• Home
  • »
  • News
  • »
  • punjab
  • »
  • CHANDIGARH PUNJAB POLITICS RAVNEET SINGH BITTU LASHES OUT AT NAVJOT SINGH SIDHUS ATTITUDE KS

'ਪਹਿਲਾਂ ਸਿੱਧੂ ਨੂੰ ਟਿਕਾਓ, ਫੇਰ ਲੋਕ ਭਲਾਈ ਸਕੀਮਾਂ ਦਾ ਐਲਾਨ ਕਰੋ', ਸਿੱਧੂ ਦੇ ਰਵੱਈਏ 'ਤੇ ਬਿੱਟੂ ਦਾ ਤੰਜ

Punjab Politics: ਸੰਸਦ ਮੈਂਬਰ ਨੇ ਇਹ ਸਲਾਹ ਆਪਣੇ ਟਵਿੱਟਰ ਅਕਾਊਂਟ 'ਤੇ ਜਾਰੀ ਪੋਸਟ ਰਾਹੀਂ ਦਿੱਤੀ ਹੈ। ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਦੇ ਰੋਜ਼ਾਨਾ ਹੀ ਕਿਸੇ ਨਾ ਕਿਸੇ ਬਹਾਨੇ ਚੰਨੀ ਸਰਕਾਰ ਨੂੰ ਘੇਰਨ ਦੇ ਵਿਵਹਾਰ 'ਤੇ ਤੰਜ ਕਸਿਆ ਹੈ।

  • Share this:
    ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਕਾਂਗਰਸ ਪਾਰਟੀ ਆਪਣੇ ਹੀ ਆਗੂਆਂ ਦੀ ਵਿਰੋਧੀ ਬਿਆਨਬਾਜ਼ੀ ਨੂੰ ਲੈ ਕੇ ਉਲਝੀ ਹੋਈ ਹੈ। ਚੰਨੀ ਸਰਕਾਰ 'ਤੇ ਜਿਥੇ ਲਗਭਗ ਰੋਜ਼ਾਨਾ ਹੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਕੋਈ ਨਾ ਕੋਈ ਨਿਸ਼ਾਨਾ ਲਾਉਂਦੇ ਰਹਿੰਦੇ ਹਨ, ਉਥੇ ਹੀ ਐਤਵਾਰ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਨਵਜੋਤ ਸਿੰਘ ਸਿੱਧੂ 'ਤੇ ਤੰਜ ਕਸਿਆ।

    ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਕਿਸੇ ਨਾ ਕਿਸੇ ਬਹਾਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ 'ਤੇ ਨਿਸ਼ਾਨਾ ਵਿੰਨਦੇ ਰਹਿੰਦੇ ਹਨ। ਬੀਤੇ ਦਿਨੀ ਵੀ ਉਨ੍ਹਾਂ ਚੰਨੀ ਸਰਕਾਰ ਦੇ ਐਲਾਨਾਂ 'ਤੇ ਲਾਈਵ ਕਾਨਫਰੰਸ ਕਰਕੇ ਸਵਾਲ ਖੜੇ ਕੀਤੇ ਸਨ।

    ਸੰਸਦ ਮੈਂਬਰ ਨੇ ਇਹ ਸਲਾਹ ਆਪਣੇ ਟਵਿੱਟਰ ਅਕਾਊਂਟ 'ਤੇ ਜਾਰੀ ਪੋਸਟ ਰਾਹੀਂ ਦਿੱਤੀ ਹੈ। ਰਵਨੀਤ ਬਿੱਟੂ ਨੇ ਨਵਜੋਤ ਸਿੱਧੂ ਦੇ ਰੋਜ਼ਾਨਾ ਹੀ ਕਿਸੇ ਨਾ ਕਿਸੇ ਬਹਾਨੇ ਚੰਨੀ ਸਰਕਾਰ ਨੂੰ ਘੇਰਨ ਦੇ ਵਿਵਹਾਰ 'ਤੇ ਤੰਜ ਕਸਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਖੁਸ਼ ਕੀਤਾ ਜਾਣਾ ਚਾਹੀਦਾ ਹੈ, ਫੇਰ ਪੰਜਾਬ ਸਰਕਾਰ ਨੂੰ ਭਲਾਈ ਸਕੀਮਾਂ ਦਾ ਐਲਾਨ ਕਰਨਾ ਚਾਹੀਦਾ ਹੈ, ਨਹੀਂ ਤਾਂ ਨਵਜੋਤ ਸਿੱਧੂ ਮੁੜ ਇਨ੍ਹਾਂ ਭਲਾਈ ਦੇ ਐਲਾਨਾਂ ਨੂੰ ਲੈ ਕੇ ਸਰਕਾਰ 'ਤੇ ਸਵਾਲ ਖੜੇ ਕਰਨਗੇ।
    ਜ਼ਿਕਰਯੋਗ ਹੈ ਕਿ ਜਿਥੇ ਰਵਨੀਤ ਸਿੰਘ ਬਿੱਟੂ ਪਹਿਲਾਂ ਵੀ ਕਈ ਵਾਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਟਿੱਪਣੀਆਂ ਕਰ ਚੁੱਕੇ ਹਨ ਅਤੇ ਉਨ੍ਹਾਂ ਕਈ ਵਾਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਵੀ ਤੰਜ ਕਸੇ ਸਨ।
    Published by:Krishan Sharma
    First published: