• Home
  • »
  • News
  • »
  • punjab
  • »
  • CHANDIGARH PUNJAB POLITICS TRANSPORT MINISTER RAJA WARING SAID AFTER HIGH COURTS SHOCK IN BUS CONFISCATION CASE WE GO TO SUPREME COURT KS

ਹਾਈਕੋਰਟ ਦੇ ਝਟਕਿਆਂ ਪਿੱਛੋਂ ਰਾਜਾ ਵੜਿੰਗ ਨੇ ਕਿਹਾ; ਮਾਮਲਾ ਸੁਪਰੀਮ ਕੋਰਟ ਲੈ ਕੇ ਜਾਵਾਂਗੇ

ਹਾਈਕੋਰਟ ਦੇ ਫੈਸਲੇ ਮਗਰੋਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਹਾਈਕੋਰਟ ਦਾ ਫੈਸਲਾ ਬੱਸ ਕੰਪਨੀ ਦੇ ਹੱਕ ਵਿੱਚ ਆਇਆ ਹੈ, ਪਰ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੇ ਔਰਬਿਟ ਟਰਾਂਸਪੋਰਟ ਕੰਪਨੀ ਤੋਂ 14 ਕਰੋੜ ਰੁਪਏ ਦਾ ਕਰ (TAX) ਭਰਵਾਇਆ ਹੈ। ਹੁਣ ਉਹ ਸੁਪਰੀਮ ਕੋਰਟ ਜਾਣਗੇ।

File Photo.

  • Share this:
    ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵੱਲੋਂ ਪੰਜਾਬ ਟਰਾਂਸਪੋਰਟ ਵਿਭਾਗ (Punjab Transport) ਦੇ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Warring) ਨੂੰ ਦੂਜੀ ਵਾਰੀ ਬਸਾਂ ਜ਼ਬਤ (Bus Compound case) ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਗਿਆ। ਇਸਦੇ ਨਾਲ ਹੀ ਟਰਾਂਸਪੋਰਟ ਵਿਭਾਗ ਨੂੰ ਘੰਟੇ 'ਚ ਬਸਾਂ ਛੱਡਣ ਅਤੇ ਪਰਮਿਟ ਜਾਰੀ ਕਰਨ ਦੇ ਹੁਕਮ ਵੀ ਦਿੱਤੇ ਹਨ। ਇਸ 'ਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਵੀ ਬਿਆਨ ਆਇਆ ਹੈ ਅਤੇ ਉਨ੍ਹਾਂ ਨੇ ਹੁਣ ਇਹ ਮਾਮਲਾ ਸੁਪਰੀਮ ਕੋਰਟ (Supreme Court) ਵਿੱਚ ਲਿਜਾਣ ਬਾਰੇ ਕਿਹਾ ਹੈ।

    ਜ਼ਿਕਰਯੋਗ ਹੈ ਕਿ ਬੀਤੇ ਦਿਨ ਨਿਊ ਦੀਪ ਬਸ ਕੰਪਨੀ ਦੀ ਅਰਜ਼ੀ 'ਤੇ ਟਰਾਂਸਪੋਰਟ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਮਿਲਿਆ ਸੀ, ਜਦਕਿ ਅੱਜ ਔਰਬਿਟ ਬਸ ਮਾਮਲੇ 'ਚ ਹਾਈਕੋਰਟ ਦਾ ਝਟਕਾ ਲੱਗਿਆ ਹੈ।

    ਹਾਈਕੋਰਟ ਦੇ ਫੈਸਲੇ ਮਗਰੋਂ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਹਾਈਕੋਰਟ ਦਾ ਫੈਸਲਾ ਬੱਸ ਕੰਪਨੀ ਦੇ ਹੱਕ ਵਿੱਚ ਆਇਆ ਹੈ, ਪਰ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੇ ਔਰਬਿਟ ਟਰਾਂਸਪੋਰਟ ਕੰਪਨੀ ਤੋਂ 14 ਕਰੋੜ ਰੁਪਏ ਦਾ ਕਰ (TAX) ਭਰਵਾਇਆ ਹੈ।

    ਉਨ੍ਹਾਂ ਕਿਹਾ ਕਿ ਅਦਾਲਤ ਦਾ ਫੈਸਲਾ ਸਰਬਉਚ ਹੈ, ਪਰ ਮਲਾਲ ਇਸ ਗੱਲ ਦਾ ਹੈ ਕਿ ਕਰ ਚੋਰਾਂ ਨੂੰ ਹੋਰ ਸੇਕ ਲੱਗਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਬਸਾਂ ਬੰਦ ਕੀਤੀਆਂ ਸਨ, ਉਦੋਂ ਉਨ੍ਹਾਂ ਨੇ ਕਰ ਨਹੀਂ ਭਰਿਆ ਸੀ, ਉਨ੍ਹਾਂ ਵੱਲੋਂ ਬਸਾਂ ਬੰਦ ਕਰਨ ਤੋਂ ਬਾਅਦ ਹੀ ਮਾਲਕਾਂ ਨੇ ਕਰ ਭਰਿਆ। ਉਨ੍ਹਾਂ ਕਿਹਾ ਕਿ ਇਹ ਬਸ ਕੰਪਨੀਆਂ ਵਾਲੇ ਵੱਡੇ ਬੰਦੇ ਹਨ, ਜਿਨ੍ਹਾਂ ਦੀਆਂ ਕਦੇ ਕਿਸੇ ਨੇ ਬਸਾਂ ਨਹੀਂ ਫੜੀਆਂ ਸਨ, ਜੇਕਰ ਮੁੜ ਇਹ ਕਰ ਨਹੀਂ ਭਰਨਗੇ ਤਾਂ ਦੁਬਾਰਾ ਫੜ ਕੇ ਅੰਦਰ ਕਰ ਦੇਵਾਂਗੇ।

    ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੁਖਬੀਰ ਬਾਦਲ ਵੀ ਜਿਹੜਾ ਖੁਦ ਨੂੰ ਫੰਨੇ ਖਾਂ ਕਹਿੰਦਾ ਹੈ, ਉਸ ਕੋਲੋਂ ਵੀ ਕਰ ਭਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਹੁਣ ਸੁਪਰੀਮ ਕੋਰਟ ਲੈ ਕੇ ਜਾਣਗੇ।
    Published by:Krishan Sharma
    First published:
    Advertisement
    Advertisement