• Home
 • »
 • News
 • »
 • punjab
 • »
 • CHANDIGARH SANYUKTA SANGHARSH MORCHA ANNOUNCES 9 CANDIDATES FOR PUNJAB ELECTIONS GURNAM SINGH CHADUNI WILL NOT CONTEST KS

ਸੰਯੁਕਤ ਸੰਘਰਸ਼ ਮੋਰਚਾ ਨੇ ਪੰਜਾਬ ਚੋਣਾਂ ਲਈ 9 ਉਮੀਦਵਾਰ ਐਲਾਨੇ, ਚੜੂਨੀ ਨਹੀਂ ਲੜਨਗੇ ਚੋਣ

Punjab Election 2022: ਪੰਜਾਬ ਵਿਧਾਨ ਸਭਾ ਚੋਣਾਂ (Punjab Vidhan Sabha Election) ਦੇ ਮੱਦੇਨਜ਼ਰ ਸੰਯੁਕਤ ਸਮਾਜ ਮੋਰਚੇ (Sanyukt Samaj Morcha) ਨਾਲ ਗਠਜੋੜ ਪਿੱਛੋਂ ਹਿੱਸੇ ਵਿੱਚ ਆਈਆਂ ਪੰਜਾਬ ਦੀਆਂ 10 ਸੀਟਾਂ ਵਿਚੋਂ 9 'ਤੇ ਬੁੱਧਵਾਰ ਸੰਯੁਕਤ ਸੰਘਰਸ਼ ਮੋਰਚਾ ਨੇ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ ਇੱਕ ਸੀਟ 'ਤੇ ਬਾਅਦ ਵਿੱਚ ਐਲਾਨ ਕੀਤਾ ਜਾਵੇਗਾ।

 • Share this:
  ਚੰਡੀਗੜ੍ਹ: Punjab Election 2022: ਪੰਜਾਬ ਵਿਧਾਨ ਸਭਾ ਚੋਣਾਂ (Punjab Vidhan Sabha Election) ਦੇ ਮੱਦੇਨਜ਼ਰ ਸੰਯੁਕਤ ਸਮਾਜ ਮੋਰਚੇ (Sanyukt Samaj Morcha) ਨਾਲ ਗਠਜੋੜ ਪਿੱਛੋਂ ਹਿੱਸੇ ਵਿੱਚ ਆਈਆਂ ਪੰਜਾਬ ਦੀਆਂ 10 ਸੀਟਾਂ ਵਿਚੋਂ 9 'ਤੇ ਬੁੱਧਵਾਰ ਸੰਯੁਕਤ ਸੰਘਰਸ਼ ਮੋਰਚਾ ਨੇ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਦਕਿ ਇੱਕ ਸੀਟ 'ਤੇ ਬਾਅਦ ਵਿੱਚ ਐਲਾਨ ਕੀਤਾ ਜਾਵੇਗਾ।

  ਪ੍ਰੈਸ ਕਾਨਫਰੰਸ ਦੌਰਾਨ ਗੁਰਨਾਮ ਸਿੰਘ ਚੜੂਨੀ (Gurnam Singh Chaduni) ਦੇ ਉਮੀਦਵਾਰਾਂ ਦਾ ਐਲਾਨ ਕਰਨ ਦੌਰਾਨ ਇੱਕ ਵਿਅਕਤੀ ਵੱਲੋਂ ਹੰਗਾਮਾ ਵੀ ਕੀਤਾ ਗਿਆ, ਅਤੇ ਟਿਕਟ ਵੇਚਣ ਦਾ ਦੋਸ਼ ਲਾਇਆ, ਜਿਸ ਦੌਰਾਨ ਪਾਰਟੀ ਵਰਕਰਾਂ ਨੇ ਬਦਲੇ ਵਿੱਚ ਗੁਰਨਾਮ ਸਿੰਘ ਚੜ੍ਹੂਨੀ ਜ਼ਿੰਦਾਬਾਦ ਦੇ ਨਾਹਰੇ ਲਾਏ।

  'ਚੜੂਨੀ ਨਹੀਂ ਲੜਨਗੇ ਪੰਜਾਬ ਚੋਣਾਂ'

  ਇਸ ਨਾਲ ਹੀ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਪੰਜਾਬ ਚੋਣਾਂ 2022 ਲਈ ਚੋਣ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਇੱਕ ਵਿਕਲਪ ਦੇਣਾ ਚਾਹੁੰਦੇ ਹਨ। ਅਸੀਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਇੱਕ ਵਿਕਲਪ ਦੇਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਪਾਰਟੀ ਨਾਲ ਨੁਕਸਾਨ ਹੋਵੇ, ਪਰ ਭਾਜਪਾ ਨੂੰ ਕੋਈ ਲਾਭ ਨਹੀਂ ਹੋਵੇਗਾ, ਕਿਉਂਕਿ ਭਾਜਪਾ ਤਾਂ ਪੰਜਾਬ ਵਿੱਚ ਹੈ ਹੀ ਨਹੀਂ।

  ਸੰਯੁਕਤ ਸੰਘਰਸ਼ ਮੋਰਚਾ ਵੱਲੋਂ ਜਾਰੀ ਸੂਚੀ।


  ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਗੁਰਨਾਮ ਚੜ੍ਹੂਨੀ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਨਾਲ ਸਮਝੋਤੇ ਵਿੱਚ ਉਨ੍ਹਾਂ ਨੂੰ 10 ਸੀਟਾਂ ਮਿਲੀਆਂ ਹਨ, ਜਿਨ੍ਹਾਂ ਵਿਚੋਂ ਉਹ 9 ਸੀਟਾਂ 'ਤੇ ਉਨ੍ਹਾਂ ਨੇ ਉਮੀਦਵਾਰ ਐਲਾਨੇ ਹਨ। ਜਾਰੀ ਕੀਤੇ 9 ਉਮੀਦਵਾਰਾਂ ਦੀ ਸੂਚੀ ਅਨੁਸਾਰ ਸਮਾਣਾ ਤੋਂ ਰਛਪਾਲ ਸਿੰਘ, ਫਤਿਹਗੜ੍ਹ ਸਾਹਿਬ ਤੋਂ ਸਰਬਜੀਤ ਸਿੰਘ ਮੱਕੜ, ਅਜਨਾਲਾ ਤੋਂ ਚਰਨਜੀਤ ਸਿੰਘ, ਨਾਭਾ ਤੋਂ ਬਰਿੰਦਰ ਕੁਮਾਰ ਬਿੱਟੂ, ਸੰਗਰੂਰ ਤੋਂ ਜਗਦੀਪ ਸਿੰਘ ਮਿੱਟੂ ਤੂਰ, ਦਾਖਾ ਤੋਂ ਹਰਪ੍ਰੀਤ ਸਿੰਘ ਮੱਖੂ, ਦਿੜ੍ਹਬਾ ਤੋਂ ਮਾਲਵਿੰਦਰ ਸਿੰਘ, ਸ਼ਾਹਕੋਟ ਤੋਂ ਡਾ. ਜਗਤਾਰ ਸਿੰਘ ਚੰਦੀ ਤੇ ਗੁਰਦਾਸਪੁਰ ਤੋਂ ਇੰਦਰਪਾਲ ਸਿੰਘ ਦੇ ਨਾਵਾਂ ਦਾ ਐਲਾਨ ਕੀਤਾ ਹੈ।

  ਪਾਰਟੀ ਨੂੰ ਮਿਲਿਆ 'ਕੱਪ ਪਲੇਟ' ਚੋਣ ਨਿਸ਼ਾਨ

  ਕਿਸਾਨ ਆਗੂ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨੂੰ ਚੋਣ ਕਮਿਸ਼ਨ ਵੱਲੋਂ 'ਕੱਪ ਪਲੇਟ' ਚੋਣ ਨਿਸ਼ਾਨ ਮਿਲਿਆ ਹੈ ਅਤੇ ਉਹ ਇਸ 'ਤੇ ਪੰਜਾਬ ਚੋਣਾਂ ਲੜਨਗੇ। ਉਨ੍ਹਾਂ ਕਿਹਾ ਕਿ ਅਸੀਂ ਇਸ ਪਾਰਟੀ ਨੂੰ ਪੂਰੇ ਦੇਸ਼ ਵਿੱਚ ਖੜਾ ਕਰਾਂਗੇ।
  Published by:Krishan Sharma
  First published: