Home /News /punjab /

ਟਰਾਂਸਫਾਰਮਰ ਚੋਰ ਗਿਰੋਹ ਨੇ ਪਾਵਰਕਾਮ ਨੂੰ ਲਾਇਆ 28.56 ਕਰੋੜ ਦਾ ਚੂਨਾ, 6 ਮਹੀਨੇ ਦੌਰਾਨ 6195 ਟਰਾਂਸਫਾਰਮਰ ਚੋਰੀ

ਟਰਾਂਸਫਾਰਮਰ ਚੋਰ ਗਿਰੋਹ ਨੇ ਪਾਵਰਕਾਮ ਨੂੰ ਲਾਇਆ 28.56 ਕਰੋੜ ਦਾ ਚੂਨਾ, 6 ਮਹੀਨੇ ਦੌਰਾਨ 6195 ਟਰਾਂਸਫਾਰਮਰ ਚੋਰੀ

ਟਰਾਂਸਫਾਰਮਰ ਚੋਰ ਗਿਰੋਹ ਨੇ ਪਾਵਰਕਾਮ ਨੂੰ ਲਾਇਆ 28.56 ਕਰੋੜ ਦਾ ਚੂਨਾ, 6 ਮਹੀਨੇ ਦੌਰਾਨ 6195 ਟਰਾਂਸਫਾਰਮਰ ਚੋਰੀ

ਟਰਾਂਸਫਾਰਮਰ ਚੋਰ ਗਿਰੋਹ ਨੇ ਪਾਵਰਕਾਮ ਨੂੰ ਲਾਇਆ 28.56 ਕਰੋੜ ਦਾ ਚੂਨਾ, 6 ਮਹੀਨੇ ਦੌਰਾਨ 6195 ਟਰਾਂਸਫਾਰਮਰ ਚੋਰੀ

 • Share this:

  ਚੰਡੀਗੜ੍ਹ: ਸੂਬੇ ਦੇ ਕਿਸਾਨ ਜਿਥੇ ਇੱਕ ਪਾਸੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿਖੇ ਸਰਗਰਮ ਹਨ, ਉਥੇ ਹੀ ਸੂਬੇ ਵਿੱਚ ਚੋਰ ਗਿਰੋਹ ਵੀ ਪੂਰੀ ਤਰ੍ਹਾਂ ਸਰਗਰਮ ਹਨ, ਜੋ ਕਿਸਾਨਾਂ ਦੇ ਖੇਤਾਂ ਵਿੱਚੋਂ ਟਰਾਂਸਫਾਰਮਰ ਚੋਰੀ ਕਰ ਰਹੇ ਹਨ। ਪਿਛਲੇ 6 ਮਹੀਨਿਆਂ ਦੌਰਾਨ ਇਸ ਗਿਰੋਹ ਵੱਲੋਂ 6195 ਟਰਾਂਸਫਾਰਮਰ ਚੋਰੀ ਕਰ ਲਏ ਗਏ ਹਨ, ਜਿਸ ਨੇ ਕਿਸਾਨਾਂ ਦੇ ਨਾਲ ਪਾਵਰਕਾਮ ਦੀ ਚਿੰਤਾ ਵੀ ਵਧਾ ਦਿੱਤੀ ਹੈ।

  ਪਿਛਲੇ 6 ਮਹੀਨੇ ਦੌਰਾਨ ਹੋਈਆਂ ਚੋਰੀਆਂ ਨੇ ਪਾਵਰਕਾਮ ਨੂੰ ਲਗਭਗ 28 ਕਰੋੜ 56 ਲੱਖ ਤੋਂ ਵਧੇਰੇ ਦਾ ਚੂਨਾ ਲਗਾ ਦਿੱਤਾ ਹੈ। ਇਸੇ ਤਰ੍ਹਾਂ ਪਾਵਰਕਾਮ ਦੇ ਅੰਕੜਿਆਂ ਅਨੁਸਾਰ ਜਨਵਰੀ 2021 ਤੋਂ ਜੂਨ 2021 ਦੇ ਸਮੇਂ ਦੌਰਾਨ ਗਿਰੋਹ ਵੱਲੋਂ ਜ਼ਿਆਦਾਤਰ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕੀਤੇ ਜਾਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਹ ਤੇਲ ਦਾ ਬਾਜ਼ਾਰੀ ਭਾਅ 1200 ਰੁਪਏ ਪ੍ਰਤੀ ਲੀਟਰ ਦੱਸਿਆ ਜਾ ਰਿਹਾ ਹੈ।

  powercom
  ਪਾਵਰਕਾਮ ਅੰਕੜੇ।

  ਚੋਰੀ ਦੀਆਂ ਇਨ੍ਹਾਂ ਘਟਨਾਵਾਂ ਵਿੱਚ ਪੁਲਿਸ ਦੇ ਹੱਥ ਵੀ ਕੁੱਝ ਨਹੀਂ ਲੱਗ ਸਕਿਆ ਹੈ ਅਤੇ ਮਾਮਲਾ ਸਿਰਫ਼ ਐਫਆਈਆਰ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ।

