Home /News /punjab /

ਮੂਸੇਵਾਲੇ ਦੇ ਪਿਤਾ ਦਾ ਦਾਅਵਾ- ਮੇਰੇ ਪੁੱਤ ਪਿੱਛੇ 50-60 ਲੋਕ ਪਏ ਸਨ, 8 ਵਾਰ ਕਤਲ ਦੀਆਂ ਕੋਸ਼ਿਸ਼ਾਂ ਹੋਈਆਂ

ਮੂਸੇਵਾਲੇ ਦੇ ਪਿਤਾ ਦਾ ਦਾਅਵਾ- ਮੇਰੇ ਪੁੱਤ ਪਿੱਛੇ 50-60 ਲੋਕ ਪਏ ਸਨ, 8 ਵਾਰ ਕਤਲ ਦੀਆਂ ਕੋਸ਼ਿਸ਼ਾਂ ਹੋਈਆਂ

(ਫਾਇਲ ਫੋਟੋ)

(ਫਾਇਲ ਫੋਟੋ)

ਨਿਊਜ਼ ਏਜੰਸੀ ਏਐਨਆਈ ਮੁਤਾਬਕ ਬਲਕੌਰ ਸਿੰਘ ਨੇ ਦੋਸ਼ ਲਾਇਆ ਕਿ ਰਹਿੰਦੀ ਕਸਰ ਸਰਕਾਰ ਨੇ ਕੱਢ ਦਿੱਤੀ, ਮੂਸੇਵਾਲਾ ਦੀ ਸੁਰੱਖਿਆ ਘਟਾਈ ਤੇ ਇਸ ਦਾ ਪ੍ਰਚਾਰ ਵੀ ਕਰ ਦਿੱਤਾ। ਬਲਕੌਰ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਗੈਂਗਸਟਰਾਂ ਦੀ ਸਮਾਨੰਤਰ ਸਰਕਾਰ ਚੱਲ ਰਹੀ ਹੈ। ਨੌਜਵਾਨ ਮਾਰੇ ਜਾ ਰਹੇ ਹਨ। ਉਹ ਕਹਿ ਰਿਹਾ ਹੈ ਕਿ ਉਸ ਨੇ ਮਿੱਡੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ। ਕੱਲ੍ਹ ਨੂੰ ਕੋਈ ਸਿੱਧੂ ਦੀ ਮੌਤ ਦਾ ਬਦਲਾ ਲਵੇਗਾ। ਪਰ ਸਾਡਾ ਘਰ ਬਰਬਾਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਜੰਗ ਵਿੱਚ ਆਮ ਘਰ ਦੇ ਨੌਜਵਾਨ ਹੀ ਮਰਦੇ ਹਨ। ਉਹ ਆਪਸ ਵਿਚ ਇੱਕ ਦੂਜੇ ਤੋਂ ਬਦਲਾ ਕਿਉਂ ਨਹੀਂ ਲੈਂਦੇ? ਤੁਸੀਂ ਆਮ ਘਰਾਂ ਨੂੰ ਕਿਉਂ ਨਿਸ਼ਾਨਾ ਬਣਾ ਰਹੇ ਹੋ?

ਹੋਰ ਪੜ੍ਹੋ ...
 • Share this:
  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਦਰਦ ਇੱਕ ਵਾਰ ਫਿਰ ਛਲਕਿਆ। ਸਿੱਧੂ ਦੇ ਕਤਲ ਤੋਂ ਕਰੀਬ ਇੱਕ ਮਹੀਨੇ ਬਾਅਦ ਉਸ ਦੇ ਪਿਤਾ ਨੇ ਦੱਸਿਆ ਕਿ ਮੇਰੇ ਪੁੱਤਰ ਨੂੰ ਮਾਰਨ ਲਈ 50-60 ਲੋਕ ਪਿੱਛੇ ਲੱਗੇ ਹੋਏ ਸਨ। ਚੋਣਾਂ ਦੌਰਾਨ ਉਸ ਨੂੰ ਮਾਰਨ ਦੀਆਂ 8 ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸੁਰੱਖਿਆ ਕਾਰਨ ਉਸ ਦਾ ਬਚਾਅ ਹੋ ਗਿਆ।

  ਨਿਊਜ਼ ਏਜੰਸੀ ਏਐਨਆਈ ਮੁਤਾਬਕ ਬਲਕੌਰ ਸਿੰਘ ਨੇ ਦੋਸ਼ ਲਾਇਆ ਕਿ ਰਹਿੰਦੀ ਕਸਰ ਸਰਕਾਰ ਨੇ ਕੱਢ ਦਿੱਤੀ, ਮੂਸੇਵਾਲਾ ਦੀ ਸੁਰੱਖਿਆ ਘਟਾਈ ਤੇ ਇਸ ਦਾ ਪ੍ਰਚਾਰ ਵੀ ਕਰ ਦਿੱਤਾ।

