• Home
  • »
  • News
  • »
  • punjab
  • »
  • CHANDIGARH PUNJAB VICKY MIDUKHERAS MURDER AVENGED SOON BISHNOI GANG THREATENS KS

ਇੱਕ ਦੀ ਥਾਂ ਚਾਰ ਮਾਰ ਕੇ ਲਵਾਂਗੇ ਬਦਲਾ, ਬਿਸ਼ਨੋਈ ਗੈਂਗ ਨੇ ਦਿੱਤੀ ਧਮਕੀ

ਵਿੱਕੀ ਮਿੱਡੂਖੇੜਾ ਦੇ ਕਤਲ ਦਾ ਛੇਤੀ ਲਵਾਂਗੇ ਬਦਲਾ, ਬਿਸ਼ਨੋਈ ਗੈਂਗ ਨੇ ਦਿੱਤੀ ਧਮਕੀ

ਵਿੱਕੀ ਮਿੱਡੂਖੇੜਾ ਦੇ ਕਤਲ ਦਾ ਛੇਤੀ ਲਵਾਂਗੇ ਬਦਲਾ, ਬਿਸ਼ਨੋਈ ਗੈਂਗ ਨੇ ਦਿੱਤੀ ਧਮਕੀ

  • Share this:
    ਮੋਹਾਲੀ: ਮੋਹਾਲੀ ਦੇ ਸੈਕਟਰ 71 ਵਿੱਚ ਦਿਨ-ਦਿਹਾੜੇ ਕਤਲ ਕੀਤੇ ਗਏ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ (Vicky Middukhera) ਮਾਮਲੇ ਵਿੱਚ ਹੁਣ ਗੈਂਗਸਟਰ (Gangster) ਲਾਰੈਂਸ ਬਿਸ਼ਨੋਈ (Lawrence Bishnoi) ਦੀ ਸੋਸ਼ਲ ਮੀਡੀਆ 'ਤੇ ਧਮਕੀ ਭਰੀ ਪੋਸਟ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੇ ਬਦਲਾ ਲੈਣ ਬਾਰੇ ਕਿਹਾ ਹੈ।

    ਸੋਸ਼ਲ ਮੀਡੀਆ 'ਤੇ ਇੱਕ ਤਾਜ਼ਾ ਪੋਸਟ ਰਾਹੀਂ ਬਿਸ਼ਨੋਈ ਗਰੁੱਪ ਦੇ ਮੈਂਬਰਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ 'ਇੱਕ ਦੀ ਥਾਂ ਚਾਰ ਮਾਰ ਕੇ' ਲੈਣਗੇ।

    ਇੱਕ ਦੀ ਥਾਂ ਚਾਰ ਮਾਰ ਕੇ ਲਵਾਂਗੇ ਬਦਲਾ, ਬਿਸ਼ਨੋਈ ਗੈਂਗ ਨੇ ਦਿੱਤੀ ਧਮਕੀ
    ਇੱਕ ਦੀ ਥਾਂ ਚਾਰ ਮਾਰ ਕੇ ਲਵਾਂਗੇ ਬਦਲਾ, ਬਿਸ਼ਨੋਈ ਗੈਂਗ ਨੇ ਦਿੱਤੀ ਧਮਕੀ


    ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਸੋਈ ਦੇ ਸਾਬਕਾ ਪ੍ਰਧਾਨ ਵਿਰਕਮਜੀਤ ਸਿੰਘ ਵਿੱਕੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਿੱਕੀ ਮਿੱਡੂਖੇੜਾ ਦੀ ਮੌਤ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਨੇ ਇੱਕ ਪੋਸਟ ਪਾ ਕੇ ਧਮਕੀ ਦਿੱਤੀ ਹੈ।

    Vicky Midukhera's murder will be avenged soon, Bishnoi gang threatens
    ਵਿੱਕੀ ਮਿੱਡੂਖੇੜਾ ਦੇ ਕਤਲ ਦਾ ਛੇਤੀ ਲਵਾਂਗੇ ਬਦਲਾ, ਬਿਸ਼ਨੋਈ ਗੈਂਗ ਨੇ ਦਿੱਤੀ ਧਮਕੀ


    ਲਾਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਧਮਕੀ ਦਿੰਦਿਆਂ ਪੋਸਟ ਸਾਂਝੀ ਕੀਤੀ ਹੈ। ਪੋਸਟ ਵਿੱਚ ਲਿਖਿਆ, ''ਰਾਮ ਰਾਮ ਸਾਰੇ ਭਰਾਵਾਂ ਨੂੰ, ਕੱਲ ਸਾਡੇ ਭਰਾ ਵਿੱਕੀ ਮਿੱਡੂਖੇੜਾ ਸਾਨੂੰ ਸਰਿਆਂ ਨੂੰ ਛੱਡ ਕੇ ਚਲਾ ਗਿਆ। ਭਰਾ ਤੇਰੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ। ਇਸ ਭਰਾ ਦਾ ਸਾਡੇ ਅਪਰਾਧਾਂ ਨਾਲ ਕੁੱਝ ਲੈਣ-ਦੇਣ ਨਹੀਂ ਸੀ, ਜਿਸ ਨੇ ਵੀ ਸਾਡੇ ਭਰਾ ਬਾਰੇ ਸੁਣਿਆ ਹੋਵੇਗਾ ਉਹ ਵਧੀਆ ਸੁਣਿ ਆਹੋਵੇਗਾ। ਹੁਣ ਜ਼ਿਆਦਾ ਕੁੱਝ ਨਹੀਂ ਬੋਲਾਂਗਾ, ਬਸ ਹੁਣ ਕਰਕੇ ਵਿਖਾਵਾਂਗੇ। ਬਾਕੀ ਰਹੀ ਗੱਲ ਜਿਹੜਾ ਵੀ ਭਰਾ ਦੇ ਕਤਲ ਲਈ ਜ਼ਿੰਮੇਵਾਰ ਹੈ, ਉਹ ਆਪਣੀ ਮੌਤ ਲਈ ਤਿਆਰੀ ਕਰ ਲਵੇ। ਇਸਦਾ ਰਿਜ਼ਰਟ ਥੋੜ੍ਹੇ ਦਿਨਾਂ ਵਿੱਚ ਹੀ ਮਿਲ ਜਾਵੇਗਾ।''

    ਇਸਤੋਂ ਪਹਿਲਾਂ ਬੰਬੀਹਾ ਗਰੁੱਪ ਵੱਲੋਂ ਸੋਸ਼ਲ ਮੀਡੀਆ ਪੋਸਟ 'ਤੇ ਇੱਕ ਪੋਸਟ ਪਾ ਕੇ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ, ਜਿਸ ਪਿੱਛੋਂ ਹੁਣ ਇਸ ਪੋਸਟ ਨਾਲ ਇੱਕ ਵਾਰ ਫਿਰ ਸੂਬੇ ਵਿੱਚ ਗੈਂਗਸਟਰਾਂ ਵਿਚਕਾਰ ਜੰਗ ਛਿੜ ਗਈ ਹੈ।
    Published by:Krishan Sharma
    First published: