Home /News /punjab /

'ਰਾਜਨੀਤਕ ਸ਼ਹਿ ਤੋਂ ਬਿਨਾਂ ਗੈਂਗਸਟਰ ਨਹੀਂ, ਬਾਕੀ ਜਿਸਦੀ ਜਿੰਨੀ ਲਿਖੀ ਐ...': ਸੋਨੀਆ ਮਾਨ

'ਰਾਜਨੀਤਕ ਸ਼ਹਿ ਤੋਂ ਬਿਨਾਂ ਗੈਂਗਸਟਰ ਨਹੀਂ, ਬਾਕੀ ਜਿਸਦੀ ਜਿੰਨੀ ਲਿਖੀ ਐ...': ਸੋਨੀਆ ਮਾਨ

Sonia Mann (File Photo)

Sonia Mann (File Photo)

ਗੈਂਗਸਟਰਾਂ ਦੀਆਂ ਇਨ੍ਹਾਂ ਧਮਕੀਆਂ ਬਾਰੇ ਤਾਂ ਪੰਜਾਬੀ ਗਾਇਕਾ ਸੋਨੀਆ ਮਾਨ ਨੇ ਕਿਹਾ ਹੈ ਕਿ ਮੇਰੇ ਕੋਲ ਲਾਇਸੈਂਸੀ ਹਥਿਆਰ ਹੈ, ਪਰੰਤੂ ਨਾ ਤਾਂ ਮੈਨੂੰ ਸੁਰੱਖਿਆ ਦੀ ਲੋੜ ਹੈ ਅਤੇ ਨਾ ਹੀ ਮੈਂ ਕੋਈ ਅਜਿਹੀ ਮੰਗ ਕੀਤੀ ਹੈ।ਗਾਇਕਾ ਨੇ ਕਿਹਾ ਕਿ ਇਸ ਸੁਰੱਖਿਆ ਨਾਲ ਕੁੱਝ ਨਹੀਂ ਹੋਣ ਲੱਗਾ, ਕਿਉਂਕਿ ਜਿਸਦੀ ਜਿੰਨੀ ਲਿਖੀ ਹੈ, ਉਹ ਓਨੀ ਉਮਰ ਹੀ ਜਿਊਂਦਾ ਰਹੇਗਾ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ: Sonia mann Speaks on Gangsters Threats to Punjabi Singers: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਗੈਂਗਸਟਰਾਂ ਵੱਲੋਂ ਲਗਾਤਾਰ ਕਿਸੇ ਨਾ ਕਿਸੇ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਗੈਂਗਸਟਰਾਂ ਵੱਲੋਂ ਇੱਕ ਦੂਜੇ ਗਰੁੱਪ ਨੂੰ ਵੀ ਧਮਕੀਆਂ ਦੀਆਂ ਪੋਸਟਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਲੈ ਕੇ ਕਈ ਗਾਇਕਾਂ ਵੱਲੋਂ ਪੰਜਾਬ ਸਰਕਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਅਰਜ਼ੀਆਂ ਵੀ ਲਿਖੀਆਂ ਗਈਆਂ ਹਨ। ਗੈਂਗਸਟਰਾਂ ਦੀਆਂ ਇਨ੍ਹਾਂ ਧਮਕੀਆਂ ਬਾਰੇ ਤਾਂ ਪੰਜਾਬੀ ਗਾਇਕਾ ਸੋਨੀਆ ਮਾਨ ਨੇ ਕਿਹਾ ਹੈ ਕਿ ਮੇਰੇ ਕੋਲ ਲਾਇਸੈਂਸੀ ਹਥਿਆਰ ਹੈ, ਪਰੰਤੂ ਨਾ ਤਾਂ ਮੈਨੂੰ ਸੁਰੱਖਿਆ ਦੀ ਲੋੜ ਹੈ ਅਤੇ ਨਾ ਹੀ ਮੈਂ ਕੋਈ ਅਜਿਹੀ ਮੰਗ ਕੀਤੀ ਹੈ।ਗਾਇਕਾ ਨੇ ਕਿਹਾ ਕਿ ਇਸ ਸੁਰੱਖਿਆ ਨਾਲ ਕੁੱਝ ਨਹੀਂ ਹੋਣ ਲੱਗਾ, ਕਿਉਂਕਿ ਜਿਸਦੀ ਜਿੰਨੀ ਲਿਖੀ ਹੈ, ਉਹ ਓਨੀ ਉਮਰ ਹੀ ਜਿਊਂਦਾ ਰਹੇਗਾ।

