Home /News /punjab /

ਪੰਜਾਬੀ ਯੂਨੀਵਰਸਿਟੀ ਦੀ ਖੋਜ ਸ਼ਾਖਾ ਛੇਤੀ ਹੋਵੇਗੀ ਕਾਗਜ਼ ਮੁਕਤ, ਡਿਜ਼ੀਟਲ ਹੋਣਗੇ ਕਾਰਜ

ਪੰਜਾਬੀ ਯੂਨੀਵਰਸਿਟੀ ਦੀ ਖੋਜ ਸ਼ਾਖਾ ਛੇਤੀ ਹੋਵੇਗੀ ਕਾਗਜ਼ ਮੁਕਤ, ਡਿਜ਼ੀਟਲ ਹੋਣਗੇ ਕਾਰਜ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ ਕਿ ਯੂਨੀਵਰਸਿਟੀ ਦੀ ਖੋਜ ਸ਼ਾਖਾ (ਰਿਸਰਚ ਬਰਾਂਚ) ਜਲਦ ਹੀ ਕਾਗਜ਼-ਰਹਿਤ ਹੋ ਜਾਵੇਗੀ। ਖੋਜ ਸ਼ਾਖਾ ਦਾ ਸਾਰਾ ਕਾਰਜ ਡਿਜੀਟਲ ਮਾਧਿਅਮ ਰਾਹੀਂ ਸੰਭਵ ਹੋਵੇਗਾ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ ਕਿ ਯੂਨੀਵਰਸਿਟੀ ਦੀ ਖੋਜ ਸ਼ਾਖਾ (ਰਿਸਰਚ ਬਰਾਂਚ) ਜਲਦ ਹੀ ਕਾਗਜ਼-ਰਹਿਤ ਹੋ ਜਾਵੇਗੀ। ਖੋਜ ਸ਼ਾਖਾ ਦਾ ਸਾਰਾ ਕਾਰਜ ਡਿਜੀਟਲ ਮਾਧਿਅਮ ਰਾਹੀਂ ਸੰਭਵ ਹੋਵੇਗਾ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ ਕਿ ਯੂਨੀਵਰਸਿਟੀ ਦੀ ਖੋਜ ਸ਼ਾਖਾ (ਰਿਸਰਚ ਬਰਾਂਚ) ਜਲਦ ਹੀ ਕਾਗਜ਼-ਰਹਿਤ ਹੋ ਜਾਵੇਗੀ। ਖੋਜ ਸ਼ਾਖਾ ਦਾ ਸਾਰਾ ਕਾਰਜ ਡਿਜੀਟਲ ਮਾਧਿਅਮ ਰਾਹੀਂ ਸੰਭਵ ਹੋਵੇਗਾ।

 • Share this:
  ਚੰਡੀਗੜ੍ਹ/ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ ਕਿ ਯੂਨੀਵਰਸਿਟੀ ਦੀ ਖੋਜ ਸ਼ਾਖਾ (ਰਿਸਰਚ ਬਰਾਂਚ) ਜਲਦ ਹੀ ਕਾਗਜ਼-ਰਹਿਤ ਹੋ ਜਾਵੇਗੀ। ਖੋਜ ਸ਼ਾਖਾ ਦਾ ਸਾਰਾ ਕਾਰਜ ਡਿਜੀਟਲ ਮਾਧਿਅਮ ਰਾਹੀਂ ਸੰਭਵ ਹੋਵੇਗਾ। ਡੀਨ ਖੋਜ ਡਾ. ਏ.ਕੇ. ਤਿਵਾੜੀ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਤਕਰੀਬਨ ਇੱਕ ਸਾਲ ਪਹਿਲਾਂ ਇਸ ਸੰਬੰਧੀ ਲੋੜ ਨੂੰ ਮੁੱਖ ਰਖਦਿਆਂ ਇਹ ਕਾਰਜ ਸ਼ੁਰੂ ਕਰਵਾਇਆ ਸੀ।

  ਉਨ੍ਹਾਂ ਦੱਸਿਆ ਕਿ ਪੰਜਾਬੀਪੀਡੀਆ ਵਿੱਚ ਕੰਮ ਕਰਦੇ ਵੈੱਬ ਡਿਵੈਲਪਰ ਗੁਰਪ੍ਰੀਤ ਸਿੰਘ ਵੱਲੋਂ ਡਾ. ਵਿਸ਼ਾਲ ਗੋਇਲ, ਡਾ. ਗੁਰਪ੍ਰੀਤ ਸਿੰਘ ਜੋਸ਼ਨ ਅਤੇ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਸਰਗਰਮ ਅਗਵਾਈ ਹੇਠ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ ਗਿਆ। ਇਨ੍ਹਾਂ ਮਾਹਿਰਾਂ ਵੱਲੋਂ ਵਿਕਸਤ ਕੀਤਾ ਗਿਆ ਇਸ ਸੰਬੰਧੀ ਪੋਰਟਲ ਖੋਜ ਕਾਰਜ ਦੀ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਆਪਣੇ ਸੰਬੰਧਿਤ ਦਸਤਾਵੇਜ਼ਾਂ ਨੂੰ ਕੰਪਿਊਟਰਾਈਜ਼ਡ ਪ੍ਰਕਿਰਿਆ ਰਾਹੀਂ ਸੰਭਾਲਣ ਅਤੇ ਫੌਰੀ ਲੱਭਣ ਦੇ ਯੋਗ ਬਣਾਉਂਦਾ ਹੈ।ਇਸ ਪ੍ਰਣਾਲੀ ਵਿਚਲੀ ਪ੍ਰਕਿਰਿਆ ਰਾਹੀਂ ਵਾਈਸ ਚਾਂਸਲਰ, ਡੀਨਜ਼, ਵਿਭਾਗਾਂ ਦੇ ਮੁਖੀ, ਵਿਦਿਆਰਥੀ, ਸੁਪਰਵਾਈਜ਼ਰ/ਸਹਿ-ਸੁਪਰਵਾਈਜ਼ਰ, ਬਾਹਰੀ ਪਰੀਖਿਅਕ, ਖੋਜ ਸ਼ਾਖਾ ਦੇ ਸਾਰੇ ਸਟਾਫ਼ ਮੈਂਬਰਾਂ ਕੋਲ ਆਪਣੀ ਵਰਤੋਂ ਲਈ ਆਪਣਾ ਸੰਬੰਧਤ ਡੈਸ਼ਬੋਰਡ ਉਪਲਬਧ ਹੋਵੇਗਾ ਜਿੱਥੋਂ ਉਹ ਆਪੋ ਆਪਣੀ ਸਹੂਲਤ ਅਤੇ ਸਮਰਥਾ ਅਨੁਸਾਰ ਕਾਰਜ ਕਰ ਸਕਣਗੇ। ਅਜਿਹਾ ਸ਼ੁਰੂ ਹੋਣ ਨਾਲ ਬਹੁਤ ਸਾਰੇ ਲਾਭ ਹੋਣਗੇ। ਖੋਜਾਰਥੀਆਂ ਨੂੰ ਇਹ ਸਹੂਲਤ ਹੋਵੇਗੀ ਕਿ ਉਨ੍ਹਾਂ ਨੂੰ ਆਪਣੀ ਅਰਜ਼ੀ ਨੂੰ ਟਰੇਸ ਕਰਨ ਲਈ ਕਿਤੇ ਜਾਣ ਦੀ ਲੋੜ ਨਹੀਂ ਹੋਵੇਗੀ।

  ਵਿਦਿਆਰਥੀ ਆਪਣੇ ਸਾਰੇ ਸੈਮੀਨਾਰਾਂ, ਬਕਾਇਆ ਫੀਸਾਂ ਆਦਿ ਬਾਰੇ ਸਾਰੀਆਂ ਸੂਚਨਾਵਾਂ ਇਸੇ ਵਿਧੀ ਰਾਹੀਂ ਪ੍ਰਾਪਤ ਕਰਦੇ ਰਹਿਣਗੇ, ਇਸ ਤਰ੍ਹਾਂ ਉਨ੍ਹਾਂ ਵੱਲੋਂ ਖੋਜ ਸ਼ਾਖਾ ਦੇ ਕੀਤੇ ਜਾਣ ਵਾਲੇ ਦੌਰਿਆਂ ਦੀ ਗਿਣਤੀ ਆਪਣੇ ਆਪ ਘੱਟ ਹੋ ਜਾਵੇਗੀ। ਵਿਭਾਗ ਦੇ ਮੁਖੀ ਵਿਦਿਆਰਥੀਆਂ ਦੁਆਰਾ ਜਮ੍ਹਾਂ ਕਰਵਾਈਆਂ ਅਰਜ਼ੀਆਂ ਨੂੰ ਆਪਣੇ ਡੈਸ਼ਬੋਰਡ ਰਾਹੀਂ ਅੱਗੇ ਭੇਜਣਗੇ ਅਤੇ ਇਸ ਪ੍ਰਕਿਰਿਆ ਲਈ ਕੋਈ ਵੀ ਕਾਗਜ਼ੀ ਰੂਪ ਵਿੱਚ ਦਸਤਾਵੇਜ਼ ਨਹੀਂ ਭੇਜੇ ਜਾਣਗੇ। ਖੋਜ ਸ਼ਾਖਾ ਦੇ ਸੰਬੰਧਤ ਕਲਰਕ ਆਪਣੇ ਡੈਸ਼ਬੋਰਡਾਂ ਰਾਹੀਂ ਪੋਰਟਲ ਉੱਤੇ ਹੀ ਅਰਜ਼ੀਆਂ ਦਾ ਮੁਲਾਂਕਣ ਅਤੇ ਬਾਕੀ ਪ੍ਰਕਿਰਿਆ ਪੂਰੀ ਕਰਨਗੇ।

  ਵੱਖ-ਵੱਖ ਫੈਕਲਟੀਆਂ ਦੇ ਡੀਨ ਅਤੇ ਡੀਨ ਖੋਜ ਕੋਲ ਆਉਣ ਵਾਲੀਆਂ ਸਾਰੀਆਂ ਫਾਈਲਾਂ ਦੀ ਪ੍ਰਕਿਰਿਆ ਲਈ ਹਰੇਕ ਸੰਬੰਧਤ ਅਧਿਕਾਰੀ ਕੋਲ ਆਪਣਾ ਡੈਸ਼ਬੋਰਡ ਹੋਵੇਗਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਪਣੇ ਡੈਸ਼ਬੋਰਡਾਂ ਰਾਹੀਂ ਉਹਨਾਂ ਦੀਆਂ ਅਰਜ਼ੀਆਂ ਦੀ ਪ੍ਰਕਿਰਿਆ ਬਾਰੇ ਰੀਅਲ ਟਾਈਮ ਅੱਪਡੇਟ ਵੀ ਪ੍ਰਾਪਤ ਹੋਣਗੇ। ਥੀਸਿਸ ਜਮ੍ਹਾਂ ਕਰਵਾਉਣ ਦਾ ਕਾਰਜ ਵੀ ਵਿਦਿਆਰਥੀ ਪੋਰਟਲ ਰਾਹੀਂ ਹੋਵੇਗਾ। ਵਾਈਸ ਚਾਂਸਲਰ ਵੱਲੋਂ ਆਪਣੇ ਦਫ਼ਤਰ ਵਿੱਚ ਆਉਣ ਵਾਲੀਆਂ ਫਾਈਲਾਂ ਦੀ ਪ੍ਰਕਿਰਿਆ ਲਈ ਆਪਣਾ ਵੱਖਰਾ ਡੈਸ਼ਬੋਰਡ ਹੋਵੇਗਾ।ਇਸੇ ਤਰ੍ਹਾਂ ਬਾਹਰੀ ਪਰੀਖਿਅਕਾਂ ਕੋਲ ਰਿਪੋਰਟਾਂ ਜਮ੍ਹਾਂ ਕਰਾਉਣ ਲਈ ਆਪਣਾ ਡੈਸ਼ਬੋਰਡ ਹੋਵੇਗਾ।

