Home /News /punjab /

Sadhu Singh Dharamsot Arrest: ਧਰਮਸੋਤ ਦੀ ਗ੍ਰਿਫ਼ਤਾਰੀ ਤਾਂ ਪਹਿਲਾਂ ਹੀ ਹੋਣੀ ਚਾਹੀਦੀ ਸੀ: ਅਕਾਲੀ ਦਲ

Sadhu Singh Dharamsot Arrest: ਧਰਮਸੋਤ ਦੀ ਗ੍ਰਿਫ਼ਤਾਰੀ ਤਾਂ ਪਹਿਲਾਂ ਹੀ ਹੋਣੀ ਚਾਹੀਦੀ ਸੀ: ਅਕਾਲੀ ਦਲ

Sadhu Singh Dharamsot Arrest: ਧਰਮਸੋਤ ਦੀ ਗ੍ਰਿਫ਼ਤਾਰੀ ਤਾਂ ਪਹਿਲਾਂ ਹੀ ਹੋਣੀ ਚਾਹੀਦੀ ਸੀ: ਅਕਾਲੀ ਦਲ

Sadhu Singh Dharamsot Arrest: ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਦੀ ਹੋਈ ਗ੍ਰਿਫ਼ਤਾਰੀ 'ਤੇ ਪੰਜਾਬ ਦੀ ਸਿਆਸਤ (Punjab Politics) ਵਿੱਚ ਭੂਚਾਲ ਮੱਚ ਗਿਆ ਹੈ।ਵਿਜੀਲੈਂਸ (Vigilance Arrest Congress Leader Sadhu Dharamsot) ਵੱਲੋਂ ਜੰਗਲਾਤ ਵਿਭਾਗ ਵਿੱਚ ਘੁਟਾਲੇ ਨੂੰ ਲੈ ਕੇ ਗ੍ਰਿਫਤਾਰ ਕੀਤੇ ਗਏ ਧਰਮਸੋਤ ਬਾਰੇ ਸ਼੍ਰੋਮਣੀ ਅਕਾਲੀ ਦਲ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਕਾਂਗਰਸੀ ਆਗੂ ਦੀ ਗ੍ਰਿਫ਼ਤਾਰੀ ਤਾਂ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ।

ਹੋਰ ਪੜ੍ਹੋ ...
 • Share this:
  Sadhu Singh Dharamsot Arrest: ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਦੀ ਹੋਈ ਗ੍ਰਿਫ਼ਤਾਰੀ 'ਤੇ ਪੰਜਾਬ ਦੀ ਸਿਆਸਤ (Punjab Politics) ਵਿੱਚ ਭੂਚਾਲ ਮੱਚ ਗਿਆ ਹੈ। ਪੰਜਾਬ ਕਾਂਗਰਸ ਨੂੰ ਜਿਥੇ ਪਹਿਲਾਂ ਹੀ 4 ਵੱਡੇ ਆਗੂ ਛੱਡ ਗਏ, ਉਥੇ ਹੀ ਕਾਂਗਰਸ (Congress) ਨੂੰ ਇਹ ਵੱਡਾ ਝਟਕਾ ਲੱਗਿਆ ਹੈ। ਵਿਜੀਲੈਂਸ (Vigilance Arrest Congress Leader Sadhu Dharamsot) ਵੱਲੋਂ ਜੰਗਲਾਤ ਵਿਭਾਗ ਵਿੱਚ ਘੁਟਾਲੇ ਨੂੰ ਲੈ ਕੇ ਗ੍ਰਿਫਤਾਰ ਕੀਤੇ ਗਏ ਧਰਮਸੋਤ ਬਾਰੇ ਸ਼੍ਰੋਮਣੀ ਅਕਾਲੀ ਦਲ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਕਾਂਗਰਸੀ ਆਗੂ ਦੀ ਗ੍ਰਿਫ਼ਤਾਰੀ ਤਾਂ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ।

  ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜਦੋਂ ਸਾਧੂ ਸਿੰਘ ਧਰਮਸੋਤ ਜਦੋਂ ਕੈਬਨਿਟ ਮੰਤਰੀ ਵੱਜੋਂ ਕੰਮ ਕਰਦੇ ਸਨ, ਵਿਰੁੱਧ ਵਜ਼ੀਫਾ ਘਪਲੇ ਵਿੱਚ ਵੀ ਬਹੁਤ ਵਿਰੋਧ ਹੋਇਆ ਸੀ। ਪਰੰਤੂ ਕੈਪਟਨ ਅਮਰਿੰਦਰ ਸਿੰਘ ਕਿਉਂ ਬਚਾਉਂਦੇ ਰਹੇ ਉਸ ਸਮੇਂ? ਜਦਕਿ ਹੁਣ ਕੈਪਟਨ ਕਹਿ ਰਹੇ ਹਨ ਕਿ ਮੇਰੇ ਕੋਲ 4 ਫਾਈਲਾਂ ਸਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਗਾਂਧੀ ਪਰਿਵਾਰ ਰੋਕਦਾ ਸੀ ਤਾਂ ਫਿਰ ਤੁਹਾਡੀ ਜ਼ਮੀਰ ਨੇ ਕਿਵੇਂ ਇਜਾਜਤ ਦੇ ਦਿੱਤੀ ਕਿ ਸਾਧੂ 'ਤੇ ਕਾਰਵਾਈ ਨਾ ਕਰੋ।

  ਉਨ੍ਹਾਂ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ ਕਾਰਵਾਈ ਨਹੀਂ ਕੀਤੀ, ਪਰੰਤੂ ਅੱਜ ਜਿਹੜੀ ਗ੍ਰਿਫ਼ਤਾਰੀ ਹੋਈ ਹੈ ਉਹ ਬਹੁਤ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਹ ਸਾਰੇ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਕਿ ਸਾਧੂ ਸਿੰਘ ਚੋਰ ਹੈ, ਡਾਕੂ ਹੈ ਲੁਟੇਰਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਕਰਤੂਤਾਂ ਅੱਜ ਸਾਹਮਣੇ ਆਈਆਂ ਹਨ, ਉਹ ਤਾਂ ਪਹਿਲਾਂ ਹੀ ਜੱਗ ਜ਼ਾਹਰ ਹਨ।

  ਉਨ੍ਹਾਂ ਅਪੀਲ ਕੀਤੀ ਕਿ ਹੁਣ ਵਿਤਕਰਾ ਨਾ ਕੀਤਾ ਜਾਵੇ ਅਤੇ ਹਰ ਦੋਸ਼ੀ ਨੂੰ ਬਰਾਬਰ ਦੀ ਸਜ਼ਾ ਦਿੱਤੀ ਜਾਵੇ। ਜੇਕਰ ਕੋਈ ਹੋਰ ਵੀ ਦੋਸ਼ੀ ਹੈ ਤਾਂ ਉਸ ਨੂੰ ਵੀ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਫਿਰ ਇਹ ਨਾ ਹੋਵੇ ਕਿ ਸਰਕਾਰ ਬਦਲਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿਣ ਕਿ ਮੈਂ ਕਾਰਵਾਈ ਕਰਨਾ ਚਾਹੁੰਦਾ ਸੀ ਪਰੰਤੂ ਮੈਨੂੰ ਅਰਵਿੰਦ ਕੇਜਰੀਵਾਲ ਰੋਕਦੇ ਸਨ। ਇਸ ਲਈ ਹੁਣ ਹੀ ਕਾਰਵਾਈ ਕਰਨੀ ਚਾਹੀਦੀ ਹੈ।
  Published by:Krishan Sharma
  First published:

  Tags: Akali Dal, Punjab politics, Sadhu Singh Dharamsot, Shiromani Akali Dal, Valtoha

  ਅਗਲੀ ਖਬਰ