  ਮਾਨਸਾ ਦੇ ਪਿੰਡ ਬੁਰਜ ਢਿੱਲਵਾਂ ਵਿੱਚ ਸੜਕ ਦਾ ਉਦਘਾਟਨ ਕਰਦਿਆਂ ਬਲਕੌਰ ਸਿੰਘ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਗੈਂਗਸਟਰਾਂ ਦੀ ਸਮਾਨੰਤਰ ਸਰਕਾਰ ਚੱਲ ਰਹੀ ਹੈ। ਨੌਜਵਾਨ ਮਾਰੇ ਜਾ ਰਹੇ ਹਨ। ਉਹ ਕਹਿ ਰਿਹਾ ਹੈ ਕਿ ਉਸ ਨੇ ਮਿੱਡੂਖੇੜਾ ਦੇ ਕਤਲ ਦਾ ਬਦਲਾ ਲਿਆ ਹੈ।

  ਕੱਲ੍ਹ ਨੂੰ ਕੋਈ ਸਿੱਧੂ ਦੀ ਮੌਤ ਦਾ ਬਦਲਾ ਲਵੇਗਾ। ਪਰ ਸਾਡਾ ਘਰ ਬਰਬਾਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਜੰਗ ਵਿੱਚ ਆਮ ਘਰ ਦੇ ਨੌਜਵਾਨ ਹੀ ਮਰਦੇ ਹਨ। ਉਹ ਆਪਸ ਵਿਚ ਇੱਕ ਦੂਜੇ ਤੋਂ ਬਦਲਾ ਕਿਉਂ ਨਹੀਂ ਲੈਂਦੇ? ਤੁਸੀਂ ਆਮ ਘਰਾਂ ਨੂੰ ਕਿਉਂ ਨਿਸ਼ਾਨਾ ਬਣਾ ਰਹੇ ਹੋ?

  ਮੀਡੀਆ ਰਿਪੋਰਟਾਂ ਮੁਤਾਬਕ ਸਿੱਧੂ ਦੇ ਪਿਤਾ ਨੇ ਕਿਹਾ ਕਿ ਅਸੀਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਰਨ ਤੋਂ ਬਾਅਦ ਨਿਰਾਸ਼ ਹੋ ਗਏ ਸੀ। ਚੋਣ ਤੋਂ ਬਾਅਦ ਉਹ ਦੁਬਈ 'ਚ ਸ਼ੋਅ ਕਰਨ ਗਿਆ ਸੀ। ਉਥੋਂ ਪਰਤਣ ਤੋਂ ਬਾਅਦ ਕਿਹਾ ਕਿ ਅਸੀਂ ਅੱਗੇ ਤੋਂ ਕੋਈ ਚੋਣ ਨਹੀਂ ਲੜਾਂਗੇ। ਪਰ ਨਿਸ਼ਚਿਤ ਤੌਰ 'ਤੇ ਚੋਣ ਲੜਨ ਵਾਲਿਆਂ ਲਈ ਖੜ੍ਹੇ ਹੋਣਗੇ। ਉਹ ਸਮਾਜ ਸੇਵਾ ਰਾਹੀਂ ਲੋਕਾਂ ਵਿਚ ਵਿਚਰਨਾ ਚਾਹੁੰਦਾ ਸੀ। ਸਿੱਧੂ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਇੱਕ ਆਮ ਪਰਿਵਾਰ ਵਿੱਚੋਂ ਉੱਠ ਕੇ ਤਰੱਕੀ ਕਰ ਗਿਆ ਤਾਂ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਰੜਕਣ ਲੱਗਾ।

  ਬਲਕੌਰ ਸਿੰਘ ਨੇ ਦੱਸਿਆ ਕਿ ਉਹ ਕਤਲ ਵਾਲੇ ਦਿਨ ਵੀ ਸਿੱਧੂ ਦੇ ਪਿੱਛੇ ਜਾ ਰਿਹਾ ਰਿਹਾ ਸੀ। ਜਦੋਂ ਉਨ੍ਹਾਂ ਨੇ ਕਾਰ ਨੂੰ ਬਾਹਰ ਕੱਢਿਆ ਤਾਂ ਉਸ ਦਾ ਪਿਛਲਾ ਟਾਇਰ ਪੰਕਚਰ ਸੀ। ਇਹ ਦੇਖ ਕੇ ਮੂਸੇਵਾਲਾ ਨੇ ਕਿਹਾ ਕਿ ਕਾਰ ਅੰਦਰ ਲਗਾ ਦਿਓ, ਮੈਂ ਅੰਦਰ ਚਲਾ ਗਿਆ, ਉਦੋਂ ਤੱਕ ਉਹ ਥਾਰ ਕਾਰ ਲੈ ਕੇ ਚਲਾ ਗਿਆ। 8 ਮਿੰਟ ਬਾਅਦ ਫੋਨ ਆਇਆ ਕਿ ਗੋਲੀਬਾਰੀ ਹੋ ਗਈ ਹੈ।
  Published by:Gurwinder Singh
  First published:

  Tags: Sidhu Moose Wala, Sidhu Moosewala

  ਅਗਲੀ ਖਬਰ