Bharat jodo yatra Punjab: ਕਾਂਗਰਸ ਦੀ ਭਾਰਤ ਜੋੜੋ ਯਾਤਰਾ ਪੰਜਾਬ ਵਿੱਚ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗੀ। ਰਾਹੁਲ ਗਾਂਧੀ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਮੱਥਾ ਟੇਕਣ ਉਪਰੰਤ ਯਾਤਰਾ ਵਾਲੀ ਥਾਂ 'ਤੇ ਪੁੱਜ ਗਏ ਹਨ। ਕੁੱਝ ਹੀ ਦੇਰ ਵਿੱਚ ਇਹ ਯਾਤਰਾ ਇਥੋਂ ਸ਼ੁਰੂ ਹੋ ਜਾਵੇਗੀ, ਜਿਸ ਵਿੱਚ ਪੰਜਾਬ ਸਮੇਤ ਹਰਿਆਣਾ, ਹਿਮਾਚਲ ਦੇ ਕਾਂਗਰਸੀ ਵੀ ਸ਼ਾਮਲ ਹੋਣਗੇ। ਇਥੋਂ ਹੀ ਹਰਿਆਣਾ ਦੇ ਆਗੂ ਦੇ ਕਾਂਗਰਸੀ ਲੀਡਰਾਂ ਨੂੰ ਯਾਤਰਾ ਦਾ ਝੰਡਾ ਸੌਂਪਣਗੇ।
ਇਸ ਮੌਕੇ ਰਾਹੁਲ ਗਾਂਧੀ ਨਾਲ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਰਾਜ ਸਭਾ ਮੈਂਬਰ ਕੇ.ਸੀ. ਵੇਣੂਗੋਪਾਲ, ਜੈਰਾਮ ਰਮੇਸ਼, ਦਿਗਵਿਜੇ ਸਿੰਘ, ਹਿਮਾਚਲ ਦੇ ਸੀਐਮ ਸੁਖਵਿੰਦਰ ਸਿੰਘ ਸੁੱਖੂ, ਹਰਿਆਣਾ ਦੇ ਸਾਬਕਾ ਸੀਐਮ ਭੁਪਿੰਦਰ ਹੁੱਡਾ ਵੀ ਪਹੁੰਚਣਗੇ।
ਰਾਹੁਲ ਗਾਂਧੀ ਨੇ ਕੈਂਟਰ 'ਚ ਕੱਟੀ ਰਾਤ
ਇਸਤੋਂ ਬੀਤੇ ਦਿਨ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਉਪਰੰਤ ਰਾਹੁਲ ਗਾਂਧੀ ਸ਼ਾਮ 5 ਵਜੇ ਹੀ ਫਤਿਹਗੜ੍ਹ ਸਾਹਿਬ ਪੁੱਜ ਗਏ ਸਨ। ਪੰਜਾਬ ਵਿੱਚ ਕੜਾਕੇ ਦੀ ਠੰਢ ਦੇ ਚਲਦਿਆਂ ਪਾਰਾ ਤੇਜ਼ੀ ਨਾਲ ਡਿੱਗਿਆ, ਜਿਸ ਕਾਰਨ ਠੰਢ ਵੱਧ ਗਈ ਹੈ। ਇਥੇ ਕੈਂਟਰ ਵਿੱਚ ਹੀ ਰਾਤ ਕੱਟੀ।
ਰਾਹੁਲ ਗਾਂਧੀ ਨੇ ਰੋਜ਼ਾ ਸ਼ਰੀਫ਼ ਟੇਕਿਆ ਮੱਥਾ
ਦੱਸ ਦੇਈਏ ਕਿ ਰਾਹੁਲ ਗਾਂਧੀ ਪੰਜਾਬ ਵਿੱਚ ਅੱਜ 11 ਜਨਵਰੀ ਨੂੰ ਫਤਿਹਗੜ੍ਹ ਸਾਹਿਬ ਤੋਂ ਯਾਤਰਾ ਦੀ ਸ਼ੁਰੂਆਤ ਕਰਨਗੇ। ਇਸ ਵਿੱਚ ਕੇਂਦਰ ਦੇ 1500 ਅਤੇ ਸੂਬੇ ਦੇ ਦੇ 470 ਯਾਤਰੀ ਵੀ ਨਾਲ ਰਹਿਣਗੇ। ਯਾਤਰਾ ਦੀ ਅਗਵਾਈ ਅਤੇ ਪ੍ਰਬੰਧ ਵਿਧਾਇਕ ਅਤੇ ਯਾਤਰਾ ਦੇ ਪੰਜਾਬ ਇੰਚਾਰਜ ਕੁਲਜੀਤ ਸਿੰਘ ਨਾਗਰਾ ਅਤੇ ਕਾਂਗਰਸ ਜਿ਼ਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BHARAT JODO YATRA, Congress, Punjab Congress, Rahul Gandhi