• Home
  • »
  • News
  • »
  • punjab
  • »
  • CHANDIGARH ROADWAYS WORKERS CALL OFF 4 HOUR PROGRAM AFTER TRANSPORT MINISTERS ASSURANCE TO MEET CHANNI KS

ਟਰਾਂਸਪੋਰਟ ਮੰਤਰੀ ਦੇ ਚੰਨੀ ਨਾਲ ਮੀਟਿੰਗ ਦੇ ਭਰੋਸੇ ਉਪਰੰਤ ਰੋਡਵੇਜ਼ ਕਾਮਿਆਂ ਨੇ ਚੱਕਾ ਜਾਮ ਕੀਤਾ ਰੱਦ, 4 ਘੰਟੇ ਦਾ ਸੀ ਪ੍ਰੋਗਰਾਮ

ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਵੱਲੋਂ ਬੁੱਧਵਾਰ ਕੀਤਾ ਜਾਣ ਵਾਲਾ ਚੱਕਾ ਜਾਮ ਮੁੱਖ ਮੰਤਰੀ ਨਾਲ ਅਗਲੀ ਮੁਲਾਕਾਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਜਥੇਬੰਦੀ ਵੱਲੋਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਉਪਰੰਤ ਲਿਆ ਗਿਆ ਹੈ।

  • Share this:
    ਚੰਡੀਗੜ੍ਹ: ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਵੱਲੋਂ ਬੁੱਧਵਾਰ ਭਾਵ ਅੱਜ ਕੀਤਾ ਜਾਣ ਵਾਲਾ ਚੱਕਾ ਜਾਮ ਮੁੱਖ ਮੰਤਰੀ ਨਾਲ ਅਗਲੀ ਮੁਲਾਕਾਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਜਥੇਬੰਦੀ ਵੱਲੋਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਉਪਰੰਤ ਲਿਆ ਗਿਆ ਹੈ।

    ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਲਖੀਮਪੁਰ ਘਟਨਾ ਨੂੰ ਲੈ ਕੇ ਚੰਨੀ, ਰਾਹੁਲ ਗਾਂਧੀ ਨਾਲ ਉਤਰ ਪ੍ਰਦੇਸ਼ ਗਏ ਹੋਏ ਹਨ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਮੰਗਾਂ ਸਬੰਧੀ ਮੁੱਖ ਮੰਤਰੀ ਨਾਲ 12 ਅਕਤੂਬਰ ਨੂੰ ਮੀਟਿੰਗ ਦਾ ਭਰੋਸਾ ਦਿਵਾਇਆ ਹੈ, ਜਿਸ ਉਪਰੰਤ ਜਥੇਬੰਦੀ ਵੱਲੋਂ ਅੱਜ ਦੇ ਚੱਕਾ ਜਾਮ ਅਤੇ ਮੀਟਿੰਗ ਤੱਕ ਪ੍ਰੋਗਰਾਮਾਂ ਨੂੰ ਮੁਲਤਵੀ ਕੀਤਾ ਗਿਆ ਹੈ।

    ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਮੁੱਖ ਮੰਤਰੀ ਨਾਲ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਵੀ ਅਹਿਮ ਹੋਵੇਗੀ। ਉਨ੍ਹਾਂ ਦੱਸਿਆ ਕਿ 11 ਤੋਂ 13 ਤਰੀਕ ਤੱਕ ਜਿਹੜੀ ਹੜਤਾਲ ਦਾ ਪ੍ਰੋਗਰਾਮ ਹੈ, ਉਸ ਸਬੰਧੀ ਸੂਬਾ ਕਮੇਟੀ ਦੀ ਅਗਲੀ ਮੀਟਿੰਗ ਵਿੱਚ ਫੈਸਲਾ ਕੀਤਾ ਜਾਵੇਗਾ।

    ਜ਼ਿਕਰਯੋਗ ਹੈ ਕਿ ਪੀਆਰਟੀਸੀ ਕਾਮਿਆਂ ਵੱਲੋਂ ਮੰਗਾਂ ਨੂੰ ਪੈ ਕੇ ਆਪਣੇ ਸੰਘਰਸ਼ ਦੀ ਕੜੀ ਤਹਿਤ ਅੱਜ ਦੁਪਹਿਰ 2 ਵਜੇ ਤੋਂ ਚਾਰ ਘੰਟੇ ਦੇ ਸਮੇਂ ਲਈ ਸੂਬੇ ਭਰ ਵਿੱਚ ਚੱਕਾ ਜਾਮ ਕੀਤਾ ਜਾਣਾ ਸੀ।
    Published by:Krishan Sharma
    First published:
    Advertisement
    Advertisement