ਸੋਨੀਆ ਮਾਨ ਨੇ ਕਿਹਾ ਕਿ ਉਸ ਕੋਲ ਲਾਇਸੈਂਸੀ ਹਥਿਆਰ ਹੈ ਅਤੇ ਹਮੇਸ਼ਾ ਆਪਣੇ ਨਾਲ ਲੈ ਕੇ ਚਲਦੀ ਹੈ, ਬਸ ਸਿਰਫ਼ ਇਹ ਤਸੱਲੀ ਹੁੰਦੀ ਹੈ ਕਿ ਮੇਰੇ ਕੋਲ ਆਪਣੀ ਸੁਰੱਖਿਆ ਲਈ ਕੁੱਝ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਪਿੱਛੋਂ ਕਈ ਕਲਾਕਾਰ ਕੈਨੇਡਾ ਚਲੇ ਗਏ ਹਨ। ਮਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਬੰਬੀਹਾ ਗਰੁੱਪ ਨਾਲ ਜੋੜਿਆ ਜਾਂਦਾ ਸੀ, ਜਦਕਿ ਵਿੱਕੀ ਮਿੱਡੂਖੇੜਾ ਨੂੰ ਲਾਰੈਂਸ ਗਰੁੱਪ ਨਾਲ, ਪਰੰਤੂ ਉਸਦਾ ਮੰਨਣਾ ਹੈ ਕਿ ਰਾਜਨੀਤਕ ਸ਼ਹਿ ਤੋਂ ਬਿਨਾਂ ਗੈਂਗਸਟਰ ਪੈਦਾ ਨਹੀਂ ਹੁੰਦੇ।

'ਹਰ ਵਾਰੀ ਕਿਸਾਨਾਂ ਵੱਲੋਂ ਸੜਕ ਜਾਮ ਕਰਨਾ ਸਹੀ ਨਹੀਂ'

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਦੇ ਧਰਨਿਆਂ ਨੂੰ ਲੈ ਕੇ ਦਿੱਤੇ ਬਿਆਨ ਦੀ ਪ੍ਰੋੜਤਾ ਕਰਦਿਆਂ ਸੋਨੀਆ ਮਾਨ ਨੇ ਨਿਊਜ਼18 'ਤੇ ਕਿਹਾ ਕਿ ਹਰ ਵਾਰੀ ਕਿਸਾਨਾਂ ਵੱਲੋਂ ਸੜਕ ਜਾਮ ਕਰਨਾ ਸਹੀ ਨਹੀਂ, ਪਰੰਤੂ ਕਿਸਾਨਾਂ ਦੀਆਂ ਮੰਗਾਂ ਨੂੰ ਸਮੇਂ ਸਿਰ ਸੁਨਣਾ ਵੀ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਇੱਕ ਮੰਚ *ਤੇ ਆ ਕੇ ਗੱਲ ਰੱਖਣੀ ਪਵੇਗੀ, ਜਿਸ ਨਾਲ ਲੋਕਾਂ ਨੂੰ ਵੀ ਪ੍ਰੇਸ਼ਾਨੀ ਨਹੀਂ ਹੋਵੇਗੀ।

'ਜੇਕਰ ਕੋਈ ਸਿੱਖ ਗਲਤ ਬੋਲਦਾ ਹੈ ਤਾਂ ਉਸਦਾ ਵੀ ਵਿਰੋਧ ਹੋਵੇ'

