Home /News /punjab /

ਪੀਣ ਯੋਗ ਤਾਂ ਛੱਡੋ ਨਹਾਉਣ ਯੋਗ ਵੀ ਨਹੀਂ ਰਿਹਾ ਪੰਜਾਬ ਦੇ ਦਰਿਆਵਾਂ ਦਾ ਪਾਣੀ, ਪ੍ਰਦੂਸ਼ਣ ਕੰਟਰੋਲ ਬੋਰਡ ਦੇ 23 ਸੈਂਪਲਾਂ ਵਿਚੋਂ 17 ਫੇਲ੍ਹ

ਪੀਣ ਯੋਗ ਤਾਂ ਛੱਡੋ ਨਹਾਉਣ ਯੋਗ ਵੀ ਨਹੀਂ ਰਿਹਾ ਪੰਜਾਬ ਦੇ ਦਰਿਆਵਾਂ ਦਾ ਪਾਣੀ, ਪ੍ਰਦੂਸ਼ਣ ਕੰਟਰੋਲ ਬੋਰਡ ਦੇ 23 ਸੈਂਪਲਾਂ ਵਿਚੋਂ 17 ਫੇਲ੍ਹ

Punjab News: ਸਤਲੁਜ (Satluj) ਅਤੇ ਘੱਗਰ ਵਿੱਚ ਡ੍ਰੇਨਾਂ ਅਤੇ ਫੈਕਟਰੀਆਂ ਦਾ ਪਾਣੀ ਮਿਲਾਇਆ ਜਾ ਰਿਹਾ ਹੈ, ਜਦੋਂਕਿ ਬਿਆਸ ਵਿੱਚ ਮਰੇ ਪਸ਼ੂ ਸੁੱਟੇ ਜਾ ਰਹੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਨੇ ਮਾਰਚ ਮਹੀਨੇ ਵਿੱਚ ਇਨ੍ਹਾਂ ਤਿੰਨਾਂ ਦਰਿਆਵਾਂ ਦੇ ਪਾਣੀ ਦੇ 23 ਸੈਂਪਲ ਲਏ ਸਨ, ਜਿਨ੍ਹਾਂ ਵਿੱਚੋਂ 17 ਨਮੂਨਿਆਂ ਦੀ ਰਿਪੋਰਟ ਤਸੱਲੀਬਖਸ਼ ਨਹੀਂ ਹੈ।

ਹੋਰ ਪੜ੍ਹੋ ...
  • Share this:

Punjab News: ਵਾਤਾਵਰਣ ਵਿੱਚ ਫੈਲੇ ਪ੍ਰਦੂਸ਼ਣ ਕਾਰਨ ਜਨ-ਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ। ਜ਼ਿੰਦਗੀ ਜੀਓਣ ਲਈ ਮੁੱਢਲੀਆਂ ਲੋੜਾਂ ਹਵਾ ਤੇ ਪਾਣੀ ਵੀ ਨੁਕਸਾਨਦਾਇਕ ਹੁੰਦੇ ਜਾ ਰਹੇ ਹਨ। ਕਿਉਂਕਿ ਪੰਜਾਬ (Punjab) ਦੇ ਦਰਿਆਵਾਂ ਅਤੇ ਨਹਿਰਾਂ ਦਾ ਪਾਣੀ ਹੁਣ ਮਨੁੱਖੀ ਵਰਤੋਂ ਦੇ ਯੋਗ (Water Pollution) ਨਹੀਂ ਰਿਹਾ। ਸਤਲੁਜ (Satluj) ਅਤੇ ਘੱਗਰ ਵਿੱਚ ਡ੍ਰੇਨਾਂ ਅਤੇ ਫੈਕਟਰੀਆਂ ਦਾ ਪਾਣੀ ਮਿਲਾਇਆ ਜਾ ਰਿਹਾ ਹੈ, ਜਦੋਂਕਿ ਬਿਆਸ ਵਿੱਚ ਮਰੇ ਪਸ਼ੂ ਸੁੱਟੇ ਜਾ ਰਹੇ ਹਨ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਨੇ ਮਾਰਚ ਮਹੀਨੇ ਵਿੱਚ ਇਨ੍ਹਾਂ ਤਿੰਨਾਂ ਦਰਿਆਵਾਂ ਦੇ ਪਾਣੀ ਦੇ 23 ਸੈਂਪਲ ਲਏ ਸਨ, ਜਿਨ੍ਹਾਂ ਵਿੱਚੋਂ 17 ਨਮੂਨਿਆਂ ਦੀ ਰਿਪੋਰਟ ਤਸੱਲੀਬਖਸ਼ ਨਹੀਂ ਹੈ। ਭਾਵ, ਨਾ ਨਹਾਉਣ ਯੋਗ ਹੈ ਅਤੇ ਨਾ ਹੀ ਪੀਣ ਯੋਗ ਹੈ। 16 ਮਈ ਨੂੰ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਮੁੱਖ ਇੰਜਨੀਅਰ ਨੇ ਫਿਰੋਜ਼ਪੁਰ ਕੈਨਾਲ ਸਰਕਲ ਦੇ ਨਿਗਰਾਨ ਇੰਜਨੀਅਰ ਨੂੰ ਪੱਤਰ ਲਿਖ ਕੇ ਹਰੀਕੇ ਹੈੱਡ ਵਰਕਸ ਤੋਂ ਵੱਖ-ਵੱਖ ਇਲਾਕਿਆਂ ਨੂੰ ਸਪਲਾਈ ਹੋਣ ਵਾਲਾ ਪਾਣੀ ਨਾ ਪੀਣ ਦੀ ਚਿਤਾਵਨੀ ਦਿੱਤੀ ਸੀ।

