Manpreet Kaur
ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਥੋੜ੍ਹੇ ਸਮੇਂ 'ਚ ਵੱਖਰੀ ਪਛਾਣ ਬਣਾ ਕੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੇ ਇੱਕ ਹੋਰ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਫਿਲਹਾਲ ਅਜੇ ਆਪਣੀ ਐਲਬਮ 'ਮੂਸਟੈਪ' ਲਈ ਸੁਰਖੀਆਂ 'ਚ ਹਨ।
ਸਿੱਧੂ ਮੂਸੇਵਾਲਾ ਨੇ ਐਲਾਨ ਕੀਤਾ ਹੈ ਕਿ ਇਸ ਐਲਬਮ ਦਾ ਆਖਰੀ ਟ੍ਰੈਕ ਕਿਹੜਾ ਹੋਵੇਗਾ। ਸਿੱਧੂ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ 'Featuring Tion Wayne' ਐਲਬਮ ਦਾ ਆਖਰੀ ਟਰੈਕ ਹੋਣ ਜਾ ਰਿਹਾ ਹੈ। ਦੱਸ ਦਈਏ ਕਿ ਐਲਬਮ ਦਾ ਪਹਿਲਾ ਟਰੈਕ 15 ਮਈ ਨੂੰ ਜਾਰੀ ਕੀਤਾ ਗਿਆ ਸੀ ਤੇ ਇਸ ਨੂੰ 2 ਮਹੀਨੇ ਹੋ ਗਏ ਹਨ, ਜਦੋਂ ਮੂਸਟੈਪ ਨੇ ਦੁਨੀਆ ਭਰ ਦੇ ਸੰਗੀਤ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ। ਹੁਣ ਸਭ ਇਸ ਦੇ ਆਖਰੀ ਟਰੈਕ ਦਾ ਇੰਤਜ਼ਾਰ ਕਰ ਰਹੇ ਹਨ, ਜਿਸ ਲਈ ਪ੍ਰਸ਼ੰਸਕਾਂ ਨੂੰ ਉਡੀਕ ਵਧੇਰੇ ਸਮੇਂ ਤੱਕ ਨਹੀਂ ਕਰਨੀ ਪਵੇਗੀ।
ਸਿੱਧੂ ਮੂਸੇਵਾਲਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਸਟੋਰੀ ਅਪਲੋਡ ਕੀਤੀ ਹੈ, ਜਿਸ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਜੋਸ਼ ਭਰ ਦਿੱਤਾ ਹੈ। ਜਿਹੜੇ ਪ੍ਰਸ਼ੰਸਕ ਇਹ ਜਾਣ ਕੇ ਉਦਾਸ ਸੀ ਕਿ 'ਮੂਸਟੈਪ' ਖ਼ਤਮ ਹੋਣ ਜਾ ਰਹੀ ਹੈ ਉਨ੍ਹਾਂ ਨੂੰ ਇੱਕ ਵਾਰ ਫਿਰ ਸਿੱਧੂ ਨੇ ਖੁਸ਼ ਕਰ ਦਿੱਤਾ ਹੈ।
ਸਿੱਧੂ ਨੇ ਆਪਣੇ ਪ੍ਰਸ਼ੰਸਕਾਂ ਨੂੰ 9 ਅਗਸਤ ਦੀ ਤਰੀਕ ਨੋਟ ਕਰਨ ਲਈ ਕਿਹਾ। ਸਿੱਧੂ ਦੀ ਸਟੋਰੀ ਤੋਂ ਲੱਗ ਰਿਹਾ ਹੈ ਕਿ 9 ਅਗਸਤ ਨੂੰ ਕੁਝ ਵੱਡਾ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਇੱਕ ਸਵਾਲ-ਜਵਾਬ ਸੈਸ਼ਨ 'ਚ ਇੱਕ ਪ੍ਰਸ਼ੰਸਕ ਨੇ ਸਿੱਧੂ ਮੂਸੇਵਾਲਾ ਨੂੰ ਪੁੱਛਿਆ ਸੀ ਕਿ 'MooseTape' ਖ਼ਤਮ ਹੋਣ ਜਾ ਰਹੀ ਹੈ ਪਰ ਸਿੱਧੂ ਨੇ ਜਵਾਬ ਦਿੱਤਾ ਕਿ ਇਸ ਦਾ ਹਾਲੇ ਅੰਤ ਨਹੀਂ ਹੋਇਆ। ਜਦੋਂ ਤੋਂ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਐਲਬਮ ਨੂੰ ਬੋਨਸ ਟਰੈਕਸ ਦੀ ਵਰਤੋਂ ਕਰਦਿਆਂ ਵਧਾਇਆ ਜਾ ਰਿਹਾ ਹੈ। ਤੇ ਨਾਲ ਹੀ ਸਿੱਧੂ ਦੀ ਜਲਦ ਫਿਲਮ ਵੀ ਸਿਨੇਮਾਂ ਘਰਾਂ 'ਚ ਆਉਣ ਵਾਲੀ ਹੈ, ਜੇ ਗੱਲ ਕਰੀਏ ਮੂਸੇਵਾਲਾ ਦੀ ਤਾਂ ਉਸ ਨੇ lockdown ਵਿੱਚ ਵੀ ਲੋਕ ਦਾ ਖੂਬ entertainment ਕੀਤਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment, Instagram, Lockdown, Punjabi singer, Sidhu Moosewala, Social media, Song