  ਆਟੋਮੇਸ਼ਨ ਦੀ ਇਹ ਪ੍ਰਕਿਰਿਆ ਓਪਨ ਸੋਰਸ ਤਕਨਾਲੋਜੀਆਂ ਰਾਹੀਂ ਵਿਕਸਤ ਕੀਤੀ ਗਈ ਹੈ। ਇੱਥੋਂ ਤੱਕ ਕਿ ਹੋਸਟਿੰਗ ਵੀ ਯੂਨੀਵਰਸਿਟੀ ਦੇ ਆਪਣੇ ਸਰਵਰ ਉੱਤੇ ਕੀਤੀ ਜਾਵੇਗੀ।ਭਵਿੱਖ ਵਿੱਚ ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ ਦੇ ਆਟੋਮੇਸ਼ਨ, ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਵਰਗੇ ਪ੍ਰੋਜੈਕਟ ਵੀ ਇਸ ਤਕਨੀਕ ਦੀ ਵਰਤੋਂ ਕਰਕੇ ਪੂਰੇ ਕੀਤੇ ਜਾਣਗੇ। ਡੀਨ ਖੋਜ ਪ੍ਰੋ. ਏ.ਕੇ. ਤਿਵਾੜੀ ਅਤੇ ਸਹਾਇਕ ਡੀਨ ਖੋਜ ਪ੍ਰੋ. ਮਨਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਆਟੋਮੇਸ਼ਨ ਰਾਹੀਂ ਸਮੁੱਚੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਜਾਵੇਗਾ। ਅਜਿਹਾ ਹੋਣ ਨਾਲ ਰਿਪੋਰਟ ਬਣਾਉਣਾ ਬਹੁਤ ਆਸਾਨ ਹੋਵੇਗਾ ਅਤੇ ਫਾਈਲਾਂ ਦੀ ਪ੍ਰਕਿਰਿਆ ਤੇਜ਼ ਰਫਤਾਰ ਨਾਲ ਹੋਵੇਗੀ। ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਇਸਨੂੰ ਹੋਰ ਯੂਨੀਵਰਸਿਟੀਆਂ/ਸੰਸਥਾਵਾਂ ਦੀਆਂ ਲੋੜਾਂ ਅਨੁਸਾਰ ਕਸਟਮਾਈਜ਼ ਵੀ ਕੀਤਾ ਜਾ ਸਕਦਾ ਹੈ।

  ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਦੱਸਿਆ ਕਿ ਜਲਦੀ ਹੀ ਪੂਰੀ ਯੂਨੀਵਰਸਿਟੀ ਅਜਿਹੀਆਂ ਪ੍ਰਕਿਰਿਆਵਾਂ ਦੇ ਵਿਕਾਸ ਰਾਹੀਂ ਸਵੈਚਾਲਿਤ ਹੋਵੇਗੀ ਜਿਸ ਦਾ ਲਾਭ ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਯੂਨੀਵਰਸਿਟੀ ਨਾਲ ਜੁੜੇ ਸਾਰੇ ਲੋਕਾਂ ਨੂੰ ਹੋਵੇਗਾ। ਉਨਾਂ ਕਿਹਾ ਕਿ ਯੂਨੀਵਰਸਿਟੀ ਨੇ ਇੰਟੀਗ੍ਰੇਟਿਡ ਹਿਊਮਨ ਰਿਸੋਰਸ ਮੈਨੇਜਮੈਂਟ ਸਿਸਟਮ ਉੱਤੇ ਵੀ ਸਾਰੀਆਂ ਸਰਵਿਸ ਬੁੱਕਸ ਨੂੰ ਦਾਖਲ ਕਰਨ ਦਾ ਕੰਮ ਵੀ ਮੁਕੰਮਲ ਕਰ ਲਿਆ ਹੈ। ਇਸ ਸੰਬੰਧੀ ਡੈਟਾ ਦੀ ਪੜਤਾਲ ਚੱਲ ਰਹੀ ਹੈ ਅਤੇ ਜਲਦੀ ਹੀ ਅਮਲਾ ਸ਼ਾਖਾ ਵੀ ਕਾਗਜ਼-ਰਹਿਤ ਹੋ ਜਾਵੇਗੀ।
  Published by:Tanya Chaudhary
  First published:

  Tags: Education news, Patiala, Punjabi university

  ਅਗਲੀ ਖਬਰ