ਮੈਂ ਅਗਲੇ ਪੜਾਅ ਵਿਚ ਲਵਾਵਾਂਗਾ ਕੋਰੋਨਾ ਵੈਕਸੀਨ: ਕੈਪਟਨ

News18 Punjabi | News18 Punjab
Updated: January 17, 2021, 9:24 AM IST
share image
ਮੈਂ ਅਗਲੇ ਪੜਾਅ ਵਿਚ ਲਵਾਵਾਂਗਾ ਕੋਰੋਨਾ ਵੈਕਸੀਨ: ਕੈਪਟਨ
ਮੈਂ ਅਗਲੇ ਪੜਾਅ ਵਿਚ ਲਵਾਵਾਂਗਾ ਕੋਰੋਨਾ ਵੈਕਸੀਨ: ਕੈਪਟਨ

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਗਲੇ ਪੜਾਅ ਵਿੱਚ ਟੀਕਾ ਲਗਵਾਉਣਗੇ। ਸਿਵਲ ਹਸਪਤਾਲ ਮੁਹਾਲੀ ਵਿਖੇ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਤਿੰਨ ਸਿਹਤ ਕਰਮਚਾਰੀਆਂ, ਜਿਨ੍ਹਾਂ ਵਿਚ ਤਿੰਨ ਡਾਕਟਰ ਵੀ ਸਨ, ਨੂੰ “ਕੋਵੀਸ਼ਿਲਡ” ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਸ਼ੁਰੂ ਵਿਚ ਟੀਕਾ ਲਗਵਾਉਣਾ ਚਾਹੁੰਦੇ ਸਨ, ਪਰ ਭਾਰਤ ਸਰਕਾਰ ਦੀਆਂ ਹਦਾਇਤਾਂ ਤਹਿਤ ਕੇਵਲ ਸਿਹਤ ਕਰਮਚਾਰੀਆਂ ਨੂੰ ਪਹਿਲੇ ਪੜਾਅ ਵਿਚ ਟੀਕਾ ਲਗਵਾਇਆ ਜਾਣਾ ਹੈ।

ਉਨ੍ਹਾਂ ਨੇ ਕਿਹਾ, "ਮੈਂ ਅਗਲੇ ਪੜਾਅ ਵਿੱਚ ਨਿਸ਼ਚਤ ਤੌਰ ਉਤੇ ਟੀਕਾ ਲਵਾਵਾਂਗਾ." ਕੈਪਟਨ ਨੇ ਕਿਹਾ ਕਿ ਸਿਹਤ ਕਰਮਚਾਰੀਆਂ ਨੂੰ ਪਹਿਲਾਂ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੀਕਾਕਰਣ ਕੀਤਾ ਜਾਵੇਗਾ। ਇਸ ਤੋਂ ਬਾਅਦ ਫੌਜ ਅਤੇ ਪੁਲਿਸ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾਵੇਗਾ। ਪਹਿਲੇ ਪੜਾਅ ਵਿਚ 1.74 ਲੱਖ ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾਵੇਗਾ। ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਸੀ ਅਤੇ ਘੱਟ ਆਮਦਨੀ ਸਮੂਹਾਂ ਵਿਚ ਆਉਣ ਵਾਲੇ ਲੋਕਾਂ ਲਈ ਟੀਕਿਆਂ ਦੀ ਮੁਫਤ ਵੰਡ ਦੀ ਇਜਾਜ਼ਤ ਮੰਗੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਤੋਂ ਕਰੋਨਾ ਟੀਕਾਕਰਨ ਮੁਹਿੰਮ ਦਾ ਰਸਮੀ ਆਗਾਜ਼ ਕੀਤਾ। ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਪਹਿਲੀਆਂ ਪੰਜ ਖੁਰਾਕਾਂ ਕਰੋਨਾ ਯੋਧਿਆਂ ਡਾ. ਸੰਦੀਪ ਸਿੰਘ, ਡਾ. ਚਰਨ ਕਮਲ, ਡਾ. ਡਿੰਪਲ ਧਾਲੀਵਾਲ ਸ੍ਰੀਵਾਸਤਵਾ, ਕੰਪਿਊਟਰ ਅਪਰੇਟਰ ਆਸ਼ਾ ਯਾਦਵ ਅਤੇ ਦਰਜਾ ਚਾਰ ਕਰਮਚਾਰੀ ਸੁਰਜੀਤ ਸਿੰਘ ਨੂੰ ਲਾਈਆਂ ਗਈਆਂ।

ਮੁੱਖ ਮੰਤਰੀ ਨੇ ਦੱਸਿਆ ਕਿ ਅੱਜ ਸੂਬੇ ਵਿੱਚ 59 ਥਾਵਾਂ ’ਤੇ ਟੀਕਾਕਰਨ ਮੁਹਿੰਮ ਦਾ ਆਰੰਭ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਸਭ ਤੋਂ ਪਹਿਲਾਂ ਟੀਕਾ ਲਗਾਉਣਾ ਚਾਹੁੰਦੇ ਸਨ ਪ੍ਰੰਤੂ ਪ੍ਰਧਾਨ ਮੰਤਰੀ ਦੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਇਹ ਦਵਾਈ ਪਹਿਲਾਂ ਸਿਹਤ ਕਾਮਿਆਂ ਅਤੇ ਕਰੋਨਾ ਯੋਧਿਆਂ ਨੂੰ ਦਿੱਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਮੁਹਿੰਮ ਦੇ ਪਹਿਲੇ ਪੜਾਅ ਵਿੱਚ ਪੌਣੇ ਦੋ ਲੱਖ ਸਿਹਤ ਕਾਮਿਆਂ ਨੂੰ ਟੀਕੇ ਲਗਾਏ ਜਾਣਗੇ ਅਤੇ ਰੋਜ਼ਾਨਾ 40 ਹਜ਼ਾਰ ਸਿਹਤ ਕਾਮਿਆਂ ਨੂੰ ਟੀਕਾਕਰਨ ਮੁਹਿੰਮ ਹੇਠ ਕਵਰ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਵੈਕਸੀਨ ਨੂੰ ਲੈ ਕੇ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਝੂਠੀਆਂ ਅਫ਼ਵਾਹਾਂ ਨੂੰ ਮੁੱਢੋਂ ਰੱਦ ਕਰਦਿਆਂ ਸੂਬੇ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।

ਇਸ ਤੋਂ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਟੀਕਾਕਰਨ ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ ਅਤੇ 366 ਥਾਵਾਂ ਕਾਰਜਸ਼ੀਲ ਹਨ। ਮੁੱਢਲੇ ਪੜਾਅ ਵਿੱਚ 408 ਟੀਕਾਕਰਨ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ 59 ਟੀਮਾਂ ਤੁਰੰਤ ਕਾਰਜ ਸ਼ੁਰੂ ਕਰਨਗੀਆਂ। ਉਨ੍ਹਾਂ ਦੱਸਿਆ ਕਿ ਢੁਕਵੇਂ ਤਾਪਮਾਨ ’ਤੇ ਵਾਇਲਜ਼ (ਸ਼ੀਸ਼ੀਆਂ) ਸਟੋਰ ਕਰਨ ਲਈ ਸੂਬੇ ਵਿੱਚ 729 ਕੋਲਡ ਚੇਨ ਪੁਆਇੰਟ ਸਥਾਪਤ ਕੀਤੇ ਗਏ ਹਨ।
Published by: Gurwinder Singh
First published: January 17, 2021, 9:24 AM IST
ਹੋਰ ਪੜ੍ਹੋ
ਅਗਲੀ ਖ਼ਬਰ