• Home
  • »
  • News
  • »
  • punjab
  • »
  • CHANDIGARH PUNJAB POLITICS ON RELATIONSHIP WITH CAPTAIN AROOSA ALAM CLARIFIED NO LOVER WE ARE GOOD FRIENDS KS

ਕੈਪਟਨ ਨਾਲ ਰਿਸ਼ਤੇ 'ਤੇ ਅਰੂਸਾ ਨੇ ਦਿੱਤੀ ਸਫਾਈ, ਕਿਹਾ; 'ਲਵਰ ਨਹੀਂ, ਅਸੀਂ ਚੰਗੇ ਦੋਸਤ ਹਾਂ'

ਦੱਸਣਾ ਬਣਦਾ ਹੈ ਕਿ ਬੀਤੇ ਦਿਨ ਰੰਧਾਵਾ ਵੱਲੋਂ ਕਾਨਫਰੰਸ ਵਿੱਚ ਅਰੂਸਾ ਆਲਮ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਸਨ। ਉਨ੍ਹਾਂ ਕਿਹਾ ਸੀ ਕਿ ਸਿੱਖ ਧਰਮ ਵਿੱਚ 'ਲਵ ਅਫੇਅਰ' ਦੀ ਮਨਜੂਰੀ ਨਹੀਂ ਹੈ, 'ਗੁਰਬਾਣੀ ਵਿੱਚ ਕਿਸੇ ਦੂਜੀ ਮਹਿਲਾ ਨਾਲ ਰਹਿਣਾ ਗਲਤ ਮੰਨਿਆ ਜਾਂਦਾ ਹੈ

  • Share this:
    ਚੰਡੀਗੜ੍ਹ: ਪੰਜਾਬ ਦੀ ਰਾਜਨੀਤੀ (Punjab Politics) ਵਿੱਚ ਅਰੂਸਾ ਆਲਮ ਦਾ ਮੁੱਦਾ ਪੂਰੇ ਸਿਖਰਾਂ 'ਤੇ ਭਖਿਆ ਹੋਇਆ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਵੱਲੋਂ ਕੈਪਟਨ ਅਮਰਿੰਦਰ ਸਿੰਘ (Captain Amarinder Singh) ਉਪਰ ਅਰੂਸਾ ਆਲਮ ਨੂੰ ਲੈ ਕੇ ਹਮਲੇ ਕੀਤੇ ਜਾ ਰਹੇ ਹਨ। ਬੀਤੇ ਦਿਨ ਵੀ ਰੰਧਾਵਾ ਵੱਲੋਂ ਇਸ ਸਬੰਧੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਜਿਸ ਤੋਂ ਬਾਅਦ ਅਰੂਸਾ ਆਲਮ ਨੇ ਪੰਜਾਬ ਦੀ ਰਾਜਨੀਤੀ ਵਿੱਚ ਆਪਣਾ ਨਾਂਅ ਘੜੀਸੇ ਜਾਣ 'ਤੇ ਸਖਤ ਟਿੱਪਣੀਆਂ ਕੀਤੀਆਂ।

    ਅਰੂਸਾ ਆਲਮ (Aroosa Aalm) ਨੇ ਇੱਕ ਇੰਟਰਵਿਊ ਦੌਰਾਨ ਜਿਥੇ ਉਨ੍ਹਾਂ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਟਿੱਪਣੀਆਂ ਕੀਤੀਆਂ, ਉਥੇ ਪੰਜਾਬ ਦੀ ਰਾਜਨੀਤੀ ਵਿੱਚ ਖੁਦ ਨੂੰ ਆਈਐਸਆਈ ਏਜੰਟ (ISI Agent) ਦੱਸੇ ਜਾਣ 'ਤੇ ਸਖਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਭ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਜਦਕਿ ਉਨ੍ਹਾਂ ਦਾ ਏਐਸਆਈ ਨਾਲ ਦੂਰ ਤੱਕ ਵੀ ਕੋਈ ਸਬੰਧ ਨਹੀਂ ਹੈ।

