Home /News /punjab /

Sangrur Result: ਉਤਰਾਅ-ਚੜ੍ਹਾਅ ਤਾਂ ਹੁੰਦਾ ਰਹਿੰਦੈ; ਸੰਗਰੂਰ ਜ਼ਿਮਨੀ ਚੋਣ ਹਾਰਨ ਪਿੱਛੋਂ ਆਮ ਆਦਮੀ ਪਾਰਟੀ ਨੇ ਦਿੱਤਾ ਬਿਆਨ

Sangrur Result: ਉਤਰਾਅ-ਚੜ੍ਹਾਅ ਤਾਂ ਹੁੰਦਾ ਰਹਿੰਦੈ; ਸੰਗਰੂਰ ਜ਼ਿਮਨੀ ਚੋਣ ਹਾਰਨ ਪਿੱਛੋਂ ਆਮ ਆਦਮੀ ਪਾਰਟੀ ਨੇ ਦਿੱਤਾ ਬਿਆਨ

Sangrur Result: ਉਤਰਾਅ-ਚੜ੍ਹਾਅ ਤਾਂ ਹੁੰਦਾ ਰਹਿੰਦੈ; ਸੰਗਰੂਰ ਜ਼ਿਮਨੀ ਚੋਣ ਹਾਰਨ ਪਿੱਛੋਂ ਆਮ ਆਦਮੀ ਪਾਰਟੀ ਨੇ ਦਿੱਤਾ ਬਿਆਨ

Sangrur by-election-ਸਿਮਨਰਜੀਤ ਮਾਨ ਨੂੰ ਜਿੱਤ ਦੀ ਵਧਾਈ ਦਿੰਦਿਆਂ 'ਆਪ' ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਅਸੀਂ ਸੰਗਰੂਰ ਦੇ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਸਵੀਕਾਰ ਕਰਦੇ ਹਾਂ, ਅਸੀਂ ਸੰਗਰੂਰ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਅਤੇ ਸਿਮਰਜੀਤ ਮਾਨ ਨੂੰ ਬਹੁਤ-ਬਹੁਤ ਵਧਾਈਆਂ, ਚੋਣਾਂ ਜਿੱਤ-ਹਾਰ ਦਾ ਹਿੱਸਾ ਹੈ।

ਹੋਰ ਪੜ੍ਹੋ ...
 • Share this:

  ਚੰਡੀਗੜ੍ਹ: Sangrur by-election-ਸੰਗਰੂਰ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ (Simranjit Singh Mann) ਨੇ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਗੁਰਮੇਲ ਸਿੰਘ (Gurmail Singh) ਨੂੰ ਧੂੜ ਚਟਾ ਦਿੱਤੀ ਹੈ। ਮਾਨ ਨੇ 5822 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ, ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਨੂੰ 2,47, 332, ਵੋਟਾਂ ਪਈਆਂ। ਸਿਮਨਰਜੀਤ ਮਾਨ ਨੂੰ ਜਿੱਤ ਦੀ ਵਧਾਈ ਦਿੰਦਿਆਂ 'ਆਪ' ਬੁਲਾਰੇ ਮਾਲਵਿੰਦਰ ਸਿੰਘ ਕੰਗ (Malvinder Singh Kang) ਨੇ ਕਿਹਾ ਹੈ ਕਿ ਅਸੀਂ ਸੰਗਰੂਰ ਦੇ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਸਵੀਕਾਰ ਕਰਦੇ ਹਾਂ, ਅਸੀਂ ਸੰਗਰੂਰ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਅਤੇ ਸਿਮਰਜੀਤ ਮਾਨ ਨੂੰ ਬਹੁਤ-ਬਹੁਤ ਵਧਾਈਆਂ, ਚੋਣਾਂ ਜਿੱਤ-ਹਾਰ ਦਾ ਹਿੱਸਾ ਹੈ।

  ਇਥੇ ਪ੍ਰੈਸ ਕਾਨਫਰੰਸ ਦੌਰਾਨ ਕੰਗ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਹਾਰ ਦੀ ਸਮੀਖਿਆ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ 2014 ਵਿੱਚ ਦਿੱਲੀ ਵਿੱਚ ਲੋਕ ਸਭਾ ਹਾਰ ਗਏ ਅਤੇ ਉਸ ਤੋਂ ਬਾਅਦ ਵਿਧਾਨ ਸਭਾ ਜਿੱਤੀ। ਇਸ ਪਿੱਛੋਂ 2019 ਅਤੇ 2020 ਵਿੱਚ ਵੀ ਅਜਿਹਾ ਹੀ ਹੋਇਆ।

  ਕੰਗ ਨੇ ਕਿਹਾ ਕਿ ਹਾਰ ਜਿੱਤ ਹੁੰਦੀ ਰਹਿੰਦੀ ਹੈ ਅਤੇ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਬੀਜੇਪੀ ਅਤੇ ਕਾਂਗਰਸ ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਅੱਗੇ ਆਮ ਆਦਮੀ ਪਾਰਟੀ ਦਾ ਇਸ ਚੋਣ ਵਿੱਚ 2 ਫ਼ੀਸਦੀ ਵੋਟ ਫ਼ੀਸਦੀ ਘੱਟ ਹੋਇਆ ਹੈ, ਜਿਸ ਦੀ ਸਮੀਖਿਆ ਕੀਤੀ ਜਾਵੇਗੀ।

  Published by:Krishan Sharma
  First published:

  Tags: Aam Aadmi Party, AAP Punjab, Bhagwant Mann, Punjab politics, Simranjit Singh Mann