ਚੰਡੀਗੜ੍ਹ: Punjab Congress Crisis: ਕਾਂਗਰਸ ਪਾਰਟੀ (Congress) ਦੀ ਦਿਨੋ-ਦਿਨ ਪਤਲੀ ਹੁੰਦੀ ਹਾਲਤ 'ਤੇ ਸਾਬਕਾ ਕਾਂਗਰਸ 'ਚ ਕੈਬਨਿਟ ਮੰਤਰੀ ਰਹੇ ਰਾਜ ਕੁਮਾਰ ਵੇਰਕਾ (Raj Kumar Verka) ਨੇ ਸ਼ੁੱਕਰਵਾਰ ਦਿਲ ਦੀ ਭੜਾਸ ਕੱਢਦੇ ਹੋਏ ਕਾਂਗਰਸ ਹਾਈਕਮਾਂਡ (Congress Top Leadership) ਨੂੰ ਹੀ ਨਿਸ਼ਾਨੇ 'ਤੇ ਲੈ ਲਿਆ। ਉਨ੍ਹਾਂ ਕਾਂਗਰਸ ਦੀ ਹਾਲਤ ਲਈ ਸਿੱਧਾ ਕਾਂਗਰਸ ਹਾਈਕਮਾਂਡ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ।
ਕਾਂਗਰਸੀ ਆਗੂ ਵੇਰਕਾ ਨੇ ਕਿਹਾ ਕਿ ਕਾਂਗਰਸ ਦੀ ਹੁਣ ਜੋ ਹਾਲਤ ਹੋਈ ਹੈ ਉਹ ਸਭ ਕਾਂਗਰਸ ਦੇ ਅੰਦਰੂਨੀ ਕਲੇਸ਼ ਕਾਰਨ ਹੋਈ ਹੈ, ਜਿਸ ਲਈ ਹਾਈਕਮਾਂਡ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਚੱਲ ਰਹੇ ਕਲੇਸ਼ ਨੂੰ ਵੇਖ ਕੇ ਹਾਈਕਮਾਂਡ ਮੂਕ ਦਰਸ਼ਕ ਬਣ ਕੇ ਬੈਠੀ ਰਹੀ।
ਵੇਰਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਦਿਨੋ-ਦਿਨ ਨੁਕਸਾਨ ਹੋ ਰਿਹਾ ਹੈ ਪਰੰਤੂ ਹਾਈਕਮਾਂਡ ਤਮਾਸ਼ਾ ਵੇਖ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਆਪਣੀਆਂ ਅੱਖਾਂ ਖੋਲ੍ਹਣੀਆਂ ਹੋਣਗੀਆਂ, ਕਿਤੇ ਅਜਿਹਾ ਨਾ ਹੋਵੇ ਕਿ ਹੋਰ ਵੀ ਲੋਕ ਕਾਂਗਰਸ ਛੱਡ ਕੇ ਚਲੇ ਜਾਣ।
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਵੱਡੇ ਲੀਡਰ ਸੁਨੀਲ ਜਾਖੜ ਪਿਛੇ ਜਿਹੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amarinder Raja Warring, Congress, Punjab congess, Punjab politics, Raj Kumar Verka