• Home
 • »
 • News
 • »
 • punjab
 • »
 • CHANDIGARH PUNJAB PRAKASH SINGH BADAL SPOKE ON DELHI RIOTS NEITHER SECULARISM NOR SOCIALISM IN THE COUNTRY

ਦਿੱਲੀ ਹਿੰਸਾ- ਦੇਸ਼ ‘ਚ ਨਾ ਤਾਂ ਧਰਮ ਨਿਰਪੱਖਤਾ ਅਤੇ ਨਾ ਹੀ ਸਮਾਜਵਾਦ : ਪ੍ਰਕਾਸ਼ ਸਿੰਘ ਬਾਦਲ

ਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਦੇਸ਼ ਦੇ ਸੰਵਿਧਾਨ ਵਿਚ ਤਿੰਨ ਚੀਜਾਂ ਲਿਖੀਆਂ ਹਨ ਸੈਕੂਲਰਿਜਮ, ਸੋਸ਼ਲਿਜਮ ਅਤੇ ਡੈਮੋਕਰੇਸੀ। ਪਰ ਇਥੇ ਨਾ ਤਾਂ ਸੈਕੂਲਰਿਜਮ ਹੈ, ਨਾ ਸੋਸ਼ਲਿਜਮ ਹੈ। ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਡੈਮੋਕਰੇਸੀ ਵੀ ਸਿਰਫ 2 ਲੈਵਲ ਉਤੇ ਹੀ ਰਹਿ ਗਈ ਹੈ ਇਕ ਲੋਕਸਭਾ ਚੋਣਾਂ ਅਤੇ ਇਕ ਰਾਜ ਚੋਣਾਂ, ਬਾਕੀ ਹੋਰ ਕੁਝ ਨਹੀਂ।

ਦਿੱਲੀ ਹਿੰਸਾ- ਦੇਸ਼ ‘ਚ ਨਾ ਤਾਂ ਧਰਮ ਨਿਰਪੱਖਤਾ ਅਤੇ ਨਾ ਹੀ ਸਮਾਜਵਾਦ : ਪ੍ਰਕਾਸ਼ ਸਿੰਘ ਬਾਦਲ

 • Share this:
  ਦਿੱਲੀ ਵਿਚ ਐਤਵਾਰ ਨੂੰ ਸ਼ੁਰੂ ਹੋਈ ਹਿੰਸਾ ਉਤੇ ਭਾਰਤੀ ਜਨਤਾ ਪਾਰਟੀ ਦੀ ਸਭ ਤੋਂ ਪੁਰਾਣੇ ਭਾਈਵਾਲ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਨੇਤਾ ਪੰਜਾਬ ਦੇ ਸਾਬਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ। ਦਿੱਲੀ ਦੰਗਿਆਂ ਬਾਰੇ ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡੀ ਬਦਕਿਸਮਤੀ ਹੈ। ਅਮਨ ਸ਼ਾਂਤੀ ਨਾਲ ਰਹਿਣਾ ਬਹੁਤ ਜਰੂਰੀ ਹੈ।

  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਦੇਸ਼ ਦੇ ਸੰਵਿਧਾਨ ਵਿਚ ਤਿੰਨ ਚੀਜਾਂ ਲਿਖੀਆਂ ਹਨ ਸੈਕੂਲਰਿਜਮ, ਸੋਸ਼ਲਿਜਮ ਅਤੇ ਡੈਮੋਕਰੇਸੀ। ਪਰ ਇਥੇ ਨਾ ਤਾਂ ਸੈਕੂਲਰਿਜਮ ਹੈ, ਨਾ ਸੋਸ਼ਲਿਜਮ ਹੈ। ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਡੈਮੋਕਰੇਸੀ ਵੀ ਸਿਰਫ 2 ਲੈਵਲ ਉਤੇ ਹੀ ਰਹਿ ਗਈ ਹੈ ਇਕ ਲੋਕਸਭਾ ਚੋਣਾਂ ਅਤੇ ਇਕ ਰਾਜ ਚੋਣਾਂ, ਬਾਕੀ ਹੋਰ ਕੁਝ ਨਹੀਂ।

  ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਨਰੇਸ਼ ਗੁਜਰਾਲ ਨੇ ਵੀ ਇਸ ਪੂਰੇ ਘਟਨਾਕ੍ਰਮ ਉਤੇ ਪੁਲਿਸ ਦੀ ਕਾਰਗੁਜਾਰੀ ਉਤੇ ਸਵਾਲ ਕੀਤੇ ਸਨ। ਉਨ੍ਹਾਂ ਕਿਹਾ ਦਿੱਲੀ ਵਿਚ ਹੋਈ ਹਿੰਸਾ ਦੌਰਾਨ ਦਿੱਲੀ ਪੁਲਿਸ ਦੀ ਭੂਮਿਕਾ ਠੀਕ ਉਸੇ ਤਰ੍ਹਾਂ ਦੀ ਸੀ ਜਿਵੇਂ ਅਸੀਂ 1984 ਵਿਚ ਦੇਖੀ ਸੀ। ਕੋਈ ਵੀ ਸਮਾਜਿਕ ਵਿਅਕਤੀ 1984 ਨੂੰ ਮੁੜ ਨਹੀਂ ਦੇਖਣਾ ਚਾਹੁੰਦਾ ਹੈ।

  ਉਨ੍ਹਾਂ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਘੱਟਗਿਣਤੀਆਂ ਦੀ ਜਾਨ ਅਤੇ ਜਾਇਦਾਦਾਂ ਦੀ ਰਾਖੀ ਲਈ ਦਿੱਲੀ ਪੁਲਿਸ ਦੀ “ਅਸਮਰਥਾ” 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਵਾਪਰੀਆਂ ਘਟਨਾਵਾਂ ਦੀ ਯਾਦ ਤਾਜ਼ਾ ਕਰਾਉਂਦੀ ਹੈ। ਭਾਜਪਾ ਦੀ ਸਹਿਯੋਗੀ ਪਾਰਟੀ ਦੇ ਸੰਸਦ ਮੈਂਬਰ ਨੇ ਕਿਹਾ ਕਿ ਕੋਈ ਵੀ 1984 ਦੇ ਦੰਗਿਆਂ ਨੂੰ ਦੁਬਾਰਾ ਨਹੀਂ ਹੋਣ ਦੇਣਾ ਚਾਹੁੰਦਾ।
  Published by:Ashish Sharma
  First published:
  Advertisement
  Advertisement