Home /News /punjab /

ਕਾਂਗਰਸ ਪਾਰਟੀ 'ਚ ਵੱਡੇ ਨੇਤਾ ਹਨ..ਉਨ੍ਹਾਂ ਦੀ ਹਉਮੈ ਵੱਡੀ ਹੈ; ਜਾਣੋ ਬਰਿੰਦਰ ਢਿੱਲੋਂ ਨੇ ਕਿਸ ਉਪਰ ਸਾਧਿਆ ਨਿਸ਼ਾਨਾ

ਕਾਂਗਰਸ ਪਾਰਟੀ 'ਚ ਵੱਡੇ ਨੇਤਾ ਹਨ..ਉਨ੍ਹਾਂ ਦੀ ਹਉਮੈ ਵੱਡੀ ਹੈ; ਜਾਣੋ ਬਰਿੰਦਰ ਢਿੱਲੋਂ ਨੇ ਕਿਸ ਉਪਰ ਸਾਧਿਆ ਨਿਸ਼ਾਨਾ

ਕਾਂਗਰਸ ਪਾਰਟੀ 'ਚ ਵੱਡੇ ਨੇਤਾ ਹਨ..ਉਨ੍ਹਾਂ ਦੀ ਹਉਮੈ ਵੱਡੀ ਹੈ; ਜਾਣੋ ਬਰਿੰਦਰ ਢਿੱਲੋਂ ਨੇ ਕਿਸ ਉਪਰ ਸਾਧਿਆ ਨਿਸ਼ਾਨਾ

Congress Crisis: ਢਿੱਲੋਂ ਨੇ ਸੁਨੀਲ ਜਾਖੜ ਦੇ ਨਾਲ ਹੀ ਅਬੋਹਰ ਤੋਂ ਉਨ੍ਹਾਂ ਦੇ ਭਤੀਜੇ ਸੰਦੀਪ ਜਾਖੜ ਵੱਲੋਂ ਰਾਜਾ ਵੜਿੰਗ ਨੂੰ ਲੈ ਕੇ ਦਿੱਤੇ ਬਿਆਨ 'ਤੇ ਪ੍ਰਤੀਕਿਿਰਆ ਦਿੱਤੀ ਕਿ ਸ਼ਾਇਦ ਸੰਦੀਪ ਇਹ ਸਭ ਇਸ ਲਈ ਕਰ ਰਿਹਾ ਹੈ ਕਿ ਉਸ ਨੇ ਕਾਂਗਰਸ ਨੂੰ ਅਲਵਿਦਾ ਕਹਿਣਾ ਹੈ। ਉਨ੍ਹਾਂ ਕਿਹਾ ਕਿ ਸੰਦੀਪ ਜਾਖੜ ਆਪਣੇ ਚਾਚੇ ਵਾਲਾ ਕੰਮ ਹੀ ਕਰ ਰਹੇ ਹਨ ਅਤੇ ਦੋਵੇਂ ਚਾਚਾ ਭਤੀਜੇ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ।

ਹੋਰ ਪੜ੍ਹੋ ...
 • Share this:

  Congress Crisis: ਪੰਜਾਬ ਕਾਂਗਰਸ (Punjab Congress) ਵਿੱਚ ਚੱਲ ਰਹੀ ਅੰਦਰੂਨੀ ਜੰਗ ਵਿੱਚ ਯੂਥ ਕਾਂਗਰਸ (Youth Congress) ਦੇ ਪ੍ਰਧਾਨ ਬਰਿੰਦਰ ਢਿੱਲੋਂ (Barinder Dhillon) ਨੇ ਵੀ ਆਪਣੀ ਸ਼ਮੂਲੀਅਤ ਦਰਜ ਕਰਵਾਈ ਹੈ। ਬੀਤੇ ਦਿਨ ਸੁਨੀਲ ਜਾਖੜ (Sunil Jakhar) ਵੱਲੋਂ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰੰਘ ਰਾਜਾ ਵੜਿੰਗ (Amarinder Singh Raja Warring) ਨੂੰ ਲੈ ਕੇ ਕੀਤੀ ਗਈ ਬਿਆਨਬਾਜ਼ੀ 'ਤੇ ਆੜੇ ਹੱਥੀਂ ਲਿਆ ਹੈ। ਉਨ੍ਹਾਂ ਜਾਖੜ ਨੂੰ ਕਿਹਾ ਹੈ ਕਿ ਪਹਿਲਾਂ ਜਾਖੜ ਸਾਬ੍ਹ, ਇਹ ਨਿਸ਼ਚਤ ਕਰ ਲੈਣ ਕਿ ਉਹ ਕਾਂਗਰਸ ਪਾਰਟੀ ਦਾ ਹਿੱਸਾ ਹਨ ਜਾਂ ਨਹੀਂ।

  ਢਿੱਲੋਂ ਨੇ ਕਿਹਾ ਕਿ ਜਾਖੜ ਪਿਛਲੇ 6 ਮਹੀਨਿਆਂ ਤੋਂ ਪਾਰਟੀ ਦੀ ਇੱਕ ਵੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਏ ਹਨ ਅਤੇ ਨਾ ਹੀ ਉਹ ਰਾਹੁਲ ਗਾਂਧੀ ਅਤੇ ਪਾਰਟੀ ਲੀਡਰਸ਼ਿਪ ਨੂੰ ਮੰਨਦੇ ਹਨ।

  ਇਸਦੇ ਨਾਲ ਹੀ ਢਿੱਲੋਂ ਨੇ ਸੁਨੀਲ ਜਾਖੜ ਦੇ ਨਾਲ ਹੀ ਅਬੋਹਰ ਤੋਂ ਉਨ੍ਹਾਂ ਦੇ ਭਤੀਜੇ ਸੰਦੀਪ ਜਾਖੜ ਵੱਲੋਂ ਰਾਜਾ ਵੜਿੰਗ ਨੂੰ ਲੈ ਕੇ ਦਿੱਤੇ ਬਿਆਨ 'ਤੇ ਪ੍ਰਤੀਕਿਿਰਆ ਦਿੱਤੀ ਕਿ ਸ਼ਾਇਦ ਸੰਦੀਪ ਇਹ ਸਭ ਇਸ ਲਈ ਕਰ ਰਿਹਾ ਹੈ ਕਿ ਉਸ ਨੇ ਕਾਂਗਰਸ ਨੂੰ ਅਲਵਿਦਾ ਕਹਿਣਾ ਹੈ। ਉਨ੍ਹਾਂ ਕਿਹਾ ਕਿ ਸੰਦੀਪ ਜਾਖੜ ਆਪਣੇ ਚਾਚੇ ਵਾਲਾ ਕੰਮ ਹੀ ਕਰ ਰਹੇ ਹਨ ਅਤੇ ਦੋਵੇਂ ਚਾਚਾ ਭਤੀਜੇ ਇੱਕ ਦੂਜੇ ਤੋਂ ਵੱਖ ਨਹੀਂ ਹੋ ਸਕਦੇ।


  ਉਨ੍ਹਾਂ ਕਿਹਾ ਕਿ ਉਹ ਸਿਰਫ਼ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਰੁੱਧ ਹੀ ਬੋਲਦੇ ਹਨ, ਪਰੰਤੂ ਭਾਰਤੀ ਜਨਤਾ ਪਾਰਟੀ, ਜਿਸ ਵਿਰੁੱਧ ਉਨ੍ਹਾਂ ਨੇ ਚੋਣ ਲੜੀ ਉਸ ਵਿਰੁੱਧ ਕਦੇ ਕੁੱਝ ਨਹੀਂ ਬੋਲਦੇ।

  ਉਨ੍ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੁਖਪਾਲ ਖਹਿਰਾ ਨੂੰ ਧਰਨਾ ਨਾ ਲਾਉਣ ਦੀ ਸਲਾਹ 'ਤੇ ਦਿੱਤੇ ਮੋੜਵੇਂ ਜਵਾਬ 'ਤੇ ਕਿਹਾ ਕਿ ਪਾਰਟੀ ਵਿੱਚ ਸਲਾਹ ਕੋਈ ਵੀ ਦੇ ਸਕਦਾ ਹੈ, ਤੁਸੀ ਵੇਖੋ ਕਿ ਅੱਜ ਲੁਧਿਆਣਾ ਵਿੱਚ ਧਰਨਾ ਨਹੀਂ ਹੈ, ਪਰ ਕਈ ਵਾਰ ਹੋ ਸਕਦਾ ਹੈ ਕਿ ਪ੍ਰਧਾਨ ਰਾਜਾ ਵੜਿੰਗ ਨੂੰ ਕੋਈ ਗੱਲ ਠੀਕ ਨਾ ਲੱਗੀ ਹੋਵੇ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਿੱਚ ਵੱਡੇ ਨੇਤਾ ਹਨ, ਉਨ੍ਹਾਂ ਦਾ ਹਉਮੈ (Ego) ਵੀ ਵੱਡੀ ਹੈ ਅਤੇ ਕਈ ਵਾਰੀ ਗੱਲ ਹਉਮੈ 'ਤੇ ਵੀ ਆ ਜਾਂਦੀ ਹੈ।

  Published by:Krishan Sharma
  First published:

  Tags: Amarinder Raja Warring, Punjab Congress, Sukhpal Singh Khaira, Sunil Jakhar