Home /News /punjab /

Desh Ki Jawani: ਰਾਮ ਰਹੀਮ ਦੇ ਗੀਤ 'ਤੇ ਹੰਗਾਮਾ, 'ਬਲਾਤਕਾਰੀ ਤੇ ਕੁਕਰਮੀ ਬੰਦਾ ਨੌਜਵਾਨੀ ਨੂੰ ਕੀ ਸੇਧ ਦੇ ਸਕਦੈ'

Desh Ki Jawani: ਰਾਮ ਰਹੀਮ ਦੇ ਗੀਤ 'ਤੇ ਹੰਗਾਮਾ, 'ਬਲਾਤਕਾਰੀ ਤੇ ਕੁਕਰਮੀ ਬੰਦਾ ਨੌਜਵਾਨੀ ਨੂੰ ਕੀ ਸੇਧ ਦੇ ਸਕਦੈ'

Desh Ki Jawani: ਰਾਮ ਰਹੀਮ ਦੇ ਗੀਤ 'ਤੇ ਹੰਗਾਮਾ, 'ਬਲਾਤਕਾਰੀ ਤੇ ਕੁਕਰਮੀ ਬੰਦਾ ਨੌਜਵਾਨੀ ਨੂੰ ਕੀ ਸੇਧ ਦੇ ਸਕਦੈ'

Desh Ki jawani Songh: ਗਰੇਵਾਲ ਨੇ ਕਿਹਾ ਕਿ ਜਿਸ ਵਿਅਕਤੀ ਉਪਰ ਨੌਜਵਾਨਾਂ ਨੂੰ ਨਪੁੰਸਕ ਬਣਾਉਣ ਅਤੇ ਹਿੰਸਾ ਭੜਕਾਉਣ ਵਰਗੇ ਦੋਸ਼ ਲੱਗੇ ਹੋਣ ਅਤੇ ਉਹ ਬਲਾਤਕਾਰ ਦੇ ਦੋਸ਼ ਵਿੱਚ ਸਜ਼ਾ ਕੱਟ ਰਿਹਾ ਹੋਵੇ, ਉਹ ਨੌਜਵਾਨਾਂ ਨੂੰ ਕਿਵੇਂ ਸੰਦੇਸ਼ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਰਾਮ ਰਹੀਮ ਸਿੰਘ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਮਾਰ ਲੈਣਾ ਚਾਹੀਦਾ ਹੈ।

ਹੋਰ ਪੜ੍ਹੋ ...
  • Share this:

Ram Rahim Desh Ki jawani Songh: ਸਾਧਵੀ ਯੋਨ ਸੋਸ਼ਣ ਮਾਮਲੇ ਵਿੱਚ ਪੈਰੋਲ 'ਤੇ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਨਵੇਂ ਗੀਤ 'ਤੇ ਸਿਆਸਤ ਭਖ ਗਈ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਇੱਕ ਉਹ ਬੰਦਾ ਜਿਹੜਾ ਬਲਾਤਕਾਰ ਅਤੇ ਕੁਕਰਮੀ ਦੇ ਦੋਸ਼ ਵਿੱਚ ਸਜ਼ਾ ਕੱਟ ਰਿਹਾ ਹੈ, ਉਹ ਨੌਜਵਾਨਾਂ ਨੂੰ ਕੀ ਸੇਧ ਦੇਵੇਗਾ? ਦੱਸ ਦੇਈਏ ਕਿ ਰਾਮ ਰਹੀਮ ਨੇ ਬੀਤੇ ਦਿਨ ਆਪਣਾ ਨਵਾਂ ਗੀਤ ਦੇਸ਼ ਕੀ ਜਵਾਨੀ ਜਾਰੀ ਕੀਤਾ ਹੈ, ਜਿਸ ਰਾਹੀਂ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।