    ਦੱਸਣਾ ਬਣਦਾ ਹੈ ਕਿ ਬੀਤੇ ਦਿਨ ਰੰਧਾਵਾ ਵੱਲੋਂ ਕਾਨਫਰੰਸ ਵਿੱਚ ਅਰੂਸਾ ਆਲਮ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਸਨ। ਉਨ੍ਹਾਂ ਕਿਹਾ ਸੀ ਕਿ ਸਿੱਖ ਧਰਮ ਵਿੱਚ 'ਲਵ ਅਫੇਅਰ' ਦੀ ਮਨਜੂਰੀ ਨਹੀਂ ਹੈ, 'ਗੁਰਬਾਣੀ ਵਿੱਚ ਕਿਸੇ ਦੂਜੀ ਮਹਿਲਾ ਨਾਲ ਰਹਿਣਾ ਗਲਤ ਮੰਨਿਆ ਜਾਂਦਾ ਹੈ

    'ਆਜਤਕ' ਨੂੰ ਇੰਟਰਵਿਊ ਦੌਰਾਨ ਅਰੂਸਾ ਆਲਮ ਨੇ ਰੰਧਾਵਾ ਦੇ ਇਸ ਹਮਲੇ 'ਤੇ ਸਫਾਈ ਦਿੰਦਿਆਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਸਿਰ੍ਹੇ ਤੋਂ ਖਾਰਜ ਕੀਤਾ ਹੈ। ਕੈਪਟਨ ਨਾਲ ਲਵ ਅਫੇਅਰ ਦੀ ਗੱਲਾਂ 'ਤੇ ਉਨ੍ਹਾਂ ਕਿਹਾ ਕਿ ਉਹ ਸਿਰਫ ਚੰਗੇ ਮਿੱਤਰ ਹਨ। 'ਅਸੀਂ ਸਾਥੀ ਰਹੇ ਹਾਂ, ਜਦੋਂ ਅਸੀਂ ਪਹਿਲੀ ਵਾਰੀ ਮਿਲੇ ਸੀ ਤਾਂ ਉਹ 56 ਸਾਲ ਦੀ ਸੀ ਅਤੇ ਕੈਪਟਨ 66 ਦੇ ਸਨ, ਅਸੀਂ ਚੰਗੇ ਦੋਸਤ ਹਾਂ। ਉਹ ਇੱਕ-ਦੂਜੇ ਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਉਹ ਕੈਪਟਨ ਦੀ ਮਾਤਾ, ਭੈਣ ਅਤੇ ਪਰਿਵਾਰ ਨੂੰ ਮਿਲੀ ਹੈ।'

    ਰੰਧਾਵਾ ਵੱਲੋਂ ਆਈਐਸਆਈ ਏਜੰਟ ਕਹੇ ਜਾਣ 'ਤੇ ਅਰੂਸਾ ਨੇ ਕਿਹਾ ਕਿ ਉਹ 16 ਸਾਲ ਤੋਂ ਭਾਰਤ ਆ ਰਹੀ ਹੈ ਅਤੇ ਹਰ ਵਾਰੀ ਪੂਰੀ ਸਕਿਓਰਟੀ ਕਲੀਅਰੈਂਸ ਨਾਲ ਆਈ ਹੈ, ਕਿਉਂਕਿ ਜਦੋਂ ਕੋਈ ਪਾਕਿਸਤਾਨੀ ਭਾਰਤ ਆਉਂਦਾ ਹੈ ਤਾਂ ਉਸ ਦੀ ਭਾਰੀ ਜਾਂਚ ਹੁੰਦੀ ਹੈ, ਪਿਛੋਕੜ ਤੱਕ ਜਾਂਚਿਆ ਜਾਂਦਾ ਹੈ, ਤਾਂ ਕੀ ਜਦੋਂ ਉਹ ਇੰਨਾ ਸਮੇਂ ਤੋਂ ਇਧਰ ਆਉਂਦੀ ਰਹੀ ਹੈ ਤਾਂ ਭਾਰਤੀ ਏਜੰਸੀਆਂ ਨੂੰ ਪਤਾ ਨਹੀਂ ਲੱਗਿਆ? ਕਿਉਂ ਕਿਸੇ ਨੇ ਉਸ ਉਪਰ ਉਂਗਲ ਨਹੀਂ ਚੁੱਕੀ ਅਤੇ ਆਉਣ ਦਿੱਤਾ ਜਾ ਰਿਹਾ ਹੈ।
    Published by:Krishan Sharma
    First published:
    Advertisement
    Advertisement