• Home
  • »
  • News
  • »
  • punjab
  • »
  • CHANDIGARH PUNJAB POLITICS OF EDUCATION PARGAT SINGH ADMITS MANISH SISODIAS CHALLENGE WILL BE SHARP DEBATE ON REFORM OF 250 SCHOOLS IN PUNJAB AND DELHI KS

ਸਿੱਖਿਆ 'ਤੇ ਸਿਆਸਤ: ਪਰਗਟ ਸਿੰਘ ਨੇ ਕਬੂਲੀ ਸਿਸੋਧੀਆ ਦੀ ਚੁਣੌਤੀ, ਹੁਣ ਹੋਵੇਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ

ਪੰਜਾਬ ਸਿਆਸਤ: ਸਿੱਖਿਆ ਸੁਧਾਰ 'ਤੇ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਨੇ ਦਿੱਲੀ ਸਰਕਾਰ ਦੇ ਮੰਤਰੀ ਦੇ ਖੁੱਲ੍ਹੀ ਬਹਿਸ ਦੀ ਚੁਣੌਤੀ ਨੂੰ ਕਬੂਲ ਕਰ ਲਿਆ ਹੈ। ਦੋਵੇਂ ਆਗੂ ਹੁਣ ਪੰਜਾਬ ਅਤੇ ਦਿੱਲੀ ਦੇ 250 ਸਕੂਲਾਂ ਵਿੱਚ ਹੋਏ ਵਿਕਾਸ ਨੂੰ ਲੈ ਕੇ ਤਿੱਖੀ ਬਹਿਸ ਕਰਨਗੇ, ਜੋ ਕਿ ਵੇਖਣਾ ਦਿਲਚਸਪ ਹੋਵੇਗਾ।

  • Share this:
    ਚੰਡੀਗੜ੍ਹ: ਪੰਜਾਬ ਅਤੇ ਦਿੱਲੀ ਦੀ ਸਿੱਖਿਆ ਨੂੰ ਲੈ ਕੇ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਧੀਆ ਵਿਚਕਾਰ ਘਮਾਸਾਨ ਚੱਲਿਆ ਆ ਰਿਹਾ ਹੈ। ਸਿੱਖਿਆ ਸੁਧਾਰ 'ਤੇ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਨੇ ਦਿੱਲੀ ਸਰਕਾਰ ਦੇ ਮੰਤਰੀ ਦੇ ਖੁੱਲ੍ਹੀ ਬਹਿਸ ਦੀ ਚੁਣੌਤੀ ਨੂੰ ਕਬੂਲ ਕਰ ਲਿਆ ਹੈ। ਦੋਵੇਂ ਆਗੂ ਹੁਣ ਪੰਜਾਬ ਅਤੇ ਦਿੱਲੀ ਦੇ 250 ਸਕੂਲਾਂ ਵਿੱਚ ਹੋਏ ਵਿਕਾਸ ਨੂੰ ਲੈ ਕੇ ਤਿੱਖੀ ਬਹਿਸ ਕਰਨਗੇ, ਜੋ ਕਿ ਵੇਖਣਾ ਦਿਲਚਸਪ ਹੋਵੇਗਾ।


    ਜ਼ਿਕਰਯੋਗ ਹੈ ਕਿ ਸਿੱਖਿਆ 'ਤੇ ਇਹ ਸਿਆਸਤ ਬੀਤੇ 22 ਨਵੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੇਰੀ ਦੌਰਾਨ ਤੇਜ਼ੀ ਫੜ ਗਈ ਸੀ, ਜੋ ਕਿ ਖੁੱਲ੍ਹੀ ਬਹਿਸ ਦੇ ਚੈਲੰਜ ਦੇ ਰੂਪ ਵਿੱਚ ਸਾਹਮਣੇ ਆਈ ਹੈ। ਹੁਣ ਲੋਕਾਂ ਨੂੰ ਵੀ ਪਤਾ ਲੱਗੇਗਾ ਕਿ ਪੰਜਾਬ ਅਤੇ ਦਿੱਲੀ ਵਿੱਚੋਂ ਕਿਥੇ ਸਕੂਲਾਂ ਵਿੱਚ ਸਿੱਖਿਆ ਸੁਧਾਰ ਹੋਇਆ ਹੈ।


    ਸ਼ੁੱਕਰਵਾਰ ਪੰਜਾਬ ਦੇ ਮੰਤਰੀ ਪਰਗਟ ਸਿੰਘ ਨੇ ਦਿੱਲੀ ਦੇ ਸਕੂਲਾਂ ਦੀ ਪੰਜਾਬ ਦੇ ਸਕੂਲਾਂ ਨਾਲ ਤੁਲਨਾ ਦਾ ਚੈਲੰਜ ਕਬੂਲ ਕਰਦੇ ਹੋਏ ਟਵੀਟ ਵੀ ਕੀਤਾ। ਹਾਲਾਂਕਿ ਉਨ੍ਹਾਂ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਉਨ੍ਹਾਂ ਦੀ 10 ਸਕੂਲਾਂ ਦੀ ਤੁਲਨਾ ਦੇ ਜਵਾਬ ਵਿੱਚ ਪੰਜਾਬ ਅਤੇ ਦਿੱਲੀ ਦੇ 250 ਸਕੂਲਾਂ 'ਤੇ ਬਹਿਸ ਕਰਨ ਬਾਰੇ ਕਿਹਾ ਹੈ।


    ਦੱਸਣਾ ਬਣਦਾ ਹੈ ਮਨੀਸ਼ ਸਿਸੋਧੀਆ ਨੇ ਪਰਗਟ ਸਿੰਘ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬ ਦੇ 10 ਸਕੂਲਾਂ ਅਤੇ ਦਿੱਲੀ ਦੇ 10 ਸਕੂਲਾਂ ਵਿੱਚ ਸਾਂਝੇ ਤੌਰ 'ਤੇ ਦੌਰਾ ਕਰਕੇ ਸਿੱਖਿਆ ਸੁਧਾਰਾਂ ਦਾ ਚੈਲੰਜ ਕੀਤਾ ਸੀ, ਜੋ ਕਿ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਨੇ ਕਬੂਲ ਕਰ ਲਿਆ ਹੈ।

    ਇਸ ਦੌਰਾਨ ਪਰਗਟ ਸਿੰਘ ਨੇ ਟਵੀਟ ਕੀਤਾ ਕਿ ਅਸੀਂ ਇਸ ਖੁੱਲ੍ਹੀ ਬਹਿਸ ਦੌਰਾਨ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਸਮਾਰਟ ਕਲਾਸਰੂਮਾਂ ਦੀ ਗਿਣਤੀ, ਰਾਜ ਦੇ ਪੇਂਡੂ ਅਤੇ ਸਰਹੱਦੀ ਖੇਤਰਾਂ ਵਿੱਚ ਸਕੂਲਾਂ ਦੇ ਵਿਕਾਸ, ਨਵੇਂ ਭਰਤੀ ਕੀਤੇ ਅਧਿਆਪਕਾਂ ਅਤੇ ਪੱਕੇ ਅਧਿਆਪਕਾਂ ਦੇ ਅੰਕੜਿਆਂ, ਸਰਹੱਦੀ ਸਕੂਲਾਂ ਵਿੱਚ ਅਧਿਆਪਕਾਂ ਦੀ ਵਧੀ ਹੋਈ ਗਿਣਤੀ ਅਤੇ ਦੋਵਾਂ ਰਾਜਾਂ ਦੇ ਵਿਦਿਆਰਥੀ ਅਤੇ ਅਧਿਆਪਕ ਅਨੁਪਾਤ ਦੀ ਤੁਲਨਾ ਕਰਾਂਗੇ।

    ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਧੀਆ ਨੇ ਪਰਗਟ ਸਿੰਘ ਵੱਲੋਂ ਉਨ੍ਹਾਂ ਦੀ ਚੁਨੌਤੀ ਕਬੂਲ ਕਰਨ ਦੀ ਜਾਣਕਾਰੀ ਦਿੰਦਿਆਂ ਟਵੀਟ ਕੀਤਾ ਵੀ ਕੀਤਾ। ਉਨ੍ਹਾਂ ਦੱਸਿਆ ਕਿ ਉਹ ਖੁਦ ਵੀ ਦਿੱਲੀ ਦੇ 250 ਸਕੂਲਾਂ ਦੀ ਸੂਚੀ ਸੌਂਪਣਗੇ। ਫਿਰ ਦੋਵੇਂ ਮੰਤਰੀ ਇੱਕਠੇ ਇੱਕ ਸਮਾਂ ਤੇ ਤਰੀਕ ਤੈਅ ਕਰਕੇ ਸਕੂਲਾਂ ਦਾ ਦੌਰਾ ਕਰਨਗੇ ਅਤੇ ਨਾਲ ਮੀਡੀਆ ਵੀ ਰਹੇਗਾ, ਤਾਂ ਕਿ ਲੋਕ, ਪੰਜਾਬ ਅਤੇ ਦਿੱਲੀ ਦੇ ਸਕੂਲਾਂ ਨੂੰ, ਦੋਵਾਂ ਸਿੱਖਿਆ ਮਾਡਲਾਂ ਨੂੰ ਵੇਖ ਕੇ ਆਪਣੀ ਰਾਇ ਬਣਾ ਸਕਣ ਕਿ ਕਿਹੜਾ ਵਧੀਆ ਹੈ।



    ਪਰਗਟ ਸਿੰਘ ਨੇ ਕਿਹਾ ਕਿ ਅਸੀਂ ਦਿੱਲੀ ਵਰਗੇ ਸੀਮਤ ਸਥਾਨ ਦੇ ਮੁਕਾਬਲੇ ਪੰਜਾਬ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ 7 ਗੁਣਾ ਜ਼ਿਆਦਾ ਸਕੂਲਾਂ ਦੇ ਪ੍ਰਬੰਧਨ ਦੀਆਂ ਚੁਣੌਤੀਆਂ ਅਤੇ ਕੰਪਲੈਕਸਾਂ ਬਾਰੇ ਵੀ ਤੁਲਨਾ ਕਰਾਂਗੇ। ਅਸੀਂ ਪਿਛਲੇ 4.5 ਸਾਲਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਏ ਵਿਦਿਆਰਥੀਆਂ ਦੀ ਗਿਣਤੀ ਨੂੰ ਵੇਖਾਂਗੇ।


    ਅਸੀਂ ਇਸ ਗੱਲ 'ਤੇ ਵੀ ਬਹਿਸ ਕਰਾਂਗੇ ਕਿ ਕੀ ਸਿਰਫ਼ ਦਿਖਾਵੇ ਲਈ 10 ਸਕੂਲਾਂ 'ਤੇ ਕਰੋੜਾਂ ਰੁਪਏ ਖਰਚਣੇ ਜਾਇਜ਼ ਹਨ ਜਾਂ ਸੂਬੇ ਦੇ ਸੈਂਕੜੇ ਸਰਕਾਰੀ ਸਕੂਲਾਂ ਨੂੰ ਲੋੜ ਅਨੁਸਾਰ ਗ੍ਰਾਂਟਾਂ ਦੇ ਕੇ ਲੱਖਾਂ ਵਿਦਿਆਰਥੀਆਂ ਨੂੰ ਸਹੂਲਤਾਂ ਪ੍ਰਦਾਨ ਕਰਨੀਆਂ ਜਾਇਜ਼ ਹਨ।


    ਇਸਤੋਂ ਇਲਾਵਾ ਦੋਵੇਂ ਆਗੂ ਬਹਿਸ ਵਿੱਚ ਸਬੰਧਤ ਰਾਜਾਂ ਦੀਆਂ ਆਰਥਿਕ ਸਥਿਤੀਆਂ ਅਤੇ ਗ੍ਰਾਂਟਾਂ ਦੀ ਵੰਡ ਵਿੱਚ ਕੇਂਦਰ ਵੱਲੋਂ ਕੀਤੇ ਵਿਤਕਰੇ ਦੀ ਤੁਲਨਾ ਵੀ ਕਰਨਗੇ।
    Published by:Krishan Sharma
    First published: