• Home
  • »
  • News
  • »
  • punjab
  • »
  • CHANDIGARH PUNJAB SHEKHAR SHUKLA TAKES OVER AS CHAIRMAN PUNJAB SERVICES SELECTION BOARD CHIEF SECRETARY SWORN IN KS

ਸ਼ੇਖਰ ਸ਼ੁਕਲਾ ਨੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਵਜੋਂ ਕਮਾਨ ਸੰਭਾਲੀ, ਮੁੱਖ ਸਕੱਤਰ ਨੇ ਚੁਕਾਈ ਸਹੁੰ

ਨਿਯੁਕਤੀ ਸਬੰਧੀ ਚੇਅਰਮੈਨ ਸ਼ੁਕਲਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਪੀਕਰ ਰਾਣਾ ਕੇ.ਪੀ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ, ਇਸ ਜਿੰਮੇਵਾਰੀ ਨੂੰ ਸਿਦਕ ਅਤੇ ਤਨਦੇਹੀ ਨਾਲ ਨਿਭਾਉਣਗੇ।

  • Share this:


    ਚੰਡੀਗੜ੍ਹ: ਪੰਜਾਬ ਦੇ ਮੁੱਖ ਸਕੱਤਰ (Punjab Chief Secretary) ਅਨਿਰੁਧ ਤਿਵਾੜੀ ਨੇ ਵੀਰਵਾਰ ਨੂੰ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫਤਰ ਵਿੱਚ ਐਡਵੋਕੇਟ ਸ਼ੇਖਰ ਸ਼ੁਕਲਾ ਨੂੰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (Services Selection Board under Punjab) ਦੇ ਚੇਅਰਮੈਨ (Chairman of PSSB) ਵਜੋਂ ਸਹੁੰ ਚੁਕਾਈ।

    ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਸ਼ੇਖਰ ਸ਼ੁਕਲਾ (Shekar Shukla) ਦੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਵਜੋਂ ਤੈਨਾਤੀ ਕੀਤੀ ਗਈ ਸੀ, ਜਿਨ੍ਹਾਂ ਨੂੰ ਅੱਜ ਸਕੱਤਰੇਤ ਵਿਖੇ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਹੁਦੇ ਦੀ ਸਹੁੰ ਚੁਕਾਈ ਗਈ।

    ਉਪਰੰਤ ਉਨ੍ਹਾਂ ਨੇ ਵਣ ਭਵਨ ਮੋਹਾਲੀ ਵਿਖੇ ਸਥਿਤ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਫਤਰ ਵਿਖੇ ਚੇਅਰਮੈਨ ਦਾ ਪਦ ਸੰਭਾਲ ਲਿਆ। ਚੇਅਰਮੈਨ ਸ਼ੇਖਰ ਸ਼ੁਕਲਾ ਨੇ ਕਿਹਾ ਉਹ ਜਲਦੀ ਹੀ ਬੋਰਡ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮੀਟਿੰਗ ਕਰਕੇ ਬੋਰਡ ਦੇ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇਗੀ।

    ਨਿਯੁਕਤੀ ਸਬੰਧੀ ਚੇਅਰਮੈਨ ਸ਼ੁਕਲਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਪੀਕਰ ਰਾਣਾ ਕੇ.ਪੀ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ, ਇਸ ਜਿੰਮੇਵਾਰੀ ਨੂੰ ਸਿਦਕ ਅਤੇ ਤਨਦੇਹੀ ਨਾਲ ਨਿਭਾਉਣਗੇ।

    ਜ਼ਿਕਰਯੋਗ ਹੈ ਕਿ ਸ਼ੁਕਲਾ ਪੰਜਾਬ ਬ੍ਰਾਹਮਣ ਸਭਾ ਦੇ ਪ੍ਰਧਾਨ ਤੋਂ ਇਲਾਵਾ ਰੋਪੜ ਕ੍ਰਿਕਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਵੀ ਹਨ। ਇਸ ਮੌਕੇ ਨਵ-ਨਿਯੁਕਤ ਚੇਅਰਮੈਨ ਨਾਲ ਉਨਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।

    Published by:Krishan Sharma
    First published:
    Advertisement
    Advertisement