ਅਸੰਤੁਸ਼ਟੀਜਨਕ ਗੁਣਵੱਤਾ ਵਾਲੇ ਪਾਣੀ ਦੇ ਸਰੋਤ-

ਬੁੱਢਾ ਨਾਲਾ, ਲੁਧਿਆਣਾ

ਸਤਲੁਜ, ਵੇਈਂ

ਮੁਬਾਰਿਕਪੁਰ ਰੈਸਟ ਹਾਊਸ

ਧਰਮਕੋਟ, ਨਕੋਦਰ

ਘੱਗਰ - ਭੰਖਰਪੁਰ

ਸ਼ਰਮਲ ਨਦੀ ਦੇ 3 ਨਮੂਨੇ

ਛੱਤਬੀੜ, ਘੱਗਰ

ਸਾਗਰਪੁਰਾ ਡ੍ਰੇਨ ਦੇ 2 ਸੈਂਪਲ

ਧਕਾਂਸ਼ੂ ਨੱਲ੍ਹਾ ਦੇ 2 ਨਮੂਨੇ

ਸਰਦੂਲਗੜ੍ਹ

ਚੰਦਰਮਾ

ਰਤਨਖੇੜੀ

ਖਨੌਰੀ

ਤਸੱਲੀਬਖਸ਼ ਗੁਣਵੱਤਾ ਵਾਲੇ ਪਾਣੀ ਦੇ ਸਰੋਤ

ਕਾਲੀ ਬਿਆਸ, ਬਿਆਸ

ਬਿਆਸ ਦਰਿਆ

ਮੁਕੇਰੀਆਂ ਪੁਆਇੰਟ

ਰੋਪੜ, ਹੈੱਡ ਵਰਕਸ

ਸਤਲੁਜ, ਪੇਪਰ ਮਿੱਲ

ਸਤਲੁਜ, ਬੁੱਢਾ ਨਾਲਾ

ਸਤਲੁਜ, ਹਰੀਕੇ

ਪੰਜਾਬ ਦੇ 3 ਦਰਿਆਵਾਂ ਦੇ 40 ਸੈਂਪਲ ਪੁਆਇੰਟ

ਪੰਜਾਬ ਵਿੱਚ ਸਤਲੁਜ, ਬਿਆਸ ਅਤੇ ਘੱਗਰ ਦੇ ਸੈਂਪਲਾਂ ਲਈ ਕੁੱਲ 40 ਪੁਆਇੰਟ ਹਨ। ਸਤਲੁਜ ਵਿੱਚ 16, ਬਿਆਸ ਵਿੱਚ 10 ਅਤੇ ਘੱਗਰ ਵਿੱਚ 14 ਹਨ। ਇਨ੍ਹਾਂ ਪੁਆਇੰਟਾਂ ਤੋਂ ਹਰ ਮਹੀਨੇ 54 ਸੈਂਪਲ ਲਏ ਜਾਂਦੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਾਟਰ ਐਕਟ ਤਹਿਤ 10 ਸਾਲਾਂ ਵਿੱਚ 5096 ਕੇਸ ਦਰਜ ਕੀਤੇ ਗਏ ਹਨ, ਇਸ ਦੇ ਬਾਵਜੂਦ ਪਾਣੀ ਨੂੰ ਦੂਸ਼ਿਤ ਕਰਨ ਦਾ ਸਿਲਸਿਲਾ ਰੁਕਿਆ ਨਹੀਂ ਹੈ। ਪੰਜਾਬ ਵਿੱਚ ਉਦਯੋਗਾਂ ਦਾ ਦੂਸ਼ਿਤ ਪਾਣੀ ਚੋਰੀ-ਛਿਪੇ ਦਰਿਆਵਾਂ ਵਿੱਚ ਛੱਡਿਆ ਜਾ ਰਿਹਾ ਹੈ। ਜ਼ਿਆਦਾਤਰ ਸੈਂਪਲ ਡੀ ਅਤੇ ਈ ਕੁਆਲਿਟੀ ਦੇ ਆ ਰਹੇ ਹਨ। ਦਰਿਆਵਾਂ ਨੂੰ ਬਚਾਉਣ ਲਈ ਜਲ ਕ੍ਰਾਂਤੀ ਕਰਨੀ ਪਵੇਗੀ।

Published by:Krishan Sharma
First published:

Tags: Bhagwant Mann, Pollution, Punjab government, Sant Balbir Singh Seechewal