ਸੁਧੀਰ ਸੂਰੀ ਕਤਲ ਮਾਮਲੇ ਅਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਸੋਨੀਆ ਨੇ ਕਿਹਾ ਕਿ ਜੇਕਰ ਕੋਈ ਹਿੰਦੂ ਗਲਤ ਬੋਲਦਾ ਹੈ ਤਾਂ ਉਸਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਜੇਕਰ ਕੋਈ ਸਿੱਖ ਗਲਤ ਬੋਲਦਾ ਹੈ ਤਾਂ ਉਸਦਾ ਵੀ ਵਿਰੋਧ ਹੋਵੇ। ਗਾਇਕਾ ਨੇ ਕਿਹਾ ਕਿ ਸਾਡੀ ਗੁਰੂਆਂ ਦੀ ਬਾਣੀ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਤੋਂ ਲੈ ਕੇ ਸ੍ਰੀ ਰਾਮ ਤੱਕ ਦਾ ਜਿਕਰ ਹੈ, ਸਾਨੂੰ ਆਪਣਾ ਡੀਐਨਏ ਵੇਖਣਾ ਚਾਹੀਦਾ ਹੈ ਕਿ ਅਸੀਂ ਕੌਣ ਹਾਂ।

ਰਾਜਨੀਤੀ ਵਿੱਚ ਆਉਣ ਦੇ ਸੰਕੇਤ

ਸੋਨੀਆ ਮਾਨ ਨੇ ਸਿਆਸਤ ਵਿੱਚ ਆਉਣ ਦਾ ਦਿੱਤਾ ਸੰਕੇਤ ਵੀ ਦਿੱਤਾ। ਗਾਇਕਾ ਨੇ ਕਿਹਾ ਕਿ ਪਿਛਲੀਆਂ ਚੋਣਾਂ 'ਚ 'ਆਪ' ਵੱਲੋਂ ਮੋਹਾਲੀ ਅਤੇ ਰਾਜਾਸਾਂਸੀ ਤੋਂ ਚੋਣ ਲੜਨ ਦੀ ਪੇਸ਼ਕਸ਼ ਆਈ ਸੀ। ਪਰ ਅਜਿਹਾ ਨਾ ਹੋ ਸਕਿਆ। ਚੋਣਾਂ ਵੇਲੇ ਸੁਖਬੀਰ ਬਾਦਲ ਨਾਲ ਵੀ ਮੁਲਾਕਾਤ ਕੀਤੀ ਸੀ। 2024 'ਚ ਕੀ ਹੋਵੇਗਾ, ਅਜੇ ਤੱਕ ਨਹੀਂ ਸੋਚਿਆ। ਪਰੰਤੂ ਇਥੇ ਵੀ ਇਹ ਵੀ ਜਿ਼ਕਰ ਕਰਨਾ ਬਣਦਾ ਹੈ ਕਿ ਕਿਸਾਨਾਂ ਅੰਦੋਲਨ ਦੌਰਾਨ ਸੋਨੀਆ ਮਾਨ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ ਉਹ ਕਹਿ ਰਹੇ ਹਨ ਕਿ 'ਮੈਂ ਇਸ ਮੋਰਚੇ ਵਿੱਚ ਰਹਿੰਦੀ ਹਾਂ ਤੇ ਸੱਚ ਬੋਲਦੀ ਹਾਂ ਕਿ ਜੇ ਮੈਂ ਵੀ ਕਿਸੇ ਪਾਰਟੀ ਦੀ ਸਿਆਸੀ ਪਾਰਟੀ ਵਿੱਚ ਜਾਵਾਂ ਤਾਂ ਮੈਂ ਗਦਾਰ ਹਾਂ, ਸੋਨੀਆ ਮਾਨ ਗਦਾਰ ਹੋਵੇਗੀ ਸਭ ਤੋਂ ਪਹਿਲਾਂ ਜੇ ਉਹ ਕਿਸੇ ਵੀ ਸਿਆਸੀ ਪਾਰਟੀ ਵਿੱਚ ਜਾਵੇਗੀ, ਕਿਉਂਕਿ ਮੇਰਾ ਇਸ ਮੋਰਚੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਜੇ ਮੈਂ ਉਸ ਸਿਆਸੀ ਪਾਰਟੀ ਜਾਊਂ'

Published by:Krishan Sharma
First published:

Tags: Gangsters, Punjabi Cinema, Punjabi industry, Punjabi singer, Sonia mann