Home /News /punjab /

Russia Ukraine War: ਪੰਜਾਬ ਦੇ 62 ਵਿਦਿਆਰਥੀ ਯੂਕਰੇਨ ਤੋਂ ਪਰਤੇ, ਯੁੱਧ 'ਚ ਫਸੇ 900 ਤੋਂ ਵੱਧ ਦੀ ਛੇਤੀ ਹੋਵੇਗੀ ਵਾਪਸੀ

Russia Ukraine War: ਪੰਜਾਬ ਦੇ 62 ਵਿਦਿਆਰਥੀ ਯੂਕਰੇਨ ਤੋਂ ਪਰਤੇ, ਯੁੱਧ 'ਚ ਫਸੇ 900 ਤੋਂ ਵੱਧ ਦੀ ਛੇਤੀ ਹੋਵੇਗੀ ਵਾਪਸੀ

Russia-Ukraine War: 27 ਫਰਵਰੀ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ 62 ਵਿਦਿਆਰਥੀ (Punjabi Student) ਯੂਕਰੇਨ ਤੋਂ ਘਰ ਪਰਤ ਚੁੱਕੇ ਹਨ, ਜਦੋਂਕਿ 900 ਦੇ ਕਰੀਬ ਵਿਦਿਆਰਥੀ ਅਜੇ ਵੀ ਰੂਸ ਅਤੇ ਯੂਕਰੇਨ (Ukraine War) ਵਿਚਾਲੇ ਚੱਲ ਰਹੀ ਜੰਗ ਵਿੱਚ ਫਸੇ ਹੋਏ ਹਨ।

 • Share this:

  ਚੰਡੀਗੜ੍ਹ: Russia-Ukraine War: 27 ਫਰਵਰੀ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ 62 ਵਿਦਿਆਰਥੀ (Punjabi Student) ਯੂਕਰੇਨ ਤੋਂ ਘਰ ਪਰਤ ਚੁੱਕੇ ਹਨ, ਜਦੋਂਕਿ 900 ਦੇ ਕਰੀਬ ਵਿਦਿਆਰਥੀ ਅਜੇ ਵੀ ਰੂਸ ਅਤੇ ਯੂਕਰੇਨ (Ukraine War) ਵਿਚਾਲੇ ਚੱਲ ਰਹੀ ਜੰਗ ਵਿੱਚ ਫਸੇ ਹੋਏ ਹਨ। ਸੰਕਟ ਨਾਲ ਨਜਿੱਠਣ ਲਈ ਰਾਜ ਦੇ ਨੋਡਲ ਅਫਸਰ, ਏਡੀਜੀਪੀ ਐਮਐਫ ਫਾਰੂਕੀ (ADGP MF Farooqui) ਨੇ ਕਿਹਾ ਹੈ ਕਿ ਵਾਪਸ ਆਉਣ ਵਾਲਿਆਂ ਦੀ ਗਿਣਤੀ ਥੋੜ੍ਹੀ ਵੱਧ ਹੋ ਸਕਦੀ ਹੈ ਕਿਉਂਕਿ ਸ਼ਾਇਦ ਸਾਰਿਆਂ ਨੇ ਪੰਜਾਬ ਸਰਕਾਰ ਨੂੰ ਉਨ੍ਹਾਂ ਦੇ ਆਉਣ ਬਾਰੇ ਸੂਚਿਤ ਨਹੀਂ ਕੀਤਾ ਸੀ। ਲਗਭਗ 150 ਤੋਂ 200 ਵਿਦਿਆਰਥੀ ਰਸਤੇ ਵਿੱਚ ਹਨ ਅਤੇ ਜਲਦੀ ਹੀ ਵਾਪਸ ਆ ਸਕਦੇ ਹਨ।

  ਬੀਤੀ ਸ਼ਾਮ ਯੂਕਰੇਨ ਵਿੱਚ ਫਸੇ ਪੰਜ ਮੈਡੀਕਲ ਵਿਦਿਆਰਥੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚ ਗਏ ਹਨ। ਵਾਪਸ ਆਉਣ ਵਾਲਿਆਂ ਵਿੱਚ ਤਿੰਨ ਲੜਕੀਆਂ ਅਤੇ ਦੋ ਲੜਕੇ ਸ਼ਾਮਲ ਹਨ। ਅੰਮ੍ਰਿਤਸਰ ਦੇ ਮੰਨਤ ਸ਼ਰਮਾ, ਮੁਕੇਰੀਆਂ ਦੀ ਸੁਗੰਧਾ, ਗੁਰਲੀਨਪਾਲ ਕੌਰ, ਤਰਨਤਾਰਨ ਦੇ ਸਾਜਨਦੀਪ ਸਿੰਘ ਅਤੇ ਜਲੰਧਰ ਦੇ ਮਿਲਾਪ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਵੀ ਵਿਦਿਆਰਥੀਆਂ ਦੀ ਵਾਪਸੀ ਦਾ ਜਸ਼ਨ ਮਨਾਉਣ ਲਈ ਢੋਲ ਵਜਾਏ।

  ਸਰਕਾਰ ਨੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਲਈ ਇੱਕ ਡੇਟਾਬੇਸ ਤਿਆਰ ਕੀਤਾ ਹੈ। ਫਾਰੂਕੀ ਨੇ ਕਿਹਾ ਕਿ ਲਗਭਗ 900 ਵਿਦਿਆਰਥੀਆਂ ਨੇ ਰਾਜ ਦੇ ਹੈਲਪਲਾਈਨ ਨੰਬਰ ਜਾਂ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ 'ਤੇ ਰਜਿਸਟਰ ਕੀਤਾ ਹੈ। ਕੁਝ ਜ਼ਿਲ੍ਹਿਆਂ ਦੇ ਵਿਦਿਆਰਥੀਆਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਜਲੰਧਰ ਦੇ 56 ਅਤੇ ਕਪੂਰਥਲਾ ਦੇ 27 ਵਿਦਿਆਰਥੀਆਂ ਵਿੱਚੋਂ ਕੋਈ ਵੀ ਵਾਪਸ ਨਹੀਂ ਆਇਆ। ਪਟਿਆਲਾ ਦੇ 37 ਵਿਦਿਆਰਥੀਆਂ ਵਿੱਚੋਂ ਦੋ ਵਾਪਸ ਆ ਗਏ ਹਨ। ਰੋਪੜ ਦੇ 27 ਵਿਦਿਆਰਥੀਆਂ ਵਿੱਚੋਂ 7 ਵਾਪਸ ਆ ਗਏ ਹਨ, ਜਦੋਂ ਕਿ 9 ਵੱਖ-ਵੱਖ ਥਾਵਾਂ 'ਤੇ ਫਸੇ ਹੋਏ ਹਨ। ਬਾਕੀਆਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

  ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਸੰਗਰੂਰ ਤੋਂ ਤਿੰਨ (ਕੁੱਲ 7) ਵਿਦਿਆਰਥੀ, ਮਲੇਰਕੋਟਲਾ ਤੋਂ ਇੱਕ (9) ਅਤੇ ਬਰਨਾਲਾ ਤੋਂ ਇੱਕ (10) ਵਿਦਿਆਰਥੀ ਵਾਪਸ ਆ ਗਏ ਹਨ। ਇਸ ਦੌਰਾਨ ਲੁਧਿਆਣਾ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ ਦੇ 13 ਵਿਦਿਆਰਥੀ ਪਰਿਵਾਰਾਂ ਦੇ ਸੰਪਰਕ ਵਿੱਚ ਨਹੀਂ ਹਨ, ਜਦੋਂ ਕਿ 9 ਹੋਰ, ਜੋ ਅਜੇ ਵੀ ਯੁੱਧ ਪ੍ਰਭਾਵਿਤ ਦੇਸ਼ ਵਿੱਚ ਫਸੇ ਹੋਏ ਹਨ, ਆਪਣੇ ਮਾਪਿਆਂ ਦੇ ਸੰਪਰਕ ਵਿੱਚ ਹਨ।

  ਪ੍ਰਸ਼ਾਸਨ ਲੁਧਿਆਣਾ ਦੇ 112 ਮੂਲ ਨਿਵਾਸੀਆਂ ਦੀ ਪਛਾਣ ਕਰਨ ਵਿੱਚ ਕਾਮਯਾਬ ਰਿਹਾ ਜੋ ਯੂਕਰੇਨ ਵਿੱਚ ਦਵਾਈ ਦੀ ਪੜ੍ਹਾਈ ਕਰ ਰਹੇ ਸਨ। ਇਨ੍ਹਾਂ ਵਿੱਚੋਂ 90 ਨੂੰ ਪਹਿਲਾਂ ਹੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ 49 ਡਾਕਟਰ ਭਾਰਤ ਪਹੁੰਚ ਚੁੱਕੇ ਹਨ, ਜਦਕਿ 41 ਹੋਰਾਂ ਨੂੰ ਸੁਰੱਖਿਅਤ ਦੂਜੇ ਗੁਆਂਢੀ ਦੇਸ਼ਾਂ ਵਿੱਚ ਭੇਜ ਦਿੱਤਾ ਗਿਆ ਹੈ, ਜਿੱਥੋਂ ਉਨ੍ਹਾਂ ਦੀ ਵਾਪਸੀ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਸਾਰੇ 112 ਮੈਡੀਕਲ ਵਿਦਿਆਰਥੀਆਂ ਦਾ ਉਦੋਂ ਪਤਾ ਲਗਾਇਆ ਗਿਆ ਜਦੋਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਲੱਭਣ ਅਤੇ ਕੱਢਣ ਲਈ ਸ਼ੁਰੂ ਕੀਤੀ 24×7 ਹੈਲਪਲਾਈਨ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕੀਤੀ।

  Published by:Krishan Sharma
  First published:

  Tags: Indian, Punjab, Punjabi, Russia-Ukraine News, Ukraine