਹੈ ਕਿ ਉਹ ਹੁਣ ਦੱਸਣ ਕਿ ਕੌਣ ਆਈਐਸਆਈ ਏਜੰਟ ਹੈ। ਉਨ੍ਹਾਂ ਆਪਣੀ ਪੋਸਟ ਵਿੱਚ ਕਿਹਾ ਕਿਹਾ, ''ਮੈਂ ਸ਼੍ਰੀਮਤੀ ਅਰੂਸਾ ਆਲਮ ਦੀਆਂ ਵੱਖ-ਵੱਖ ਪਤਵੰਤੇ ਸੱਜਣਾਂ ਦੇ ਨਾਲ ਤਸਵੀਰਾਂ ਦੀ ਲੜੀ ਸਾਂਝੀ ਕਰ ਰਿਹਾ ਹਾਂ। ਮੈਨੂੰ ਲਗਦਾ ਹੈ ਕਿ ਉਹ ਸਾਰੇ ਵੀ ਆਈਐਸਆਈ ਦੇ ਏਜੰਟ ਹਨ। ਅਜਿਹਾ ਕਹਿਣ ਵਾਲਿਆਂ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।ਇਹ ਸਭ ਸਿਰਫ਼ ਤੰਗ ਮਾਨਸਿਕਤਾ ਦਾ ਪ੍ਰਗਟਾਵਾ ਹੈ।''
    Published by:Krishan Sharma
    First published:
    Advertisement
    Advertisement