Home /News /punjab /

'ਆਪ' ਨੇ ਜਿੱਤ ਦਾ ਕੀਤਾ ਦਾਅਵਾ, ਗੁਰਮੇਲ ਸਿੰਘ ਬੋਲੇ; ਕੋਈ ਮੁਕਾਬਲਾ ਨਹੀਂ, ਵਿਧਾਨ ਸਭਾ ਵਾਂਗ ਇਕਪਾਸੜ ਜਿੱਤਾਂਗਾ

'ਆਪ' ਨੇ ਜਿੱਤ ਦਾ ਕੀਤਾ ਦਾਅਵਾ, ਗੁਰਮੇਲ ਸਿੰਘ ਬੋਲੇ; ਕੋਈ ਮੁਕਾਬਲਾ ਨਹੀਂ, ਵਿਧਾਨ ਸਭਾ ਵਾਂਗ ਇਕਪਾਸੜ ਜਿੱਤਾਂਗਾ

ਗੁਰਮੇਲ ਸਿੰਘ AAP।

ਗੁਰਮੇਲ ਸਿੰਘ AAP।

Sangrur By Election: ਆਮ ਆਦਮੀ ਪਾਰਟੀ (AAP) ਦੇ ਆਗੂ ਸੰਗਰੂਰ ਉਪ ਚੋਣ ਵਿੱਚ ਆਪਣੀ ਜਿੱਤ ਨੂੰ ਲੈ ਕੇ ਕਾਫ਼ੀ ਆਸਵੰਦ ਜਾਪਦੇ ਹਨ। ਵੀਰਵਾਰ ਸ਼ਾਮ ਨੂੰ ਵੋਟਿੰਗ ਤੋਂ ਬਾਅਦ ‘ਆਪ’ ਉਮੀਦਵਾਰ ਗੁਰਮੇਲ ਸਿੰਘ (Gurmail Singh) ਨੇ ਦਾਅਵਾ ਕੀਤਾ ਕਿ ਵੋਟਿੰਗ ਦੌਰਾਨ ਲੋਕਾਂ ਦਾ ਰੁਝਾਨ ਦੇਖ ਕੇ ਇਹ ਸਾਬਤ ਹੋ ਗਿਆ ਹੈ ਕਿ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਹੈ।

ਹੋਰ ਪੜ੍ਹੋ ...
 • Share this:

  ਸੰਗਰੂਰ: Sangrur By Election: ਆਮ ਆਦਮੀ ਪਾਰਟੀ (AAP) ਦੇ ਆਗੂ ਸੰਗਰੂਰ ਉਪ ਚੋਣ ਵਿੱਚ ਆਪਣੀ ਜਿੱਤ ਨੂੰ ਲੈ ਕੇ ਕਾਫ਼ੀ ਆਸਵੰਦ ਜਾਪਦੇ ਹਨ। ਵੀਰਵਾਰ ਸ਼ਾਮ ਨੂੰ ਵੋਟਿੰਗ ਤੋਂ ਬਾਅਦ ‘ਆਪ’ ਉਮੀਦਵਾਰ ਗੁਰਮੇਲ ਸਿੰਘ (Gurmail Singh) ਨੇ ਦਾਅਵਾ ਕੀਤਾ ਕਿ ਵੋਟਿੰਗ ਦੌਰਾਨ ਲੋਕਾਂ ਦਾ ਰੁਝਾਨ ਦੇਖ ਕੇ ਇਹ ਸਾਬਤ ਹੋ ਗਿਆ ਹੈ ਕਿ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਹੈ। ਚੋਣ ਕਮਿਸ਼ਨ ਵੱਲੋਂ 26 ਜੂਨ ਨੂੰ ਆਮ ਆਦਮੀ ਪਾਰਟੀ ਦੀ ਜਿੱਤ ਦਾ ਰਸਮੀ ਐਲਾਨ ਹੀ ਕੀਤਾ ਜਾਵੇਗਾ।

  ਵੀਰਵਾਰ ਨੂੰ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਇੱਕ ਬਿਆਨ ਵਿੱਚ ਗੁਰਮੇਲ ਸਿੰਘ ਨੇ ਕਿਹਾ ਕਿ ਸੰਗਰੂਰ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੇ ਤਿੰਨ ਮਹੀਨਿਆਂ ਦੇ ਲੋਕ ਹਿੱਤ ਕੰਮਾਂ ਦੇ ਆਧਾਰ ‘ਤੇ ਵੋਟਾਂ ਪਾਈਆਂ ਹਨ। ਚੋਣ ਪ੍ਰਚਾਰ ਦੌਰਾਨ ਅਸੀਂ ਜਿੱਥੇ ਵੀ ਗਏ, ਹਰ ਕੋਈ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਅਤੇ ਮਾਫੀਆ ਵਿਰੋਧੀ ਕਾਰਵਾਈਆਂ ਤੋਂ ਬਹੁਤ ਖੁਸ਼ ਸੀ। ਸਰਕਾਰ ਦੀਆਂ ਇਨ੍ਹਾਂ ਕਾਰਵਾਈਆਂ ਨੇ ਪੰਜਾਬ ਦੇ ਲੋਕਾਂ ਵਿੱਚ ਸਕਾਰਾਤਮਕ ਉਮੀਦ ਜਗਾਈ ਹੈ।

  ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਾਂਗ ਇਸ ਚੋਣ ਵਿੱਚ ਵੀ ਆਮ ਆਦਮੀ ਪਾਰਟੀ ਇੱਕਪਾਸੜ ਜਿੱਤ ਪ੍ਰਾਪਤ ਕਰੇਗੀ। ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦਾ ਕਿਤੇ ਵੀ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਨਹੀਂ ਹੈ। ਉਨ੍ਹਾਂ ਦੇ ਉਮੀਦਵਾਰ ਆਪਣੀ ਜਮ੍ਹਾ ਰਾਸ਼ੀ ਬਚਾਉਣ ਲਈ ਚਿੰਤਤ ਹਨ।

  Published by:Krishan Sharma
  First published:

  Tags: Aam Aadmi Party, AAP Punjab, Punjab politics