• Home
  • »
  • News
  • »
  • punjab
  • »
  • CHANDIGARH PUNJAB PUNJAB LOCAL ELECTIONS BJP COULD NOT FIELD CANDIDATES IN 1212 SEATS

ਕੌਂਸਲ ਚੋਣਾਂ: 1212 ਸੀਟਾਂ 'ਤੇ ਉਮੀਦਵਾਰ ਹੀ ਖੜ੍ਹੇ ਨਹੀਂ ਕਰ ਸਕੀ BJP, ਕਈ ਨੇਤਾਵਾਂ ਨੇ ਛੱਡਿਆ ਸਾਥ

ਕੌਂਸਲ ਚੋਣਾਂ: 1212 ਸੀਟਾਂ 'ਤੇ ਉਮੀਦਵਾਰ ਹੀ ਖੜ੍ਹੇ ਨਹੀਂ ਕਰ ਸਕੀ BJP, ਕਈ ਨੇਤਾਵਾਂ ਨੇ (FILE pic- News18)

  • Share this:
ਪੰਜਾਬ ਵਿਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ (Municipal Council and Nagar Panchayat election) ਵਿੱਚ ਲਗਾਤਾਰ ਹੋ ਰਹੇ ਵਿਰੋਧ ਕਾਰਨ ਭਾਜਪਾ 2215 ਵਿੱਚੋਂ 1212 ਵਾਰਡਾਂ ਵਿੱਚ ਉਮੀਦਵਾਰ ਹੀ ਖੜ੍ਹੇ ਨਹੀਂ ਕਰ ਸਕੀ। ਰਾਜ ਦੇ ਬਹੁਤ ਸਾਰੇ ਵਾਰਡ ਅਜਿਹੇ ਹਨ ਜਿਥੇ ਭਾਜਪਾ ਨੂੰ ਉਮੀਦਵਾਰ ਨਹੀਂ ਮਿਲੇ।

ਇਥੋਂ ਤਕ ਕਿ ਜੇ ਕਿਧਰੇ ਵੀ ਮਿਲਿਆ, ਤਾਂ ਉਸ ਨੇ ਚੋਣ ਨਿਸ਼ਾਨ 'ਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਕਈ ਥਾਵਾਂ 'ਤੇ ਪਾਰਟੀ ਦੇ ਚਿੰਨ੍ਹ ਨੂੰ ਛੱਡ ਕੇ ਆਜ਼ਾਦ ਉਮੀਦਵਾਰ ਵਜੋਂ ਭਾਜਪਾ ਉਮੀਦਵਾਰ ਮੈਦਾਨ ਵਿਚ ਹਨ। ਦੂਜੇ ਪਾਸੇ ਕਾਂਗਰਸ ਨੇ ਵੀ ਸੋਚ ਸਮਝੀ ਰਣਨੀਤੀ ਤਹਿਤ 87 ਆਜ਼ਾਦ ਉਮੀਦਵਾਰ ਖੜ੍ਹੇ ਕੀਤੇ ਹਨ।

ਰਾਜ ਚੋਣ ਕਮਿਸ਼ਨ ਦੇ ਅਨੁਸਾਰ, ਕਾਂਗਰਸ ਨੇ 2128, ਸ਼੍ਰੋਮਣੀ ਅਕਾਲੀ ਦਲ ਨੇ 1569 ਅਤੇ ਭਾਜਪਾ ਨੇ ਸਭ ਤੋਂ ਘੱਟ 1003 ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਕਿਸਾਨੀ ਲਹਿਰ ਕਾਰਨ ਭਾਜਪਾ ਅਤੇ ਅਕਾਲੀ ਦਲ ਵੱਖ ਹੋ ਗਏ ਸਨ। ਜਿਸ ਤੋਂ ਬਾਅਦ ਭਾਜਪਾ ਨੇ ਚੋਣਾਂ ਵਿਚ ਇਕੱਲੇ ਮੈਦਾਨ ਵਿਚ ਉਤਰਨ ਦਾ ਐਲਾਨ ਕੀਤਾ।

ਜ਼ਿਲ੍ਹਾ ਰੋਪੜ ਦੀ ਗੱਲ ਕਰੀਏ ਤਾਂ ਕੌਂਸਲ ਚੋਣਾਂ ਵਿੱਚ 150 ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ। ਆਨੰਦਪੁਰ ਸਾਹਿਬ ਦੇ ਤਿੰਨ ਵਾਰਡਾਂ ਤੋਂ ਦਲਜੀਤ ਸਿੰਘ ਕੈਂਥ, ਸੋਨੀਆ ਮਹਿਤਾ ਅਤੇ ਪ੍ਰਵੀਨ ਕੌਸ਼ਲ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ, ਪਰ ਉਨ੍ਹਾਂ ਨੇ ਪਾਰਟੀ ਦੇ ਚਿੰਨ੍ਹ 'ਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਅਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।

ਫਰੀਦਕੋਟ ਦੇ ਕੋਟਕਪੂਰਾ ਵਿੱਚ ਭਾਜਪਾ ਯੁਵਾ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਆਸ਼ੂ ਗੱਪਾ ਅਤੇ ਨਗਰ ਕੌਂਸਲ ਕੋਟਕਪੂਰਾ ਦੇ ਸਾਬਕਾ ਮੀਤ ਪ੍ਰਧਾਨ ਭੂਸ਼ਣ ਮਿੱਤਲ ਵੀ ਆਜ਼ਾਦ ਚੋਣ ਲੜ ਰਹੇ ਹਨ। ਇਹੀ ਹਾਲ ਹੋਰ ਸ਼ਹਿਰਾਂ ਦਾ ਹੈ।

ਦੱਸ ਦਈਏ ਕਿ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਤੋਂ ਬਾਅਦ ਪੰਜਾਬ ਵਿਚ ਭਾਜਪਾ ਆਗੂਆਂ ਦਾ ਵਿਰੋਧ ਹੋ ਰਿਹਾ ਹੈ। ਇਸ ਤੋਂ ਬਾਅਦ ਭਾਜਪਾ ਦੇ ਕਈ ਆਗੂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਹਨ। ਇਹੀ ਨਹੀਂ, ਜਿਥੇ ਵੀ ਭਾਜਪਾ ਦੇ ਉਮੀਦਵਾਰ ਪ੍ਰਚਾਰ ਲਈ ਜਾਂਦੇ ਹਨ, ਉਨ੍ਹਾਂ ਦਾ ਵਿਰੋਧ ਹੋ ਰਿਹਾ ਹੈ। ਭਾਜਪਾ ਇਸ ਸਮੇਂ ਕਾਂਗਰਸ ਉਤੇ ਸੂਬੇ ਵਿਚ ਧੱਕੇਸ਼ਾਹੀ ਦੇ ਦੋਸ਼ ਲਾ ਰਹੀ ਹੈ।
Published by:Gurwinder Singh
First published:
Advertisement
Advertisement