• Home
  • »
  • News
  • »
  • punjab
  • »
  • CHANDIGARH PUNJAB SIDHUS ADVICE CHANNI GOVERNMENT COAL SHORTAGE ACTION TAKEN AGAINST PRIVATE THERMAL PLANTS VIOLATING RULES KS

ਕੋਲੇ ਦੀ ਘਾਟ 'ਤੇ ਸਿੱਧੂ ਨੇ ਚੰਨੀ ਸਰਕਾਰ ਨੂੰ ਦਿੱਤੀ ਸਲਾਹ, ਕਿਹਾ; ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰੋ

ਨਵਜੋਤ ਸਿੰਘ ਸਿੱਧੂ ਨੇ ਪੋਸਟ ਵਿੱਚ ਕਿਹਾ, ''ਪੰਜਾਬ ਨੂੰ ਮਾਮਲੇ ਵਿੱਚ ਪਛਤਾਵਾ ਅਤੇ ਮੁਰੰਮਤ ਕਰਨ ਦੀ ਥਾਂ 'ਤੇ ਕੋਲੇ ਦੀ ਕਮੀ ਨਾਲ ਜੂਝਣ ਲਈ ਤਿਆਰ ਰਹਿਣਾ ਚਾਹੀਦਾ ਹੈਂਂ... ਪ੍ਰਾਈਵੇਟ ਥਰਮਲ ਪਲਾਂਟ, ਜਿਹੜੇ 30 ਦਿਨਾਂ ਲਈ ਕੋਲਾ ਸਟਾਕ ਨਹੀਂ ਰੱਖਦੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ।''

  • Share this:
    ਚੰਡੀਗੜ੍ਹ: ਪੰਜਾਬ ਵਿੱਚ ਕੋਲੇ ਦੀ ਘਾਟ ਕਾਰਨ ਸਰਕਾਰ ਵੱਲੋਂ ਸੂਬੇ ਭਰ ਵਿੱਚ ਬਿਜਲੀ ਕੱਟ ਲਾਏ ਜਾ ਰਹੇ ਹਨ। ਪੰਜਾਬ ਸਰਕਾਰ ਕੋਲ ਸਿਰਫ਼ ਕੁੱਝ ਹੀ ਦਿਨਾਂ ਦਾ ਕੋਲਾ ਬਚਿਆ ਹੈ। ਕੋਲੇ ਦੀ ਘਾਟ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵੇਂ ਇੱਕ-ਦੂਜੇ ਵਿਰੁੱਧ ਬਿਆਨਬਾਜ਼ੀ ਜਾਰੀ ਹੈ। ਕੋਲੇ ਦੀ ਕਮੀ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਲੋਕਾਂ ਦਾ ਗੁੱਸਾ ਫੁੱਟ ਰਿਹਾ ਹੈ।

    ਉਧਰ, ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ ਕੋਲੇ ਦੀ ਘਾਟ 'ਤੇ ਹਮਲਾਵਰ ਢੰਗ ਨਾਲ ਕੰਮ ਕਰਨ ਲਈ ਕਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਨੂੰ ਸਲਾਹ ਦਿੰਦਿਆਂ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਪਾਈ ਹੈ ਅਤੇ ਕਾਰਵਾਈ ਕਰਨ ਲਈ ਕਿਹਾ ਹੈ।


    ਨਵਜੋਤ ਸਿੰਘ ਸਿੱਧੂ ਨੇ ਪੋਸਟ ਵਿੱਚ ਕਿਹਾ, ''ਪੰਜਾਬ ਨੂੰ ਮਾਮਲੇ ਵਿੱਚ ਪਛਤਾਵਾ ਅਤੇ ਮੁਰੰਮਤ ਕਰਨ ਦੀ ਥਾਂ 'ਤੇ ਕੋਲੇ ਦੀ ਕਮੀ ਨਾਲ ਜੂਝਣ ਲਈ ਤਿਆਰ ਰਹਿਣਾ ਚਾਹੀਦਾ ਹੈਂਂ... ਪ੍ਰਾਈਵੇਟ ਥਰਮਲ ਪਲਾਂਟ, ਜਿਹੜੇ 30 ਦਿਨਾਂ ਲਈ ਕੋਲਾ ਸਟਾਕ ਨਹੀਂ ਰੱਖਦੇ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ।''


    ਸਿੱਧੂ ਨੇ ਟਵੀਟ ਵਿੱਚ ਇਹ ਵੀ ਕਿਹਾ, ''ਹੁਣ ਸਮਾਂ ਆ ਗਿਆ ਹੈ ਕਿ ਸੋਲਰ ਪੀਪੀਏ, ਅਤੇ ਛੱਤ ਉਪਰਲੇ ਗਰਿੱਡਾਂ ਲਾਲ ਜੁੜੇ ਸੋਲਰ 'ਤੇ ਹਮਲਾਵਰ ਢੰਗ ਨਾਲ ਨਾਲ ਕੰਮ ਕਰੀਏ!''

    ਜ਼ਿਕਰਯੋਗ ਹੈ ਕਿ ਦੇਸ਼ ਭਰ ਭਰ ਵਿੱਚ ਪੰਜਾਬ ਸਰਕਾਰ ਵੱਲੋਂ ਕੋਲੇ ਦੀ ਕਮੀ ਦੇਸ਼ ਭਰ ਵਿੱਚ ਹੋਣ ਬਾਰੇ ਕਿਹਾ ਗਿਆ, ਜਿਸ ਦੇ ਜਵਾਬ ਵਿੱਚ ਕੇਂਦਰੀ ਊਰਜਾ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਦੇਸ਼ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਹੈ।

    ਇਸਤੋਂ ਇਲਾਵਾ ਪੰਜਾਬ ਸਰਕਾਰ ਦੇ ਪਾਵਰ ਸਟੇਟ ਕਾਰਪੋਰੇਸ਼ਨ ਲਿਮਟਿਡ ਦੇ ਸੀਐਮਡੀ ਏ. ਵੇਣੂ ਪ੍ਰਸਾਦ ਨੇ ਵੀ ਸਰਕਾਰੀ ਥਰਮਲ ਪਲਾਂਟਾਂ ਕੋਲ 4 ਦਿਨ ਦਾ ਕੋਲਾ ਹੋਣ ਬਾਰੇ ਕਿਹਾ ਹੈ।
    Published by:Krishan Sharma
    First published: