ਬਿਦਰ/ਚੰਡੀਗੜ: Kultar Singh Sandhawan honored with Joga Singh Kalyan Award: ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਬਿਦਰ ਦੇ ਇੱਕ ਸਮਾਹੋਰ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਜੋਗਾ ਸਿੰਘ ਕਲਿਆਣ ਅਵਾਰਡ ਨਾਲ ਸਨਮਾਨ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਦੇ ਇਕ ਬੁਲਾਰੇ ਅਨੁਸਾਰ ਇਹ ਅਵਾਰਡ ਬੀਤੀ ਸ਼ਾਮ ਕਰਨਾਟਿਕਾ ਦੇ ਰਾਜਪਾਲ ਸ੍ਰੀ ਥੀਵਰ ਚੰਦ ਗਹਿਲੋਤ ਨੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਧਵਾਂ ਨੂੰ ਦਿੱਤਾ। ਸੰਧਵਾਂ ਨੇ ਇੰਜੀਨੀਰਿੰਗ ਦੀ ਪੜ੍ਹਾਈ ਇਸੇ ਕਾਲਜ ਤੋਂ ਕੀਤੀ ਹੈ ਅਤੇ ਇਹ ਅਵਾਰਡ ਗੁਰੂ ਨਾਨਕ ਦੇਵ ਇੰਜੀਨੀਰਿੰਗ ਕਾਲਜ ਬਿਦਰ ਦੇ ਪ੍ਰਮੁੱਖ ਅਲੂਮਨੀ ਨੂੰ ਦਿੱਤਾ ਜਾਂਦਾ ਹੈ।
ਸ੍ਰੀ ਨਾਨਕ ਝੀਰਾ ਸਾਹਿਬ ਫਾਊਂਡੇਸ਼ਨ, ਬਿਦਰ(ਕਰਨਾਟਕ) ਵੱਲੋਂ ਆਯੋਜਤ ਸਰਦਾਰ ਜੋਗਾ ਸਿੰਘ ਕਲਿਆਣ ਕਰਨਾਟਕਾ ਐਵਾਰਡ ਸਮਾਗਮ 2022 ਚ ਸ਼ਿਰਕਤ ਕਰਕੇ ਸੰਗਤ ਦੇ ਰੂਬਰੂ ਹੋਏ। pic.twitter.com/FV6HIn0GB6
— Kultar Singh Sandhwan (@Sandhwan) December 26, 2022
ਸ੍ਰੀ ਗੁਰੂ ਨਾਨਕ ਝੀਰਾ ਸਾਹਿਬ ਫਾਉਂਡੇਸ਼ਨ ਬਿਦਰ ਵਲੋਂ ਕਾਲਜ ਕੈਂਪਸ ਵਿੱਚ ਆਯੋਜਿਤ ਕਰਵਾਏ ਗਏ ਇਸ ਸਮਾਰੋਹ ਦੌਰਾਨ ਗਹਿਲੋਤ ਨੇ ਸੰਧਵਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਇਸ ਮੌਕੇ ਸੰਧਵਾਂ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜਾ ਕੀਤੀਆਂ ਅਤੇ ਫਾਉਂਡੇਸ਼ਨ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਗੌਰਤਲਬ ਹੈ ਕਿ ਸੰਧਵਾਂ ਇਸ ਸਮੇਂ ਦੱਖਣੀ ਭਾਰਤ ਦੇ ਸੂਬਿਆਂ ਦੇ ਦੌਰੇ ’ਤੇ ਗਏ ਹੋਏ ਹਨ। ਇਸ ਤੋਂ ਪਹਿਲਾਂ ਸੰਧਵਾਂ ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਮੁੱਖ ਜਥੇਦਾਰ ਕੁਲਵੰਤ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।