  ਕਿਸਾਨਾਂ ਲਈ ਬਣੀ ਸਿਰਦਰਦੀ

  ਗਿਰੋਹ ਦੀ ਸਰਗਰਮੀ ਨੇ ਕਿਸਾਨਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਅਤੇ ਉਨ੍ਹਾਂ ਸਾਹਮਣੇ ਕਿਸਾਨ ਅੰਦੋਲਨ ਦੇ ਨਾਲ-ਨਾਲ ਚੋਰਾਂ ਵੱਲ ਵੀ ਨਿਗ੍ਹਾ ਰੱਖਣੀ ਚੁਨੌਤੀ ਬਣੀ ਹੋਈ ਹੈ। ਇਸ ਸਬੰਧੀ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਨੇ ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਉਹ ਪਹਿਲਾਂ ਹੀ ਬਿਜਲੀ ਦੀ ਸਮੱਸਿਆ ਨਾਲ ਜੂਝ ਰਹੇ ਹਨ, ਜਦਕਿ ਦੂਜਾ ਟਰਾਂਸਫਾਰਮਰ ਚੋਰੀ ਦੀਆਂ ਘਟਨਾਵਾਂ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਟਰਾਂਸਫਾਰਮਰ ਨੂੰ ਚਾਰੇ ਪਾਸੇ ਤੋਂ ਲੋਹੇ ਦੀਆਂ ਗਰਿੱਲਾਂ ਵੀ ਕਰਵਾਈਆਂ ਹਨ, ਪਰੰਤੂ ਚੋਰ ਗੈਸ ਕਟਰ ਆਦਿ ਮਸ਼ੀਨ ਨਾਲ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।

  ਟਰਾਂਸਫਾਰਮਰ ਚੋਰੀ ਦੀਆਂ ਇਨ੍ਹਾਂ ਘਟਨਾਵਾਂ ਬਾਰੇ ਜਦੋਂ ਪਾਵਰਕਾਮ ਦੇ ਡਾਇਰੈਕਟਰ (ਡੀ) ਦਲਜੀਤ ਇੰਦਰਪਾਲ ਸਿੰਘ ਗਰੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਲਈ ਪੁਲਿਸ ਜ਼ਿੰਮੇਵਾਰ ਹੈ, ਕਿਉਂਕਿ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਗਿਰੋਹ ਨੂੰ ਫੜਨ ਦੀ ਜਿੰਮੇਵਾਰੀ ਪੁਲਿਸ ਦੀ ਹੈ। ਹਾਲਾਂਕਿ ਉਹ ਟਰਾਂਸਫਾਰਮਰ ਬਦਲਣ ਲਈ ਕਿਸਾਨਾਂ ਦੀ ਹਰ ਮਦਦ ਵੀ ਕਰ ਰਹੇ ਹਨ।


  ਉਧਰ, ਚੋਰੀ ਦੀਆਂ ਇਨ੍ਹਾਂ ਘਟਨਾਵਾਂ ਬਾਰੇ ਪੰਜਾਬ ਪੁਲਿਸ ਦੇ ਏਡੀਜੀਪੀ ਕਮ ਡਾਇਰੈਕਟਰ (ਬੀਓਆਈ) ਨੇ ਕਿਹਾ ਕਿ ਉਹ ਇਸ ਚੋਰ ਗਿਰੋਹ ਨੂੰ ਫੜਨ ਲਈ ਕੰਮ ਕਰ ਰਹੇ ਹਨ ਅਤੇ ਟੀਮਾਂ ਲਗਾਈਆਂ ਹੋਈਆਂ ਹਨ। ਇਹ ਮਾਮਲਾ ਪੂਰੀ ਤਰ੍ਹਾਂ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਛੇਤੀ ਹੀ ਨਤੀਜਾ ਵੀ ਸਾਹਮਣੇ ਆ ਜਾਵੇਗਾ।

  Published by:Krishan Sharma
  First published:

  Tags: Electricity, Farmer, Powercom, Powercut, Punjab, Punjab farmers