ਗਰੇਵਾਲ ਨੇ ਕਿਹਾ ਕਿ ਜਿਸ ਵਿਅਕਤੀ ਉਪਰ ਨੌਜਵਾਨਾਂ ਨੂੰ ਨਪੁੰਸਕ ਬਣਾਉਣ ਅਤੇ ਹਿੰਸਾ ਭੜਕਾਉਣ ਵਰਗੇ ਦੋਸ਼ ਲੱਗੇ ਹੋਣ ਅਤੇ ਉਹ ਬਲਾਤਕਾਰ ਦੇ ਦੋਸ਼ ਵਿੱਚ ਸਜ਼ਾ ਕੱਟ ਰਿਹਾ ਹੋਵੇ, ਉਹ ਨੌਜਵਾਨਾਂ ਨੂੰ ਕਿਵੇਂ ਸੰਦੇਸ਼ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਰਾਮ ਰਹੀਮ ਸਿੰਘ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਮਾਰ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਰਾਮ ਰਹੀਮ ਨੇ ਬੀਤੇ ਦਿਨ ਵੀ ਸਿੱਖ ਕੌਮ ਨੂੰ ਚੁਨੌਤੀ ਦਿੱਤੀ ਸੀ ਕਿ ਪਹਿਲਾਂ ਤੁਸੀ ਆਪਣੇ ਧਰਮ ਵਿਚੋਂ ਨਸ਼ਾ ਖਤਮ ਕਰ ਲਵੋ, ਜੋ ਕਿ ਇਹ ਸਭ ਕੁੱਝ ਯੋਜਨਾਬੱਧ ਢੰਗ ਨਾਲ ਕੀਤਾ ਜਾ ਰਿਹਾ ਹੈ ਅਤੇ ਇਸ ਪਿੱਛੇ ਬਹੁਤ ਵੱਡੀ ਸਾਜਿਸ਼ ਹੈ।


ਉਧਰ, ਬਾਬਾ ਦਾਦੂਵਾਲ ਨੇ ਕਿਹਾ ਕਿ ਜਿਹੜਾ ਵਿਅਕਤੀ ਖੁਦ ਸਜ਼ਾ ਭੁਗਤ ਰਿਹਾ ਹੈ ਅਤੇ ਪੈਰੋਲ ਉਪਰ ਬਾਹਰ ਆਇਆ ਹੋਵੇ ਤਾਂ ਉਸਦਾ ਸੰਦੇਸ਼ ਕੀ ਮਾਇਨੇ ਰੱਖਦਾ ਹੈ। ਉਨ੍ਹਾਂ ਰਾਮ ਰਹੀਮ ਦੇ ਸੰਦੇਸ਼ ਉਪਰ ਚੁਟਕੀ ਲੈਂਦੇ ਹੋਏ ਇੱਕ ਕਹਾਵਤ ਦੀ ਉਦਾਹਰਨ ਵੀ ਦਿੱਤੀ। ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਕੁਕਰਮਾਂ ਦਾ ਅੱਡਾ ਅਤੇ ਇਹ ਰਾਮ ਰਹੀਮ ਵੱਲੋਂ ਅਜਿਹੇ ਸੰਦੇਸ਼ ਧਰਮਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ।

ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਗੁਰਮੀਤ ਰਾਮ ਰਹੀਮ ਸਿੰਘ ਨੂੰ ਪਿਛਲੇ ਮਹੀਨੇ ਹਰਿਆਣਾ ਸਰਕਾਰ ਨੇ 40 ਦਿਨ ਦੀ ਪੈਰੋਲ ਦਿੱਤੀ ਹੈ, ਜਿਸ ਪਿੱਛੋਂ ਪੰਜਾਬ ਦੇ ਸਲਾਬਤਪੁਰਾ ਵਿੱਚ ਰਾਮ ਰਹੀਮ ਨੇ ਸਤਿਸੰਗ ਨੂੰ ਵੀ ਸੰਬੋਧਨ ਕੀਤਾ ਸੀ ਅਤੇ ਹੁਣ ਇਹ ਨਵਾਂ ਗੀਤ ਜਾਰੀ ਕੀਤਾ ਹੈ। ਇਸਤੋਂ ਪਹਿਲਾਂ ਪਿਛਲੀ ਵਾਰ ਪੈਰੋਲ 'ਤੇ ਵੀ ਰਾਮ ਰਹੀਮ ਨੇ ਇੱਕ ਗੀਤ ਚੈਟ ਪੇ ਚੈਟ ਜਾਰੀ ਕੀਤਾ ਸੀ। ਪੈਰੋਲ 'ਤੇ ਬਾਹਰ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਹੁਣ ਫਿਰ ਇੱਕ ਇੱਕ ਨਵਾਂ ਗੀਤ Desh Ki Jawani ਜਾਰੀ ਕੀਤਾ ਹੈ।

Published by:Krishan Sharma
First published:

Tags: Daduwal punjab, Gurmeet Ram Rahim Singh, SGPC, Shiromani Akali Dal