• Home
 • »
 • News
 • »
 • punjab
 • »
 • CHANDIGARH SACRILEGE INCIDENT OF INDECENCY IN AJNALA AMRITSAR AGAIN SANGAT ARRESTED ACCUSED AND HANDED HIM OVER TO POLICE KS

Sacrilege: ਅੰਮ੍ਰਿਤਸਰ 'ਚ ਮੁੜ ਵਾਪਰੀ ਬੇਅਦਬੀ ਦੀ ਘਟਨਾ, ਸੰਗਤ ਨੇ ਮੁਲਜ਼ਮ ਫੜ ਕੇ ਕੀਤਾ ਪੁਲਿਸ ਹਵਾਲੇ

Punjab News: ਪਿਛਲੇ ਸਾਲ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ (Sacrilege) ਕੇ ਦੋ ਵੱਡੇ ਮਾਮਲਿਆਂ ਦੀ ਜਾਂਚ ਜਾਰੀ ਹੈ ਅਤੇ ਹੁਣ ਇੱਕ ਨਵੇਂ ਬੇਅਦਬੀ ਮਾਮਲੇ ਸਾਹਮਣੇ ਆਏ ਹਨ। ਅੰਮ੍ਰਿਤਸਰ ਦੇ ਅਜਨਾਲਾ (ਅੰਮ੍ਰਿਤਸਰ) ਨੇੜੇ ਭਾਗੂਪੁਰ ਹਵੇਲੀਆਂ ਪਿੰਡ ਵਿੱਚ ਸ਼ਰਧਾਲੂਆਂ (Sikh pilgrims) ਅਤੇ ਗੁਰੂਦੁਆਰਾ ਦੇ ਕਰਮਚਾਰੀਆਂ ਨੇ ਨੇ ਬੁੱਧਵਾਰ ਨੂੰ ਇੱਕ ਬੇਅਦਬੀ ਦੇ ਮੁਲਜ਼ਮ ਨੂੰ ਉਸ ਸਮੇਂ ਫੜ ਲਿਆ, ਜਦੋਂ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।

 • Share this:
  ਚੰਡੀਗੜ੍ਹ: Punjab News: ਪਿਛਲੇ ਸਾਲ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ (Sacrilege) ਕੇ ਦੋ ਵੱਡੇ ਮਾਮਲਿਆਂ ਦੀ ਜਾਂਚ ਜਾਰੀ ਹੈ ਅਤੇ ਹੁਣ ਇੱਕ ਨਵੇਂ ਬੇਅਦਬੀ ਮਾਮਲੇ ਸਾਹਮਣੇ ਆਏ ਹਨ। ਅੰਮ੍ਰਿਤਸਰ ਦੇ ਅਜਨਾਲਾ (ਅੰਮ੍ਰਿਤਸਰ) ਨੇੜੇ ਭਾਗੂਪੁਰ ਹਵੇਲੀਆਂ ਪਿੰਡ ਵਿੱਚ ਸ਼ਰਧਾਲੂਆਂ (Sikh pilgrims) ਅਤੇ ਗੁਰੂਦੁਆਰਾ ਦੇ ਕਰਮਚਾਰੀਆਂ ਨੇ ਨੇ ਬੁੱਧਵਾਰ ਨੂੰ ਇੱਕ ਬੇਅਦਬੀ ਦੇ ਮੁਲਜ਼ਮ ਨੂੰ ਉਸ ਸਮੇਂ ਫੜ ਲਿਆ, ਜਦੋਂ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।

  ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਅਤੇ ਦਮਦਮੀ ਟਕਸਾਲ ਦੇ ਚੌਕ ਮਹਿਤਾ ਨੇ ਕਿਹਾ ਕਿ ਇੱਕ ਅਣਜਾਣ ਵਿਅਕਤੀ ਨੇ ਪਾਲਕੀ ਤੋਂ ਗੁਰੂਗ੍ਰੰਥ ਸਾਹਿਬ ਦਾ ਸਰੂਪ ਚੁੱਕਿਆ ਅਤੇ ਇੱਕ ਮੇਜ 'ਤੇ ਰੱਖਿਆ। ਫਿਰ ਉਸ ਨੇ ਗੁਟਕਾ ਸਾਹਿਬ ਜੇਬ ਵਿੱਚ ਪਾ ਲਿਆ। ਫਰਾਰ ਹੋਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਉਸ ਨੇ ਰੁਮਾਲਾ ਸਾਹਿਬ (ਗੁਰੂ ਗ੍ਰੰਥ ਸਾਹਿਬ ਨੂੰ ਢਕਣ ਵਾਲਾ ਕੱਪੜਾ) ਨੂੰ ਜੇਬ ਵਿੱਚ ਪਾ ਲਿਆ। ਇਸ ਦੌਰਾਨ ਉਸ ਨੂੰ ਸੰਗਤ ਨੇ ਫੜ ਲਿਆ ਅਤੇ ਕਮਰੇ ਵਿੱਚ ਬੰਦ ਕਰ ਦਿੱਤਾ।

  ਭਾਈ ਰਣਜੀਤ ਸਿੰਘ ਨੇ ਕਿਹਾ ਕਿ ਮੁਲਜ਼ਮ ਨੇ ਕੁੱਝ ਕੈਪਸੂਲ ਖਾ ਲਏ ਸਨ। ਉਨ੍ਹਾਂ ਕਿਹਾ ਕਿ ਸੰਗਤ ਦੇ ਪੁੱਛਣ 'ਤੇ ਕਥਿਤ ਮੁਲਜ਼ਮ ਨੇ ਦਾਅਵਾ ਕੀਤਾ ਕਿ ਉਹ ਦਿੱਲੀੀ ਤੋਂ ਆਇਆ ਹੈ। ਸੰਗਤ ਨੇ ਮੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

  ਜ਼ਿਕਰਯੋਗ ਹੈ ਕਿ 18 ਦਸੰਬਰ 2021 ਨੂੰ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਿੱਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਨੂੰ ਭੀੜ ਨੇ ਕੁੱਟ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਕਥਿਤ ਦੋਸ਼ੀ ਪਵਿੱਤਰ ਸਥਾਨ 'ਤੇ ਗਰਿੱਲ ਟੱਪ ਕੇ ਕ੍ਰਿਪਾਨ ਚੁੱਕਣ ਤੋਂ ਬਾਅਦ ਉਸ ਸਥਾਨ ਕੋਲ ਪੁੱਜ ਗਿਆ ਸੀ, ਜਿਥੇ ਸਿੱਖ ਗ੍ਰੰਥੀ ਪਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਿਹਾ ਸੀ। ਪੁਲਿਸ ਮੁਲਜ਼ਮ ਦੀ ਸ਼ਨਾਖਤ ਕਰਨ ਵਿੱਚ ਅਜੇ ਤੱਕ ਫੇਲ ਸਾਬਤ ਹੋਈ ਹੈ।
  Published by:Krishan Sharma
  First published: