• Home
  • »
  • News
  • »
  • punjab
  • »
  • CHANDIGARH PUNJAB POLITICS RESIGNATION OF ADDITIONAL AG MANISH TEWARI BESIEGED PUNJAB GOVERNMENT SAYING LAWYER IS NOT TIED TO ANYONE KS

ਵਧੀਕ AG ਦੇ ਅਸਤੀਫੇ 'ਤੇ ਤਿਵਾਰੀ ਨੇ ਪੰਜਾਬ ਸਰਕਾਰ ਘੇਰੀ, ਕਿਹਾ; ਵਕੀਲ ਕਿਸੇ ਨਾਲ ਬੰਨਿਆ ਨਹੀਂ ਹੁੰਦਾ

ਪੰਜਾਬ ਦੇ ਵਧੀਕ ਐਡਵੋਕੇਟ ਜਨਰਲ (Addl. Advocate General) ਮੁਕੇਸ਼ ਬੇਰੀ ਵੱਲੋਂ ਆਪਣੇ ਅਹੁਦੇ ਅਸਤੀਫਾ ਦੇਣ ਦੇ ਅਸਤੀਫੇ (Congress) 'ਤੇ ਕਾਂਗਰਸ ਦੇ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਨੇ ਆਪਣੀ ਹੀ ਸਰਕਾਰ 'ਤੇ ਨਿਸ਼ਾਨਾ ਵਿੰਨਿਆ ਹੈ।

  • Share this:
    ਚੰਡੀਗੜ੍ਹ: ਪੰਜਾਬ ਦੇ ਵਧੀਕ ਐਡਵੋਕੇਟ ਜਨਰਲ (Addl. Advocate General) ਮੁਕੇਸ਼ ਬੇਰੀ ਵੱਲੋਂ ਆਪਣੇ ਅਹੁਦੇ ਅਸਤੀਫਾ ਦੇਣ ਦੇ ਅਸਤੀਫੇ (Congress) 'ਤੇ ਕਾਂਗਰਸ ਦੇ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਨੇ ਆਪਣੀ ਹੀ ਸਰਕਾਰ 'ਤੇ ਨਿਸ਼ਾਨਾ ਵਿੰਨਿਆ ਹੈ ਅਤੇ ਏਜੀ ਨੂੰ ਹਟਾਉਣ 'ਤੇ ਸਵਾਲ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਬਾਰ ਕੌਂਸਲ ਆਫ ਇੰਡੀਆ ਦੇ ਨਿਯਮਾਂ ਦੀ ਕਾਪੀ ਵੀ ਸਾਂਝੀ ਕੀਤੀ।

    ਮੁਨੀਸ਼ ਤਿਵਾੜੀ ਨੇ ਕਿਹਾ ਕਿ ਵਧੀਕ ਐਡਵੋਕੇਟ ਜਨਰਲ ਦਾ ਅਸਤੀਫਾ ਉਸ ਦੀ ਨਾਰਾਜ਼ਗੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਨਵੇਂ ਐਡਵੋਕੇਟ ਜਨਰਲ ਨੂੰ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਬਾਰ ਕੌਂਸਲ ਆਫ ਇੰਡੀਆ ਦੇ ਨਿਯਮਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਇੱਕ ਵਕੀਲ ਅਦਾਲਤ, ਟ੍ਰਿਬਿਊਨਲ ਅਤੇ ਅਥਾਰਿਟੀ ਅੱਗੇ ਕੋਈ ਵੀ ਕੇਸ ਲੈ ਸਕਦਾ ਹੈ, ਵਕੀਲ ਕੁੱਝ ਖ਼ਾਸ ਹਾਲਾਤ ਵਿੱਚ ਕੇਸ ਲੈਣ ਤੋਂ ਇਨਕਾਰ ਵੀ ਕਰ ਸਕਦਾ ਹੈ।


    ਕਾਂਗਰਸੀ ਆਗੂ ਨੇ ਆਪਣੇ ਟਵੀਟ 'ਤੇ ਸਾਂਝੀਆਂ ਕੀਤੀਆਂ ਪੋਸਟਾਂ ਵਿੱਚ ਲਿਖਿਆ ਕਿ ਏਜੀ ਦਫਤਰ ਦਾ ਰਾਜਨੀਤੀਕਰਨ ਇਸ ਦੇ ਸੰਵਿਧਾਨਕ ਕੰਮਾਂ 'ਤੇ ਪ੍ਰਭਾਵ ਪਾਉਂਦਾ ਹੈ। ਪੰਜਾਬ ਦੇ ਦੋਵੇਂ ਐਡਵੋਕੇਟ ਜਨਰਲ ਪੰਚਿੰਗ ਬੈਗ ਦੀ ਤਰ੍ਹਾਂ ਵਰਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਐਡਵੋਕੇਟ ਜਨਰਲ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਵਕੀਲ ਕਿਸੇ ਨਾਲ ਬੰਨਿਆ ਨਹੀਂ ਹੁੰਦਾ।


    ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਨੇ ਐਡਵੋਕੇਟ ਜਨਰਲ (ਏਜੀ) ਏਪੀਐਸ ਦਿਓਲ ਤੋਂ ਅਸਤੀਫਾ ਲਿਆ ਸੀ, ਜਿਸ ਦਾ ਐਲਾਨ ਖੁਦ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪ੍ਰੈਸ ਕਾਨਫਰੰਸ ਵਿਚ ਕੀਤਾ ਸੀ। ਦੱਸ ਦਈਏ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ AG ਤੇ DGP ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਸੀ।

    ਇਸ ਦੌਰਾਨ ਹੀ ਬੁੱਧਵਾਰ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਮੁਕੇਸ਼ ਬੇਰੀ ਨੇ ਵੀ ਏਜੀ ਏਪੀਐਸ ਦਿਓਲ ਨੂੰ ਹਟਾਉਣ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਕਾਂਗਰਸੀ ਆਗੂ ਮਨੀਸ਼ ਤਿਵਾਰੀ ਦੀ ਇਹ ਸਖ਼ਤ ਟਿੱਪਣੀ ਆਈ ਹੈ।
    Published by:Krishan Sharma
    First published: