Home /News /punjab /

ਵਿਧਾਨ ਸਭਾ 'ਚ ਗੂੰਜਿਆ ਦੀਪਕ ਟੀਨੂੰ ਦਾ ਮੁੱਦਾ, ਮੁੱਖ ਮੰਤਰੀ ਨੇ ਕਿਹਾ; ਲੁੱਕ ਆਊਟ ਨੋਟਿਸ ਜਾਰੀ

ਵਿਧਾਨ ਸਭਾ 'ਚ ਗੂੰਜਿਆ ਦੀਪਕ ਟੀਨੂੰ ਦਾ ਮੁੱਦਾ, ਮੁੱਖ ਮੰਤਰੀ ਨੇ ਕਿਹਾ; ਲੁੱਕ ਆਊਟ ਨੋਟਿਸ ਜਾਰੀ

ਵਿਧਾਨ ਸਭਾ 'ਚ ਗੂੰਜਿਆ ਦੀਪਕ ਟੀਨੂੰ ਦਾ ਮੁੱਦਾ, ਮੁੱਖ ਮੰਤਰੀ ਨੇ ਕਿਹਾ; ਲੁੱਕ ਆਊਟ ਨੋਟਿਸ ਜਾਰੀ

ਕਾਂਗਰਸ ਵੱਲੋਂ ਦੀਪਕ ਟੀਨੂੰ ਦਾ ਮੁੱਦਾ ਚੁੱਕੇ ਜਾਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੱਤਾ ਕਿ ਉਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਵਾੇਗਾ। ਉਨ੍ਹਾਂ ਕਿਹਾ ਕਿ ਗੈਂਗਸਟਰ ਦਾ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਨੇਪਾਲ ਵਿੱਚ ਵੀ ਸਖਤੀ ਕਰਵ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਮੁਲਜ਼ਮ ਅਧਿਕਾਰੀ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ ...
 • Share this:

  Punjab Vidhan Sabha Session 4th Day: ਪੰਜਾਬ ਵਿਧਾਨ ਸਭਾ ਦੇ ਆਖਰੀ ਦਿਨ ਗੈਂਗਸਟਰ ਦੀਪਕ ਟੀਨੂੰ ਦਾ ਮੁੱਦਾ ਜ਼ੋਰਾ ਸ਼ੋਰਾਂ ਨਾਲ ਗੂੰਜਿਆ। ਵਿਰੋਧੀ ਧਿਰ ਕਾਂਗਰਸ ਅਤੇ ਵੱਲੋਂ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਘੇਰਨ ਲਈ ਕੋਈ ਕਸਰ ਨਹੀਂ ਛੱਡੀ ਗਈ। ਜਦਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਇਸਦਾ ਜਵਾਬ ਜਵਾਬ ਦੇਣ ਦਾ ਕੋਈ ਮੌਕਾ ਨਹੀਂ ਖੁੰਝਿਆ।

  ਸਿੱਧੂ ਮੂਸੇਵਾਲਾ ਦੇ ਕਾਤਲਾਂ ਵਿੱਚ ਸ਼ਾਮਲ ਦੀਪਕ ਟੀਨੂੰ ਦੇ ਫਰਾਰ ਮਾਮਲੇ 'ਤੇ ਵਿਰੋਧੀ ਧਿਰ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੁਲਿਸ ਅਤੇ ਸਰਕਾਰ ਮਿਲੀ ਹੋਈ ਹੈ ਅਤੇ ਟੀਨੂੰ ਨੂੰ ਪੁਲਿਸ ਨੇ ਜਾਣਬੁੱਝ ਕੇ ਫਰਾਰ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਦੇ ਫਰਾਰ ਹੋਣ ਦੀ ਜ਼ਿੰਮੇਵਾਰ ਡੀਜੀਪੀ ਅਤੇ ਮੁੱਖ ਮੰਤਰੀ ਮਾਨ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਸਰਕਾਰ ਜੇਲ੍ਹ ਵਿੱਚ ਪੂਰੀਆਂ ਸਹੂਲਤਾਂ ਦੇ ਰਹੀ ਹੈ, ਜਿਸ ਦੇ ਜਵਾਬ ਵਿੱਚ ਅਮਨ ਅਰੋੜਾ ਨੇ ਵੀ ਕਾਂਗਰਸ 'ਤੇ ਉਨ੍ਹਾਂ ਦੀ ਸਰਕਾਰ ਵਿੱਚ ਕੀ ਕੁੱਝ ਹੋਇਆ ਉਸ ਨੂੰ ਲੈ ਕੇ ਹਮਲਾ ਕੀਤਾ।  ਕਾਂਗਰਸ ਵੱਲੋਂ ਦੀਪਕ ਟੀਨੂੰ ਦਾ ਮੁੱਦਾ ਚੁੱਕੇ ਜਾਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੱਤਾ ਕਿ ਉਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਵਾੇਗਾ। ਉਨ੍ਹਾਂ ਕਿਹਾ ਕਿ ਗੈਂਗਸਟਰ ਦਾ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਨੇਪਾਲ ਵਿੱਚ ਵੀ ਸਖਤੀ ਕਰਵ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਮੁਲਜ਼ਮ ਅਧਿਕਾਰੀ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦਾ ਕਤਲ ਬਹੁਤ ਦੁਖਦਾਈ ਹੈ, ਜਿਸ ਵਿੱਚ 36 ਲੋਕ ਸ਼ਾਮਲ ਸਨ ਅਤੇ 28 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਗੈਂਗਸਟਰ ਅੱਜ 6 ਮਹੀਨਿਆ ਅੰਦਰ ਪੈਦਾ ਨਹੀਂ ਹੋਏ ਹਨ, ਸਗੋਂ ਜਿਨ੍ਹਾਂ ਨੇ ਪੈਦਾ ਕੀਤੇ ਹਨ, ਜੇਕਰ ਉਹ ਇਥੇ ਸਾਹਮਣੇ ਬੈਠੇ ਹੁੰਦੇ ਤਾਂ ਉਹ ਦੱਸ ਦਿੰਦੇ।


  ਅਗਲੀ ਕੋਸ਼ਿਸ਼ ਲੁਧਿਆਣਾ ਹਵਾਈ ਅੱਡੇ ਦੇ ਨਾਂਅ ਦੀ

  ਇਸ ਮੌਕੇ ਮੁੱਖ ਮੰਤਰੀ ਨੇ ਮੋਹਾਲੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਲਈ ਕੇਂਦਰ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਹੁਣ ਅੱਗੇ ਕੋਸ਼ਿਸ਼ ਲੁਧਿਆਣਾ ਹਵਾਈ ਅੱਡੇ ਦਾ ਨਾਂਅ ਕਰਤਾਰ ਸਿੰਘ ਸਰਾਭਾ ਦੇ ਨਾਂਅ 'ਤੇ ਰੱਖਣ ਦੀ ਹੋਵੇਗੀ।

  ਬੇਅਦਬੀ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਐਸਆਈ ਨੂੰ ਨੂੰ ਛੇਤੀ ਜਾਂਚ ਪੂਰੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਭਾਵੇ ਕੋਈ ਵੀ, ਕਿਸੇ ਵੀ ਅਹੁਤੇ 'ਤੇ ਬਿਰਾਜਮਾਨ ਹੋਵੇ।

  Published by:Krishan Sharma
  First published:

  Tags: Bhagwant Mann, Punjab Congress, Punjab vidhan sabha